HOME ਚਿੱਤਰਕਾਰਾਂ ਨੇ ਬਣਾਏ ਕੁਦਰਤੀ ਨਜਾਰਿਆਂ ਵਾਲੇ ਖੂਬਸੂਰਤ ਚਿੱਤਰ

ਚਿੱਤਰਕਾਰਾਂ ਨੇ ਬਣਾਏ ਕੁਦਰਤੀ ਨਜਾਰਿਆਂ ਵਾਲੇ ਖੂਬਸੂਰਤ ਚਿੱਤਰ

2
ਕੈਪਸ਼ਨ ਸਮੁੰਦਰ ਕਿਨਾਰੇ ਚਿਤਰ ਬਣਾਉਣ 'ਚ ਮਸ਼ਰੂਫ ਇੱਕ ਚਿੱਤਰਕਾਰ

ਵੈਨਕੂਵਰ,   (ਸਮਾਜ ਵੀਕਲੀ)    (ਮਲਕੀਤ ਸਿੰਘ) – ਸਾਊਥ ਸਰੀ ਅਤੇ ਵ੍ਹਾਈਟ ਰੌਕ ਖੇਤਰ ਵਿੱਚ ਸਥਾਨਕ ਚਿੱਤਰਕਾਰਾਂ ਨੇ ਸਮੂਹਿਕ ਤੌਰ ਤੇ ਇਕੱਤਰ ਹੋ ਕੇ ਖੁੱਲ੍ਹੇ ਆਸਮਾਨ ਹੇਠ ਕੁਦਰਤੀ ਨਜ਼ਾਰਿਆਂ ਵਾਲੇ ਖੂਬਸੂਰਤ ਚਿੱਤਰ ਬਣਾਏ ਸੇਮੀਆਮੂ ਆਰਟ ਸੁਸਾਇਟੀ ਵੱਲੋਂ ਕਰਵਾਏ ਗਏ ‘ਪੇਂਟ ਦਾ ਟਾਊਨ’ ਸਮਾਗਮ ਤਹਿਤ ਵੱਡੀ ਗਿਣਤੀ ਚ ਪੁੱਜੇ ਵੱਖ ਵੱਖ ਚਿਤਰਕਾਰਾਂ ਨੇ ਸਾਊਥ ਸਰੀ ਦੇ ਐਲਗਿਨ ਹੈਰਿਟੇਜ ਪਾਰਕ ਅਤੇ ਵ੍ਹਾਈਟ ਰੌਕ ਦੇ ਸੁੰਦਰ ਸਮੁੰਦਰੀ ਇਲਾਕਿਆਂ ਵਿੱਚ ਬੈਠ ਕੇ ਕੁਦਰਤੀ ਦ੍ਰਿਸ਼ਾਂ, ਸਮੁੰਦਰੀ ਤੱਟ, ਕਿਸ਼ਤੀਆਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਆਪਣੀਆਂ ਪੇਂਟਿੰਗਾਂ ਵਿੱਚ ਖੂਬਸੂਰਤ ਰੂਪ ਦਿੱਤਾ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਉਦੇਸ਼ ਸਥਾਨਕ ਕਲਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਦੇ ਨਾਲ-ਨਾਲ ਲੋਕਾਂ ਵਿੱਚ ਕਲਾ ਅਤੇ ਸੱਭਿਆਚਾਰ ਪ੍ਰਤੀ ਰੁਚੀ ਵਧਾਉਣਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਪ ਸਰਕਾਰ ਦੇ ਜਬਰ ਦੇ ਵਿਰੋਧ ਵਿੱਚ ਬਸਪਾ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ, ਆਪ ਸਰਕਾਰ ਦਾ ਪੁਤਲਾ ਫੂਕਿਆ
Next articleਪਿੰਡ ਵਿਰਕ ਵਿਖੇ ਨਵੇਂ ਨੀਲੇ ਕਾਰਡ ਬਣਾਉਣ ਸਬੰਧੀ ਵਿਸ਼ੇਸ਼ ਕੈਂਪ ਲਗਾਇਆ