HOME ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ

ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ

ਫੋਟੋ ਕੈਪਸ਼ਨ---- ਜਰਖੜ ਖੇਡ ਸਟੇਡੀਅਮ ਵਿਖੇ ਜਿਲਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਵਿਧਾਇਕ ਜੀਵਨ ਸਿੰਘ ਸੰਗੋਵਾਲ,ਜਗਰੂਪ ਸਿੰਘ ਜਰਖੜ ਜਿਲਾ ਖੇਡ ਅਫਸਰ ਮਨੋਜ ਕੁਮਾਰ
ਹਾਕੀ ਵਿੱਚ ਜਗਰਾਓਂ ਅਤੇ ਮੁੰਡੀਆਂ ਕਲਾਂ, ਹੈਂਡਬਾਲ ਸੈਕਰਟ ਹਾਰਟ ਸਕੂਲ ਲੁਧਿਆਣਾ ਬਣੇ ਚੈਂਪੀਅਨ 
ਵਿਧਾਇਕ ਸੰਗੋਵਾਲ ਨੇ ਕੀਤੀ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ 
ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮਿੰਨੀ ਹੈਂਡਬਾਲ ਅਤੇ 6-ਏ ਸਾਈਡ ਹਾਕੀ (ਅੰਡਰ 11 ) ਜਰਖੜ ਦੇ ਖੇਡ ਸਟੇਡੀਅਮ ਵਿਖੇ ਸਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ।  ਲੁਧਿਆਣਾ ਦੇ 19 ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਅੱਜ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਗਿੱਲ ਦੇ ਵਿਧਾਇਕ ਸ੍ਰ: ਜੀਵਨ ਸਿੰਘ  ਸੰਗੋਵਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਖੇਡਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਡਿਪਟੀ ਡੀਈਓ ਸ਼੍ਰੀ ਮਨੋਜ ਕੁਮਾਰ ਜੀ ਨੇ ਹਲਕਾ ਗਿੱਲ ਦੇ ਵਿਧਾਇਕ ਸ੍ਰ: ਜੀਵਨ ਸਿੰਘ ਜੀ ਸੰਗੋਵਾਲ ਨੂੰ ਜੀ ਆਇਆਂ ਆਖਿਆ ਤੇ ਪੰਜਾਬ ਸਰਕਾਰ ਦਾ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਧੰਨਵਾਦ ਕੀਤਾ । ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ੍ਰ: ਜਗਰੂਪ ਸਿੰਘ ਜੀ ਜਰਖੜ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ,  ਉਹਨਾਂ ਸਿੱਖਿਆ ਵਿਭਾਗ ਦਾ ਜਰਖੜ ਖੇਡ ਸਟੇਡੀਅਮ ਵਿਖੇ ਖੇਡਾਂ ਕਰਵਾਉਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਬੋਲਦਿਆਂ ਬੀ ਪੀ ਈ ਓ ਸ੍ਰ:  ਮਨਜੀਤ ਸਿੰਘ ਜੀ ਗਰੇਵਾਲ ਬਲਾਕ ਡੇਹਲੋਂ-1 ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ, ਉੱਥੇ ਨਾਲ ਹੀ ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।  ਉਹਨਾਂ ਬਲਾਕ ਡੇਹਲੋਂ -1 ਦੇ ਸਮੂਹ ਅਧਿਆਪਕਾਂ ਦਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਧੰਨਵਾਦ ਕੀਤਾ। ਖੇਡ ਨਤੀਜਿਆਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਖੇਡ ਕਮੇਟੀ ਮੈਂਬਰ ਸ੍ਰ: ਜਸਵਿੰਦਰ ਸਿੰਘ ਬੁਟਾਹਰੀ ਨੇ ਦੱਸਿਆ ਕਿ ਮਿੰਨੀ ਹੈਂਡਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਫਸਟ, ਬੀ.ਵੀ.ਐਮ ਕਿਚਲੂ ਨਗਰ ਸੈਕਿੰਡ, ਅਤੇ ਦਿੱਲੀ ਪਬਲਿਕ ਸਕੂਲ ਲੁਧਿਆਣਾ ਤੀਜੇ ਸਥਾਨ ਤੇ ਰਿਹਾ । ਜਦ ਕਿ ਮਿੰਨੀ ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀ.ਐਸ.ਐਸ. ਸੈਕਰਟ ਹਾਰਟ ਲੁਧਿਆਣਾ ਫਸਟ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਸੈਕਿੰਡ ਅਤੇ ਦ੍ਰਿਸ਼ਟੀ ਪਬਲਿਕ ਸਕੂਲ ਨਾਰੰਗਵਾਲ ਤੀਜੇ ਸਥਾਨ ਤੇ ਰਿਹਾ। ਇਸੇ ਤਰ੍ਹਾਂ ਹਾਕੀ 6-ਏ ਸਾਈਡ ਹਾਕੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਨਮਤੀ ਬਿਮਲ ਜੈਨ ਸਕੂਲ ਜਗਰਾਉਂ ਫਸਟ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਿਲਾ ਰਾਏਪੁਰ ਸੈਕਿੰਡ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਧਾਰ ਤੀਜੇ ਸਥਾਨ ਤੇ ਰਿਹਾ । ਮਿੰਨੀ ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆਂ ਕਲਾਂ ਫਸਟ, ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਸੈਕਿੰਡ ਅਤੇ ਗੁਰੂ ਨਾਨਕ ਮਾਡਲ ਸਕੂਲ ਦੋਰਾਹਾ ਤੀਸਰੇ ਸਥਾਨ ਤੇ ਰਿਹਾ।  ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ ਜਰਖੜ, ਮਨਿੰਦਰਪਾਲ ਸਿੰਘ, ਮਨਿੰਦਰਪਾਲ ਕੌਰ, ਕੰਵਲਜੀਤ ਕੌਰ, ਇੰਦਰਜੀਤ ਕੌਰ, ਮਨਜੀਤ ਕੌਰ (ਸਾਰੇ ਸੀਐਚਟੀ), ਕਮਲੇਸ਼ ਕੌਰ ਬਲਾਕ ਖੇਡ ਅਫਸਰ, ਪਰਗਟ ਸਿੰਘ ਪੱਦੀ, ਸਤਵੀਰ ਕੌਰ ਪੋਹੀੜ, ਕੁਲਵੰਤ ਸਿੰਘ ਖਟੜਾ ਚੁਹਾਰਮ, ਗੁਰਜੰਟ ਸਿੰਘ ਬੁਟਾਹਰੀ, ਜਸਵਿੰਦਰ ਸਿੰਘ ਮੁਕੰਦਪੁਰ, ਜਸਵਿੰਦਰ ਸਿੰਘ ਜੱਸੋਵਾਲ, ਹਰੂਨ ਰਫੀ ਨੰਗਲ, ਸੁਖਦੀਪ ਕੌਰ ਜਰਖੜ, ਕਮਲਜੀਤ ਕੌਰ ਘਣਗਸ, ਬੇਅੰਤ ਕੌਰ ਲਾਪਰਾਂ, ਡਿੰਪਲ ਰਾਣੀ ਡੇਹਲੋਂ, ਬਲਜੀਤ ਕੌਰ ਸਰੀਂਹ, ਗੁਰਦੀਪ ਕੌਰ ਕੈਂਡ, ਸੁਰਿੰਦਰ ਕੌਰ ਜਗੇੜਾ, ਅਕਾਸ਼ ਜਰਖੜ ਅਜੇੈ ਬਾਂਸਲ ਜਰਖੜ ਆਦਿ ਅਧਿਆਪਕ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਤ ਜੂਡਸ ਕਾਨਵੇਂਟ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ – ਬੱਚਿਆਂ ਵਲੋਂ ਪੇਸ਼ ਕੀਤਾ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ
Next articleਪੀਣ ਵਾਲੇ ਪਾਣੀ ਦਾ ਕਨੈਕਸ਼ਨ ਦੇਣ ਲਈ ਪੁੱਟੀ ਗਲੀ ਤੋਂ ਲੋਕ ਪਰੇਸ਼ਾਨ