

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੁੱਧਵਾਰ 31 ਦਸੰਬਰ 2025 ਨੂੰ ਨਵੇਂ ਸਾਲ 2026 ਦੇ ਆਗਮਨ ਨੂੰ ਸਮਰਪਿਤ ਮਹਾਨ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲ ਰੀਓ ਲਿੰਡਾ (ਸੈਕਰਾਮੈਂਟੋ ) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ। ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ਼ਾਮ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕੀਰਤਨ ਦਰਬਾਰ ਸਜਾਏ ਗਏ, ਜਿੰਨਾ ਵਿੱਚ ਗੁਰੂਘਰ ਦੇ ਹਜੂਰੀ ਰਾਗੀ ਜਥੇ ਭਾਈ ਗੁਰਦੀਪ ਸਿੰਘ, ਭਾਈ ਜੀਵਨ ਸਿੰਘ, ਭਾਈ ਮਨੋਹਰ ਸਿੰਘ, ਭਾਈ ਅਮਰਜੀਤ ਸਿੰਘ ਵਲੋ ਅਤੇ ਭਾਈ ਜਸਪਾਲ ਸਿੰਘ ਸਾਰੰਗ , ਭਾਈ ਹਰਪ੍ਰੀਤ ਸਿੰਘ, ਡਾ ਗਗਨਦੀਪ ਸਿੰਘ ਦੇ ਕੀਰਤਨੀ ਜਥਿਆਂ ਵਲੋ ਕੀਰਤਨ ਦਰਬਾਰ ਸਜਾਏ ਗਏ। ਗੁਰੂਘਰ ਦੇ ਸਟੇਜ ਸੈਕਟਰੀ ਸ਼੍ਰੀ ਬਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਵਲੋ ਨਵੇਂ ਸਾਲ 2026 ਦੀਆ ਵਧਾਈਆਂ ਜੈਕਾਰਿਆਂ ਨਾਲ ਦਿੱਤੀਆ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸ੍ਰੀ ਪ੍ਰੇਮ ਚੁੰਬਰ ਮੁੱਖ ਸੰਪਾਦਕ ਦੇਸ਼ ਦੁਆਬਾ ਅੰਬੇਡਕਰ ਟਾਈਮਜ਼ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਨਵੇਂ ਸਾਲ 2026 ਦੀਆ ਵਧਾਈਆਂ ਦਿੱਤੀਆਂ। ਖ਼ਰਾਬ ਮੌਸਮ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਗੁਰੂਘਰ ਪਹੁੰਚੀਆਂ। ਗੁਰੂ ਕੇ ਲੰਗਰ ਅਟੁੱਟ ਵਰਤੇ। ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਇਨ੍ਹਾ ਸਮਗਮਾ ਦੀ ਤਿਆਰੀ ਵਿੱਚ ਲੱਗੇ ਹੋਏ ਸਨ। ਇਹ ਸਮਾਗਮ Shir Guru Raivdass Temple Sacramento ਅਤੇ Desh Doaba ਦੇ YouTube ਅਤੇ Facebook Channel ਉੱਤੇ ਲਾਈਵ ਪ੍ਰਸਾਰਿਤ ਕੀਤੇ ਗਏ। ਇਸ ਪ੍ਰਸਾਰਣ ਦੇ ਲਈ ਸ੍ਰੀ ਅਜੇ ਪੜਵੱਗਾ, ਪ੍ਰਿੰਸ ਮੱਲ ਗੁਰੂਘਰ ਦੀ ਮੀਡੀਆ ਟੀਮ, ਸ੍ਰੀ ਪ੍ਰੇਮ ਚੁੰਬਰ ਮੁੱਖ ਸੰਪਾਦਕ ਦੇਸ਼ ਦੁਆਬਾ ਅੰਬੇਡਕਰ ਟਾਈਮਜ਼ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ।
ਰਿਪੋਰਟ: ਰਾਜ ਸੂਦ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


