HOME ਬੇਪਰਵਾਹ

ਬੇਪਰਵਾਹ

4

 (ਸਮਾਜ ਵੀਕਲੀ) 

ਪਿੰਗਲ ਦੇ ਫੀ਼ਤੇ ਨਾਲ
ਨਹੀਂ ਮਿਣਦਾ
ਨਾ ਵਿਆਕਰਣ ਦੇ
ਫਰਮੇ ਵਿੱਚ
ਫਸਾ ਕੇ ਵੇਖਦਾ ਹਾਂ
ਆਪਣੀ ਲਿਖਤ
ਆਪਣੀਆਂ ਭਾਵਨਾਵਾਂ
ਆਪਣੇ ਅਨੁਭਵ
ਅੱਖ਼ਰਾਂ ਦੇ ਰੂਪ ਵਿੱਚ
ਲਿਖ ਦਿੰਦਾ ਹਾਂ
ਸ਼ਬਦ
ਜੋ ਪਾਠਕ ਨੂੰ
ਲਾਉਂਦੇ ਨੇ
ਸੌਖਾ ਸੁਨੇਹਾ
ਅਰਬੀ, ਫਾ਼ਰਸੀ,
ਉਰਦੂ ਦੇ ਸ਼ਬਦ ਲਿਖ
ਭਰਮ ਨਹੀਂ ਪਾਲਦਾ
ਵੱਡੇ ਲੇਖਕ ਹੋਣ ਦਾ
ਜੋ ਪਾਠਕ ਪੱਲੇ
ਮੁਸ਼ਕਲ ਪਾਉਂਦੇ ਹਨ
ਖਿ਼ਆਲ
ਵਿਚਾਰ ਨਹੀਂ
ਗੁੰਝਲਦਾਰ,
ਬਹੁ ਪਰਤੀ ਵਿਚਾਰ
ਆਪੇ ਵਿੱਚ ਉਲਝ ਕੇ
ਰਹਿ ਜਾਂਦੇ ਹਨ
ਸੁਨੇਹੇ ਦੀ ਸੁਰ
ਪਾਠਕ ਲਈ
ਰੌਲਾ ਬਣ ਜਾਂਦੀ ਹੈ
ਇੰਜੀ. ਜਸਵੀਰ ਮੋਰੋਂ

Previous articleਸ੍ਰੀ ਗੁਰੂ ਰਵਿਦਾਸ ਟੈਂਪਲ ਰੀਓ ਲਿੰਡਾ (ਸੈਕਰਾਮੈਂਟੋ ) ਵਿਖੇ ਨਵੇਂ ਸਾਲ ਦੀ ਆਮਦ ਮੌਕੇ ਮਹਾਨ ਕੀਰਤਨ ਦਰਬਾਰ ਸਜਾਏ ਗਏ
Next articleਅਮਰੀਕੀ ਹਮਲੇ ਮਗਰੋਂ ਕਨੇਡਾ ਵਸਦੇ ਵੈਨੇਜੂਏਲਾ ਦੇ ਲੋਕਾਂ ਵੱਲੋਂ ਰਲਿਆ ਮਿਲਿਆ ਪ੍ਰਤਿਕਰਮ