ਮੁੱਖ ਮੰਤਰੀ ਪੰਜਾਬ,ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਡੀ ਸੀ ਹੁਸ਼ਿਆਰਪੁਰ, ਐਸ ਐਸ ਪੀ ਹੁਸ਼ਿਆਰਪੁਰ ਤੋਂ ਦਖਲ ਦੀ ਮੰਗ ਦੋਸ਼ ਝੂਠ ਦਾ ਪਲੰਦਾ -ਸੁਰਿੰਦਰ ਦਾਸ
ਹੁਸ਼ਿਆਰਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ ) ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਸੇਵਾਦਾਰ ਰਹੇ ਅਤੇ ਪ੍ਰਬੰਧਕ ਕਮੇਟੀ ਵਲੋੰ ਦਸਤਾਰ ਸਜਾਕੇ ਸੰਤ ਦੀ ਉਪਾਧੀ ਨਾਲ ਸਨਮਾਨਿਤ ਤੀਰਥ ਸਮਰਾ ਵਾਸੀ ਲੁਧਿਆਣਾ ਨੇ ਚੁੱਪ ਤੋੜਦਿਆਂ ਆਪਣੇ ਅਤੇ ਸੰਗਤਾਂ ਨਾਲ ਹੋਏ ਦੁਰਵਿਵਹਾਰ ਦੇ ਭੇਦ ਖੋਲ ਦਿੱਤੇ ।ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਅਮਿਤ ਪਾਲ ਦੀ ਚਿੱਠੀ ਤੋਂ ਬਾਅਦ ਚੇਅਰਮੈਨ ਅਜੀਤ ਰਾਮ ਖੈਤਾਨ, ਸੰਤ ਬਲਵੀਰ ਧਾਂਦਰਾ ਦੇ ਬਿਆਨ ਤੋਂ ਬਾਅਦ ਤੀਰਥ ਸਮਰਾ ਨੇ ਅਨੇਕਾਂ ਸਵਾਲ ਚੁੱਕੇ ਹਨ ਜੋ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਜੁੜੇ ਹਨ, ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਹੋ ਕੇ ਰਹਿ ਗਿਆ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤੀਰਥ ਸਮਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗੁਰੂਘਰ ਵਿਖੇ ਸੰਤ ਰੂਪ ਧਾਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਨਮਰਜ਼ੀਆਂ ਕਰਦੇ ਹਨ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਮਾਨ ਮਰਿਯਾਦਾ ਨੂੰ ਵੀ ਢਾਹ ਲਾ ਰਹੇ ਹਨ। ।ਛੋਟੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ, ਘੱਟ ਤਨਖਾਹ ਤੇ ਰੱਖ ਕੇ ਪਿੰਡਾਂ ਵਿੱਚੋ ਕਣਕ ਇਕੱਠੀ ਕਰਕੇ ਲਿਆਉਣ ਲਈ ਗੱਡੀਆਂ ਤੇ ਲਾਉਡ ਸਪੀਕਰ ਲਾ ਕੇ ਮੰਗਣਾ, ਇਹ ਕਣਕ ਗਰੀਬਾਂ ਵਿੱਚ ਵੰਡਣ ਦੀ ਵਜਾਏ ਉਲਟ ਮਿੱਲਾਂ ਵਿੱਚ ਵੇਚਣੀ, ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀਆਂ ਸਾਜ਼ਿਸ਼ਾਂ ਰਚ ਕੇ ਫੰਡ ਦੀ ਦੁਰਵਰਤੋਂ ਕਰਨੀ ਜਿਥੇ ਅਪਰਾਧਿਕ ਮਾਮਲੇ ਹਨ ਉਥੇ ਸਮਾਜਿਕ ਲਾਹਨਤ ਵੀ ਹੈ ।
ਇਸ ਤਰ੍ਹਾਂ ਦੇ ਅਨੇਕਾਂ ਸਵਾਲ ਖੜ੍ਹੇ ਹਨ ਜਿਨਾਂ ਦਾ ਕੋਈ ਜਵਾਬ ਨਹੀਂ ਹੈ । ਜਦੋਂ ਕਮੇਟੀ ਮੈਂਬਰਾਂ ਨੇ ਹਿਸਾਬ ਮੰਗਿਆ ਤਾਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ।ਇਸ ਤਰ੍ਹਾਂ ਦੀਆਂ ਬਹੁਤ ਵਧੀਕੀਆਂ ਹੁੰਦੀਆਂ ਹਨ । ਸਮਰਾ ਨੇ ਕਿਹਾ ਆਪਣੇ ਨਿੱਜੀ ਹਿਤਾਂ ਲਈ ਗੱਡੀਆਂ ਦੀ ਵਰਤੋਂ ਕਰਨਾ, ਤੇਲ ਦਾ ਖ਼ਰਚਾ ਗੁਰੂ ਘਰ ਤੋਂ ਵਸੂਲ ਕਰਨਾ ਰੋਜ਼ਾਨਾ ਦਾ ਕਾਰੋਬਾਰ ਹੈ ।ਛੋਟੀ ਜਿਹੀ ਉਦਾਹਰਣ ਹੈ ਕਿ ਗੁਰੂਘਰ ਵਿੱਚ ਮੱਝਾਂ ਗਾਵਾਂ ਰੱਖੀਆਂ ਹੋਈਆਂ ਹਨ, ਉਹਨਾਂ ਦਾ ਦੁੱਧ ਲੰਗਰ ਹਾਲ ਜਾਣ ਦੀ ਬਿਜਾਏ ਆਪਣੇ ਕਮਰੇ ਵਿੱਚ ਲੈ ਕੇ ਜਾਂਦੇ ਹਨ ਜੋ ਕਿ ਸੰਗਤ ਲਈ ਵਰਤਿਆ ਜਾਣਾ ਚਾਹੀਦਾ ਹੈ ਪਰ ਇਸ ਸਾਜ਼ਿਸ਼ ਵਿੱਚ ਕੋਈ ਵੀ ਮੂੰਹ ਨਹੀਂ ਖੋਲ੍ਹਦਾ ।ਇਸ ਤਰ੍ਹਾਂ ਜਾਪਦਾ ਹੈ ਜਿਵੇਂ ਦਹਿਸ਼ਤ ਦਾ ਮਾਹੌਲ ਬਣਾ ਕੇ ਡਰਾ ਧਮਕਾ ਕੇ ਆਪਣਾ ਰਾਜ ਸਥਾਪਿਤ ਕੀਤਾ ਹੋਇਆ ਹੈ । ਇਹ ਖਬਰਾਂ ਮੀਡੀਆ ਤੇ ਕਈ ਵਾਰ ਪ੍ਰਕਾਸ਼ਤ ਹੋ ਚੁੱਕੀਆਂ ਹਨ । ਤੀਰਥ ਸਮਰਾ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ, ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਗੁਰੂਘਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੰਗੇ ਲੋਕਾਂ ਦੇ ਹਵਾਲੇ ਕੀਤਾ ਜਾਵੇ ਜੋ ਕਿ ਵਿਵਾਦਾਂ ਦੇ ਘੇਰੇ ਵਿੱਚ ਹੈ ।
ਤੀਰਥ ਸਮਰਾ ਨੇ ਭਰੇ ਮਨ ਨਾਲ ਕਿਹਾ ਕਿ ਪ੍ਰਧਾਨ ਸੁਰਿੰਦਰ ਕੁਮਾਰ ਨੇ 25 ਮਈ 2023 ਨੂੰ ਮੇਰੇ ਕਕਾਰਾਂ ਪ੍ਰਤੀ ਬਹੁਤ ਘਟੀਆ ਸ਼ਬਦ ਵਰਤੇ, ਜਿਸ ਦੀ ਮੈਂ ਸ਼ਿਕਾਇਤ ਨੰਬਰ 1633/ਆਈ ਸੀ ਮਿਤੀ 6-6- 2023 ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਅਤੇ ਸ਼ਿਕਾਇਤ ਨੰਬਰ 2720 -ਪੀ ਸੀ ਮਿਤੀ 8-6-2023 ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕਰ ਚੁੱਕਾ ਹਾਂ, ਜਿਸ ਦਾ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀ ਮਿਲਿਆ । ਸਮਰਾ ਨੇ ਕਿਹਾ ਉਸ ਮੌਕੇ ਸੰਤ ਸਤਵਿੰਦਰ ਹੀਰਾ ਵੀ ਓਥੇ ਹਾਜਰ ਸਨ ਜੋ ਕਿ ਪ੍ਰਧਾਨ ਦੀ ਬਦਜਬਾਨੀ ਕਰਕੇ ਇਸ ਮਾਮਲੇ ਵਿੱਚ ਚੁੱਪ ਰਹੇ ।ਮੈਂ ਇਸ ਮਾਮਲੇ ਵਿੱਚ ਮਾਣਯੋਗ ਡੀ ਸੀ ਸਾਹਿਬ ਹੁਸ਼ਿਆਰਪੁਰ ਨੂੰ ਤੇ ਮਾਣਯੋਗ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਾਹਿਬ ਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੂੰ ਵੀ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਢੁਕਵਾਂ ਜਵਾਬ ਨਹੀਂ ਆਇਆ ।ਜਿੱਥੇ ਇਹ ਚਿੰਤਾ ਦਾ ਵਿਸ਼ਾ ਹੈ ਉੱਥੇ ਕੋਈ ਅਣ ਸੁਖਾਵੀਂ ਘਟਨਾ ਵਾਪਰਨ ਦਾ ਡਰ ਵੀ ਹੈ ਕਿਓਂਕਿ ਜੇ ਕੋਈ ਵੀ ਬੋਲਦਾ ਹੈ ਤਾਂ ਉਸ ਉੱਪਰ ਆਪਣੇ ਚਹੇਤਿਆਂ ਤੋੰ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਹੈ । ਭਾਈ ਗੁਰਜੀਤ ਸਿੰਘ ਲਹਿਰਾ ਪ੍ਰਚਾਰਕ ਦੇ ਮਾਤਾ ਤੇ ਉਸਦੀ ਪਤਨੀ ਨੂੰ ਪੁਲਿਸ ਰਿਆਸਤ ਵਿੱਚ ਰਖਵਾਉਣਾ, ਭਾਈ ਬਲਵੀਰ ਸਿੰਘ ਧਾਦਰਾਂ ਨੂੰ ਸ੍ਰੀ ਚਰਨਛੋਹ ਗੰਗਾ ਸਰੋਵਰ ਦੇ ਕੋਲ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਸਮੇਂ ਪ੍ਰਧਾਨ ਵਲੋਂ ਭਦੀ ਸ਼ਬਦਾਵਲੀ ਵਰਤਣੀ ਪੱਕੇ ਸਬੂਤ ਹਨ । ਗੁਰੂ ਘਰ ਵਿੱਚ ਇਹੋ ਜਿਹੀ ਸ਼ਬਦਾਵਲੀ ਵਰਤਣੀ ਅਤਿ ਮੰਦਭਾਗੀ ਹੈ । ਮੈ ਇਸ ਗੱਲ ਦੀ ਘੋਰ ਨਿੰਦਾ ਕਰਦਾ ਹਾਂ
ਸਮਰਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚ ਨੂੰ ਦਬਾਇਆ ਨਾ ਜਾਵੇ । ਸੱਚ ਦੀ ਆਵਾਜ਼ ਬੁਲੰਦ ਕਰਕੇ ਕੋਈ ਸਕੂਲ, ਹਸਪਤਾਲ ਤੇ ਗਰੀਬਾਂ ਲਈ ਸੇਵਾਵਾਂ ਤੇ ਹੋਰ ਲੋਕ ਭਲਾਈ ਕਾਰਜਾਂ ਲਈ ਉਪਰਾਲੇ ਕੀਤੇ ਜਾਣ ।ਗੁਰੂਘਰ ਨੂੰ ਪਰਿਵਾਰਵਾਦ ਤੋ ਮੁਕਤ ਕਰਾਇਆ ਜਾਵੇ ।ਬੁੱਧੀਜੀਵੀਆਂ ਨੂੰ ਬੇਨਤੀ ਹੈ ਕਿ ਉਹ ਇਸ ਕਾਰਜ ਵਿੱਚ ਅੱਗੇ ਆਉਣ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਅੱਗੇ ਵਧਾਉਣ ।ਸਮਾਂ ਆਉਣ ਤੇ ਹੋਰ ਤੱਥਾਂ ਨੂੰ ਸੰਗਤਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ ।
ਕੀ ਕਹਿਣਾ ਹੈ ਪ੍ਰਧਾਨ ਸੁਰਿੰਦਰ ਦਾਸ ਦਾ : ਇਸ ਸਬੰਧੀ ਸੰਪਰਕ ਕਰਨ ਤੇ ਖੁਰਾਲਗੜ ਸਾਹਿਬ ਦੇ ਮੌਜੂਦਾ ਪ੍ਰਬੰਧਕ ਬਾਬਾ ਸੁਰਿੰਦਰ ਦਾਸ ਨੇ ਦੱਸਿਆ ਕਿ ਤੀਰਥ ਸਮਰੇ ਵੱਲੋਂ ਲਗਾਏ ਸਾਰੇ ਦੋਸ਼ ਬਿਲਕੁਲ ਝੂਠ ਦਾ ਪੁਲੰਦਾ ਹਨ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਤੀਰਥ ਸਮਰਾ ਨੇ ਇਹ ਦੋਸ਼ ਪਹਿਲਾਂ ਵੀ ਲਾਏ ਸਨ ਅਤੇ ਜਿਨਾਂ ਵਿਅਕਤੀਆਂ ਦੀ ਹਾਜ਼ਰੀ ਵਿੱਚ ਲਾਏ ਸਨ ਉਹਨਾਂ ਨੇ ਹਲਫੀਆ ਬਿਆਨ ਦੇ ਕੇ ਇਹਨਾਂ ਨੇ ਝੂਠਾ ਕਰਾਰ ਦਿੱਤਾ ਹੈ। ਉਹਨੇ ਕਿਹਾ ਕਿ ਜੇਕਰ ਤੀਰਥ ਸਮਰਾ ਸੱਚਾ ਹੈ ਤਾਂ ਆਪਣੀ ਗੱਲ ਅਦਾਲਤ ਵਿੱਚ ਲੈ ਕੇ ਜਾਵੇ ਅਤੇ ਉੱਥੇ ਸਾਬਿਤ ਕਰੇ | ਜਿਸ ਦਾ ਜਵਾਬ ਉਹ ਅਦਾਲਤ ਵਿੱਚ ਦੇਣਗੇ ਬਾਕੀ ਦੋਸ਼ਾਂ ਬਾਰੇ ਵੀ ਉਹਨਾਂ ਕਿਹਾ ਕਿ ਸਾਰੇ ਦੋਸ਼ ਨਿਰਮੂਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly