HOME ਮਾਂ ਬਜ਼ੁਰਗ 

ਮਾਂ ਬਜ਼ੁਰਗ 

1
ਮਨਜੀਤ ਸਿੰਘ ਬੱਧਣ
 (ਸਮਾਜ ਵੀਕਲੀ)
(ਮਨਜੀਤ ਸਿੰਘ ਬੱਧਣ)
‘ਮਾਤਾ ਜੀ ਸਤਿ ਸ੍ਰੀ ਆਕਾਲ, ਅੱਜ ਮਾਂ-ਦਿਵਸ ਹੈ।
ਅੱਜ ਲੋਕ ਪਏ ਆਖਣ ਮਮਤਾ ਦੀ ਛਾਂ-ਦਿਵਸ ਹੈ।
ਮੈਨੂੰ ਪਰ ਸਮਝ ਨਾ ਆਵੇ, ਖ਼ਬਰੇ ਝੱਲਾ ਹੋਇਆਂ।
ਦਾਨਿਆਂ ਦੀ ਇਸ ਭੀੜ ਵਿੱਚ ਮੈਂ ‘ਕੱਲਾ ਹੋਇਆਂ।
ਮਾਂ ਬਜ਼ੁਰਗ ਵੀ ਚਾਹਵੇ ਪੁੱਤਾਂ ਨੂੰ ਲਾਡ ਲਡਾਉਣਾ।
ਲੰਘੇ ਵੇਲ਼ੇ ਵਾਲ਼ੀ ਮੁੜ ਆਟੇ ਦੀ ਚਿੜੀ ਬਣਾਉਣਾ।
ਕਦੇ ਥੱਪ ਲਵੇ ਮਾਂ ਮੇਰੀ ਵੀ ਚਿੜੀ ਪਰ ਡਰ ਜਾਵੇ।
ਹੁਣ ਵੱਡਾ ਹੋਇਆ ਪੁੱਤ, ਗੁੱਸਾ ਹੀ ਨਾ ਕਰ ਜਾਵੇ।
ਲੁਕ ਕੇ ਸਾਹਮਣੇ ਤੱਕਦਾਂ ਜਦ ਮੈਂ ਇਹ ਕਹਾਣੀ।
ਡੱਕ ਹੀ ਲਵਾਂ ਇਹਨਾਂ ਅੱਖਾਂ ਦਾ ਕਿਰਦਾ ਪਾਣੀ।
ਇੱਧਰ ਕੁਦਰਤ ਵਰਤਾ ਰਹੀ ਆਪਣੇ ਵਰਤਾਰੇ।
ਬਚਪਨ ਤੋਂ ਜਵਾਨੀ ਤੇ ਬੁਢਾਪੇ ਵੱਲ੍ਹ ਤੁਰਦੇ ਸਾਰੇ।
ਪੱਬ ਸੋਚ-ਸੋਚ ਧਰੇ ਅੱਜ ਮਾਤਾ, ਭੱਜੇ ਫਿਰਦੇ ਸੀ।
ਹੱਥ ਦੇ ਹੈਨ ਸਚਿਆਰੇ, ਘਰ ਨੂੰ ਕੱਜੇ ਫਿਰਦੇ ਸੀ।
ਇਸ ਬਦਲ ਰਹੇ ਵਕਤ ਨੇ ਹੈ ਸਭ ਬਦਲਿਆ।
ਪਰ ਮਮਤਾ ਨਾ ਬਦਲੀ ਤੇ ਨਾ ਰੱਬ ਬਦਲਿਆ।
ਮਾਤਾ ਜੀ! ਥੋਡੀ ਹੀ ਦੁਆ ਹੈ ਅੱਜ ਜਿੱਥੇ ਹਾਂ ਜੋ ਹਾਂ।
ਮਾਤ-ਪਿਤਾ ਹੁੰਦੇ ਦੀਵਾ-ਬਾਤੀ, ਅਸੀਂ ਥੋਡੀ ਲੋ ਹਾਂ।
ਸੁਣੋ! ਅੱਜ ਹੀ ਨਹੀਂ ਸਗੋਂ ਕੱਲ੍ਹ ਵੀ ਮਾਂ-ਦਿਵਸ ਹੈ।
ਆਵੋ ਜਵਾਕੋ ਦਾਦੀ-ਮਾਂ ਕੋਲ, ਠੰਢੀ ਥਾਂ-ਦਿਵਸ ਹੈ।
Previous articleਕਿੱਥੇ ਵਸਦਾ???
Next articleਵੰਡ ਤੇ ਜੰਗ