(ਸਮਾਜ ਵੀਕਲੀ)
ਨਾ ਮੰਦਰਾਂ ਚ’ ਨਾ ਮਸਜਿਦਾਂ ਚ’ਨਾ ਚਰਚ ਚ’ ਤੇਰਾ ਵਾਸ ਹੁੰਦਾ,
ਤੈਨੂੰ ਕੋਈ ਪੱਥਰਾਂ ਚ’ ਲੱਭਦਾ ਕੋਈ ਕਹਿੰਦਾ ਦਿਲਾਂ ਚ ਤੇਰਾ ਅਹਿਸਾਸ ਹੁੰਦਾ,
ਮੇਰੀ ਇੱਕ ਕੋਸ਼ਿਸ਼ ਤੈਨੂੰ ਲੱਭਣ ਦੀ ਨਾ ਹੁੰਦੀ” ਜੇ ਤੂੰ ਐਨਾ ਨਾ ਖ਼ਾਸ ਹੁੰਦਾ,
ਸਦਾ ਦਿਲ ਦੀ ਸੁਣੋਂ ਫਿਰ ਨਾ ਕਦੇ ਕਹਿੰਦੇ ਚਿਹਰਾ ਕਦੇ ਉਦਾਸ ਹੁੰਦਾ,
ਨਾ ਕੋਈ ਚਿਹਰਾ ਹੈ ਤੇਰਾ ਨਾ ਕੋਈ ਰੂਹ ਹੈ ਤੇਰੀ ਨਾ ਕੋਈ ਤੇਰਾ ਲਿਬਾਸ ਹੁੰਦਾ,
ਦਿਲ ਵਿੱਚ ਜੇ ਤੇਰਾ ਘਰ ਹੁੰਦਾ ਫਿਰ ਨਾ ਮੇਰੇ ਤੋਂ ਕਦੇ ਬੇਇਨਸਾਫ਼ ਹੁੰਦਾ,
ਤੈਨੂੰ ਅੰਦਰ ਹੀ ਅੰਦਰ ਲੱਭਣ ਦੀ ਕੋਸ਼ਿਸ਼ ਕਦੇ ਨਾ ਕਰਦੇ,
ਜੇ ਤੇਰੀ ਹੋਂਦ ਤੇ ਨਾ ਮੈਨੂੰ ਏਨਾ ਅਟੁੱਟ ਵਿਸ਼ਵਾਸ ਹੁੰਦਾ,
ਨਾ ਮੰਦਰਾਂ ਚ’ ਨਾ ਮਸਜਿਦਾਂ ਚ’ ਨਾ ਚਰਚ ਚ’ ਤੇਰਾ ਵਾਸ ਹੁੰਦਾ।।
ਮੰਜੂ ਰਾਇਕਾ
ਪਿੰਡ ਭਿੰਡਰਾਂ। ਸੰਗਰੂਰ।



