ਸਾਕ ਦਿਲਾਂ ਦੇ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਦਿਲ਼ ਤੋਂ ਚਾਹਿਆ ਸੀ ਜਿਸਨੂੰ
ਉਹ ਤਾਂ ਕਦੋਂ ਦੇ ਰੁੱਸ ਗਏ ਨੇ

ਨਾ ਚਾਹੁੰਦੇ ਵੀ ਯਾਦ ਆਉਂਦੇ
ਹੰਝੂ ਅੱਖੀਆਂ ਚ ਸੁੱਕ ਗਏ ਨੇ

ਉਹ ਜਦ ਹੱਸਦਾ ਸੀ ਮੁੱਖੜਾ
ਹੁਣ ਸਾਭ ਹਾਸੇ ਮੁੱਕ ਗਏ ਨੇ

ਕਦੇ ਮਹਿਕੇ ਸੀ ਫੁੱਲ ਬਣਕੇ
ਹੁਣ ਮਹਿਕਾਂ ਹੀ ਲੁੱਟ ਗਏ ਨੇ

ਜੋ ਬਣੇ ਦਿਲ਼ ਦੇ ਮਹਿਰਮ ਸੀ
ਤਪਦੀ ਧੁੱਪ ਵਿੱਚ ਸੁੱਟ ਗਏ ਨੇ

ਉਹ ਤਾਂ ਚੰਨ ਦੀ ਕਾਤਿਰ ਸੀ
ਲੋਅ ਦੀਵੇ ਦੀ ਲੁੱਟ ਗਏ ਨੇ

ਨਾ ਕੋਈ ਸਾਕ ਸਕੀਰੀ ਸੀ
ਨਾਤੇ ਦਿਲਾਂ ਚ ਜੁੱਟ ਗਏ ਨੇ

ਹੁਣ ਨਾ ਯਾਦ ‘ਜੀਤ’ ਤੂੰ ਕਰ
ਰਿਸ਼ਤੇ ਦਿਲਾਂ ਦੇ ਟੁੱਟ ਗਏ ਨੇ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਸਾਬ ਕਿਤਾਬ ਕਿਸਾਨ ਮੋਰਚਾ..
Next articleਖ਼ੁਰਮ ਪਰਵੇਜ਼ ਨੂੰ ਤੁਰੰਤ ਰਿਹਾਅ ਕੀਤਾ ਜਾਵੇ – ਜਮਹੂਰੀ ਅਧਿਕਾਰ ਸਭਾ, ਸ਼੍ਰੋਮਣੀ ਪੰਜਾਬੀ ਦਲ