(ਸਮਾਜ ਵੀਕਲੀ)
ਸਾਨੂੰ ਜੰਗ ਦਾ ਨਾਮ ਵੀ ਮਾੜਾਂ ਲਗਦਾ,,
ਲੱਖਾਂ ਖੰਜਰ ਅਸੀਂ ਆਪਣੀ ਪਿਠ ਤੇ ਹਢਾਏ ਨੇ।।
1947 ਵੇਲੇ ਦੇਸ਼ ਦੀ ਵੰਡ ਦੇ ਨਾਂ ਉਤੇ,,
ਅਸੀਂ ਆਪਣੇ ਘਰ ਬਾਹਰ,ਜਾਨੋਂ ਪਿਆਰੇ ਗਵਾਏ ਨੇ।।
ਜਦੋਂ ਵੀ ਸਾਡੇ ਦੇਸ਼ ਤੇ ਕੋਈ ਆਈ ਕਰੋਪੀ,,
ਅੱਖਾਂ ਸਾਹਮਣੇ ਸਾਡੇ ਆਪਣੇ ਮਿੱਟੀ ਵਿੱਚ ਸਮਾਏ ਨੇ।।
ਬਾਡਰਾਂ ਉਤੇ ਦੇ ਕੇ ਡਿਊਟੀ ਸਾਡੇ ਪੁੱਤ ਭਰਾਵਾਂ ਨੇ,,
ਏਸ ਭਾਰਤ ਦੇ ਲੱਖਾਂ ਲੋਕ ਜਾਨ ਮਾਲ ਤੋਂ ਬਚਾਏਂ ਨੇ।।
ਸਾਨੂੰ ਮਾਣ ਹੈ ਗਿੰਦਿਆ ਪੰਜਾਬੀ ਹੋਣ ਉਤੇ,,
ਵੰਡ ਹੋਣ ਤੋਂ ਲੈ ਕੇ ਲੱਖਾਂ ਦੁੱਖ ਸਾਡੇ ਦਿਲ ਵਿੱਚ ਸਮਾਏ ਨੇ।।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਜ਼ਿਲਾ ਗੁਰਦਾਸਪੁਰ
ਫੋਨ 06239331711



