HOME ਗੀਤ

ਗੀਤ

ਬਲਜਿੰਦਰ ਸਿੰਘ ਬਾਲੀ ਰੇਤਗੜੵ
(ਸਮਾਜ ਵੀਕਲੀ)
ਬਗ਼ਾਵਤ ਦੇ ਵੱਧ ਰਿਹੈ, ਅੱਕਿਆ ਦਾ ਹਰ ਆਬ ਤੇਰਾ
ਸਿਰ ਧੜਾਂ ਦੀ ਬਾਜ਼ੀ ‘ਤੇ, ਹੈ ਬਾਜ਼ ਤੇਰਾ, ਓਕਾਬ ਤੇਰਾ
ਬਗ਼ਾਵਤ ਦੇ ਵੱਲ ਵੱਧ ਰਿਹੈ………….
ਜਰਖੇਜ਼ ਮਿੱਟੀ, ਪੌਣ, ਪਾਣੀ, ਸੰਚਾਰ ਰੂਹ ‘ਚ ਬਾਣੀ ਦਾ
ਰਾਗ਼ ਇਲਾਹੀ, ਸੁਰਤਿ ਨਾਦ ਦੀ, ਰਸ ਗੁਰਬਾਣੀ ਦਾ
ਸੁਰ ਅਲਾਪੇ  ਸੰਵਾਦ ਰਚੇ, ਨਾਨਕ ਰਾਬਾਬ ਤੇਰਾ
ਬਗ਼ਾਵਤ ਵੱਲ ਵੱਧ ਰਿਹੇ…………..
ਤੇਗ਼ਾਂ ਦੇ ਨਾਲ਼ ਸੀਸ ਕਟਾਏ, ਸਵੈ-ਮਾਣ ਦੀ ਖਾਤਿਰ
ਸਵਾ ਲੱਖ ਨਾਲ਼ ਇਕ ਲੜਾਏ, ਹੱਕ- ਆਣ ਦੀ ਖਾਤਿਰ
ਸ਼ਹਾਦਤ ਸਦਕਾ ਸਿੱਖ ਰਾਜ , ਕਰਾਰਾ ਜਵਾਬ ਤੇਰਾ
ਬਗ਼ਾਵਤ ਵੱਲ ਵੱਧ ਰਿਹੈ … ……..
ਆਖਿਰ ਹੱਕਾਂ  ਖਾਤਿਰ ਹੋਣੇ, ਘੱਲੂਘਾਰੇ ਫੇਰ,ਚੌਰਾਸੀ
ਲਵਾਰਿਸ਼ ਲਾਸ਼ਾਂ ਬਣ ਜਾਣੇ , ਪੁੱਤ ਦਿੰਦੇ ਧੂੰਆਂ ਨਾਸੀਂ
ਦੁੱਲੇ , ਰਣਜੀਤ ਸਿੰਘ ਆ,  ਚੁੰਮਣਗੇ ਹਰ ਢਾਬ ਤੇਰਾ
ਬਗ਼ਾਵਤ ਦੇ ਵੱਲ ਵੱਧ ਰਿਹੈ.. …..
ਨਸ਼ਿਆਂ ‘ਚ ਗਰਕ ਪੰਜਾਬ ਨੂੰ, ਕਰਦੈ ਦੁਸ਼ਮਣ ਡਰ -ਡਰ
ਧਰਤੀ ਤੇ ਲੁੱਟ ਲੁੱਟ ਪਾਣੀ ,  ਲੈ  ਜਾਂਦੈ ਤਿਜੌਰੀ ਭਰ -ਭਰ
ਰਾਖੇ ਜਦ ਜਾਗੇ ” ਰੇਤਗੜੵ “, ਕਰਨਗੇ ਹਿਸਾਬ ਤੇਰਾ
ਬਗ਼ਾਵਤ ਦੇ ਵੱਲ ਵੱਧ ਰਿਹੈ
    ਬਲਜਿੰਦਰ ਸਿੰਘ ਬਾਲੀ ਰੇਤਗੜੵ 
       9465129168
Previous articleਗੱਲ ਸੁਣ ….
Next articleਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ