ਸੰਜੀਵ ਸਿੰਘ ਸੈਣੀ, ਮੋਹਾਲੀ
(ਸਮਾਜ ਵੀਕਲੀ) ਹਾਲ ਹੀ ਵਿੱਚ ਇੱਕ ਪੁੱਤ ਵੱਲੋਂ ਆਪਣੀ ਬਜ਼ੁਰਗ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਲਈ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਹੈ। ਜੋ ਮਾਂ ਬਾਪ ਆਪਣੀ ਔਲਾਦ ਨੂੰ ਪੜਾਉਣ ਲਈ ਪਤਾ ਨਹੀਂ ਕਿੰਨੇ ਕੁ ਮਿਹਨਤ ਕਰਦੇ ਹਨ, ਅੱਜ ਉਹੀ ਔਲਾਦ ਬਜ਼ੁਰਗ ਮਾਂ ਪਿਓ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੁੰਦੀ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ ।ਕਿਉਂ ਬਜ਼ੁਰਗਾਂ ਦੀ ਇੰਨੀ ਬੇਕਦਰੀ ਹੋ ਰਹੀ ਹੈ ? ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਬਜ਼ੁਰਗ ਆਪਣੀ ਦਰਖ਼ਾਸਤ ਲੈ ਕੇ ਜਾਂਦੇ ਹਨ। ਕੋਈ ਸੁਣਵਾਈ ਨਹੀਂ ਹੁੰਦੀ। ਬਿਰਧ ਆਸ਼ਰਮਾ ਵਿੱਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਬਜ਼ੁਰਗਾਂ ਨੂੰ ਰਹਿਣ ਲਈ ਘਰ ਵਿੱਚ ਥਾਂ ਤੱਕ ਨਹੀਂ ਹੈ ।ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਬਜ਼ੁਰਗਾਂ ਦੀ ਬੇਕਦਰੀ ਦੀ ਖ਼ਬਰ ਆਮ ਪੜ੍ਦੇ ਹਨ ।ਪਿੱਛੇ ਜਿਹੇ ਇੱਕ ਬਜ਼ੁਰਗ ਨੂੰ ਦਵਾਈ ਦੁਆਉਣ ਦੇ ਬਹਾਨੇ ਰਸਤੇ ਵਿੱਚ ਹੀ ਬਜ਼ੁਰਗ ਦਾ ਕਤਲ ਤੱਕ ਕਰਵਾ ਦਿੱਤਾ । ਚੰਗੀ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਨੂੰ ਵੀ ਘਰ ਵਿੱਚ ਰਹਿਣ ਲਈ ਥਾਂ ਤੱਕ ਨਹੀਂ ਹੈ। ਬਜ਼ੁਰਗ ਦੱਸਦੇ ਹਨ ਕਿ ਸਾਡੀ ਪੈਨਸ਼ਨ ਨਾਲ ਹੀ ਇਹ ਬੱਚੇ ਘਰ ਦਾ ਗੁਜ਼ਾਰਾ ਕਰਦੇ ਹਨ, ਫਿਰ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਰੋਟੀ ਨਹੀਂ ਦਿੰਦੇ ਹਨ ।ਵਿਚਾਰ ਕਰਨ ਵਾਲੀ ਗੱਲ ਹੈ ਕਿ ਜੋ ਬਜ਼ੁਰਗ ਸਿਰਫ਼ ਬੁਢਾਪਾ ਪੈਨਸ਼ਨ ਲੈ ਰਹੇ ਹੋਣੇ ,ਉਹਨਾਂ ਨਾਲ ਕੀ ਬੀਤਦੀ ਹੋਣੀ। ਬੱਚਿਆਂ ਨੇ ਜਮੀਨਾਂ ਜਾਇਦਾਦਾਂ ਆਪਣੇ ਨਾ ਕਰਵਾ ਕੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਹੈ। ਨੌਜਵਾਨਾਂ ਨੂੰ ਬਜ਼ੁਰਗਾਂ ਦੀ ਗੱਲ ਸੁਣਨੀ ਚਾਹੀਦੀ ਹੈ। ਆਪਸੀ ਪਿਆਰ ਰੱਖਣਾ ਚਾਹੀਦਾ ਹੈ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj