HOME ਮਥੁਰਾ ‘ਚ 2 ਦਲਿਤ ਦੁਲਹਨ ਬੇਟੀਆਂ ‘ਤੇ ਯਾਦਵ ਗੁੰਡਿਆਂ ਦਾ ਕਹਿਰ

ਮਥੁਰਾ ‘ਚ 2 ਦਲਿਤ ਦੁਲਹਨ ਬੇਟੀਆਂ ‘ਤੇ ਯਾਦਵ ਗੁੰਡਿਆਂ ਦਾ ਕਹਿਰ

2

(ਸਮਾਜ ਵੀਕਲੀ)  ਬਰਾਤਾਂ ਵਾਪਸ ਤੇ ਸ਼ਾਦੀਆਂ ਟੁੱਟੀਆਂ ਰਿਫਾਇਨਰੀ ਦੇ ਪਿੰਡ ਕਰਨਾਵਲ, ਜੋ ਮਥੁਰਾ ਵਿੱਚ ਪੈਂਦਾ ਹੈ। ਉੱਥੇ 21 ਫਰਵਰੀ 2025 ,ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਇਕ ਦਿਲ ਕੰਬਾਊ ਘਟਨਾ ਵਾਪਰੀ। ਕਰਨਾਵਲ ਪਿੰਡ ‘ਚ 02 ਸਕੀਆਂ ਭੈਣਾਂ ਦੀ ਸ਼ਾਦੀ ਸੀ। ਜਦੋਂ ਉਹ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਵਿਆਹ ਦੇ ਮੰਡਪ ਵਿੱਚ ਬੈਠਣ ਦੀ ਤਿਆਰੀ ਕਰ ਰਹੀਆਂ ਸਨ ਤਾਂ ਪਿੰਡ ਦੇ ਹੀ ਯਾਦਵ ਜਾਤੀ ਦੇ ਗੁੰਡਿਆਂ ਨੇ ਉਨਾਂ ‘ਤੇ ਹਮਲਾ ਕਰ ਦਿੱਤਾ। ਲੜਕੀਆਂ ਦੇ ਮੂੰਹ ‘ਤੇ ਚਿੱਕੜ ਸੁੱਟਿਆ ਗਿਆ, ਉਹਨਾਂ ਦੀ ਕੁੱਟਮਾਰ ਕੀਤੀ, ਅਤੇ ਉਹਨਾਂ ਨੂੰ ਬੇਇੱਜਤ ਕੀਤਾ।ਜਦੋਂ ਉਨ੍ਹਾਂ ਦੀਆਂ ਬਰਾਤਾਂ ਪਿੰਡ ਵਿੱਚ ਢੁੱਕੀਆਂ ਤਾਂ ਯਾਦਵ ਗੁੰਡਿਆਂ ਨੇ ਬਰਾਤੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ। ਉਨਾਂ ਦੀਆਂ ਕਾਰਾਂ ਨੂੰ ਆਪਣੇ ਟਰੈਕਟਰ ਨਾਲ ਭਾਰੀ ਨੁਕਸਾਨ ਪਹੁੰਚਾਇਆ। ਇਥੋਂ ਤੱਕ ਲਾੜੇ ਦੇ ਬਾਪ ਦੇ ਸਿਰ ਵਿੱਚ ਡਾਂਗਾਂ ਮਾਰੀਆਂ, ਉਸ ਦਾ ਸਿਰ ਫੱਟ ਗਿਆ । ਲਾੜੇ ਦੀ ਵੀ ਕੁੱਟਮਾਰ ਕੀਤੀ ਗਈ। ਦੋਵੇਂ ਸਕੀਆਂ ਭੈਣਾਂ, ਜੋ ਦੁਲਹਨ ਬਣ ਕੇ ਸੱਜੀਆਂ ਸਨ, ਉਨਾਂ ਦੀ ਕੁੱਟਮਾਰ ਕੀਤੀ ਗਈ। ਉਨਾਂ ਦੇ ਮਾਪਿਆਂ ਨੂੰ ਬੇਇੱਜਤ ਕੀਤਾ ਗਿਆ। ਜਾਤੀ ਸੂਚਕ ਸ਼ਬਦ ਬੋਲੇ ਗਏ। ਲੜਕੀ ਵਾਲਿਆਂ ਨੇ ਬਰਾਤੀਆਂ ਲਈ ਜੋ ਖਾਣਾ (ਲੰਗਰ) ਤਿਆਰ ਕੀਤਾ ਸੀ, ਉਹ ਵੀ ਖਰਾਬ ਕੀਤਾ ਗਿਆ। ਇਹ ਹਮਲਾ 20 -25 ਯਾਦਵ ਗੁੰਡਿਆਂ ਵੱਲੋਂ ਲੜਕੀ , ਲੜਕੀ ਦੇ ਪਰਿਵਾਰ, ਲਾੜੇ ਦੇ ਪਰਿਵਾਰ, ਲੜਕੀ ਦੀ ਭੂਆ -ਫੁੱਫੜ ‘ਤੇ ਹਮਲਾ ਕੀਤਾ ਗਿਆ। ਝਗੜਾ ਇੰਨਾ ਵੱਧ ਗਿਆ ਕਿ ਬਰਾਤੀਆਂ ਨੂੰ ਮਜਬੂਰ ਹੋ ਕੇ ਬਰਾਤਾਂ ਵਾਪਸ ਲਿਜਾਣੀਆਂ ਪਈਆਂ। ਜਿਸ ਨਾਲ ਦਲਿਤ ਪਰਿਵਾਰ ਦੀਆਂ ਬੇਟੀਆਂ ਦੀ ਸ਼ਾਦੀ ਟੁੱਟ ਗਈ। ਸਾਰੇ ਪਰਿਵਾਰ ਦਾ ਇਸ ਘਟਨਾ ਨੂੰ ਲੈ ਕੇ ਰੋ -ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਲੜਕੀ ਦੀ ਮਾਂ ਨੇ ਰੋ ਰੋ ਕੇ ਕਿਹਾ ਕਿ ਸਾਡਾ ਕੀ ਕਸੂਰ ਸੀ? ਕੀ ਸਾਡਾ ਦਲਿਤ ਹੋਣਾ ਹੀ ਕਸੂਰ ਹੈ? ਸਾਡੀਆਂ ਧੀਆਂ ਦੀਆਂ ਸ਼ਾਦੀਆਂ ਟੁੱਟ ਗਈਆਂ ਹਨ। ਬਰਾਤਾਂ ਵਾਪਸ ਜਾ ਚੁੱਕੀਆਂ ਹਨ। ਕੀ ਸ਼ਾਸਨ ਤੇ ਪ੍ਰਸ਼ਾਸਨ ਸਾਨੂੰ ਕੋਈ ਨਿਆ ਦੇਵੇਗਾ? ਉਪਰੋਕਤ ਘਟਨਾ ਦਾ ਜਦੋਂ ਹੀ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਨੂੰ ਪਤਾ ਲੱਗਾ ਤਾਂ ਭੈਣ ਮਾਇਆਵਤੀ ਦੀ ਰੂਹ ਕੰਬ ਉੱਠੀ। ਉਹਨਾਂ ਕਿਹਾ ਕਿ ਯੂਪੀ ਦੀ ਸਰਕਾਰ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ, ਅਤੇ ਉਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਪੀੜਤਾਂ ਨੂੰ ਸਹੀ ਇਨਸਾਫ ਮਿਲ ਸਕੇ। ਭੈਣ ਕੁਮਾਰੀ ਮਾਇਆਵਤੀ ਜੀ ਨੇ ਉਸੇ ਵੇਲੇ ਆਪਣੇ ਸੀਨੀਅਰ ਬਸਪਾ ਲੀਡਰਾਂ ਨੂੰ ਪੀੜਿਤ ਦਲਿਤ ਪਰਿਵਾਰ ਦੇ ਘਰ ਭੇਜਿਆ। ਮਥੁਰਾ, ਬਿੰਦਰਾਵਨ ਅਤੇ ਆਗਰਾ ਦੇ ਬਸਪਾ ਦੇ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਕਾਫਲੇ ਦੇ ਰੂਪ ਵਿੱਚ ਕਰਨਾਵਲ ਪਿੰਡ ਪਹੁੰਚੇ। ਬਸਪਾ ਆਗੂਆਂ ਨੇ ਭੈਣ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੀੜਿਤ ਪਰਿਵਾਰ ਨਾਲ ਗੱਲਬਾਤ ਕੀਤੀ। ਉਨਾਂ ਦੇ ਦਰਦ ਨੂੰ ਸੁਣਿਆ। ਪੀੜਿਤ ਪਰਿਵਾਰ ਨੇ ਰੋ ਰੋ ਕੇ ਸਾਰੀ ਕਹਾਣੀ ਬਸਪਾ ਲੀਡਰਾਂ ਨੂੰ ਦੱਸੀ। ਬਸਪਾ ਲੀਡਰਾਂ ਵਿੱਚ ਵਿਸ਼ਵਨਾਥ ਪਾਲ, ਸਮਸੂਦੀਨ ਸਾਹਿਬ, ਭੀਮ ਰਾਓ ਅੰਬੇਡਕਰ ਅਤੇ ਹੋਰ 100 ਤੋਂ ਵੱਧ ਬਸਪਾ ਵਰਕਰ ਅਤੇ ਬਸਪਾ ਆਗੂ ਪਹੁੰਚੇ। ਉਹਨਾਂ ਪਰਿਵਾਰ ਨਾਲ ਇਕੱਲੇ ਹੋ ਕੇ ਵੀ ਉਹਨਾਂ ਦਾ ਦੁੱਖ ਜਾਣਿਆ। ਬਸਪਾ ਲੀਡਰਾਂ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਮੌਕੇ ‘ਤੇ ਬੁਲਾਇਆ । ਪੀੜਿਤ ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਕਿਹਾ। ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ 24 ਘੰਟਿਆਂ ਦੇ ਅੰਦਰ- ਅੰਦਰ ਹਮਲਾਵਰਾਂ ਨੂੰ ਪੁਲਿਸ ਗ੍ਰਿਫਤਾਰ ਕਰੇ। ਪੁਲਿਸ ਪ੍ਰਸ਼ਾਸਨ ਵੱਲੋਂ 15 ਯਾਦਵ ਗੁੰਡਿਆਂ ‘ਤੇ ਐਫ. ਆਈ.ਆਰ .ਦਰਜ ਕੀਤੀ ਗਈ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਗੁੰਡਾ ਅਨਸਰਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਪੁਲਿਸ ਨੇ ਛਾਪਾਮਾਰੀ ਕਰਕੇ 10 ਗੁੰਡਾ ਅਨਸਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਵਿੱਚ ਰੋਹਿਤਾਸ਼ ਯਾਦਵ ,ਲੋਕੇਸ਼ ਯਾਦਵ, ਬਟੂਆ ਯਾਦਵ,ਸ੍ਰੀ ਪਾਲ ਯਾਦਵ ,ਪਵਨ ਯਾਦਵ, ਬਰਜੇਸ਼ ਯਾਦਵ ਪ੍ਰਮੁੱਖ ਹਨ। ਹੋਰ 15 ਤੋਂ 20 ਗੁੰਡਾ ਅਨਸਰਾਂ ਨਿਸ਼ਾਂਤ ਯਾਦਵ, ਅਜੇ ਯਾਦਵ, ਦੀਪੂ ਯਾਦਵ, ਸੁਬਨ ਯਾਦਵ ,ਉਦਲ ਯਾਦਵ ਦੇ ਨਾਂ ਐਫ.ਆਈ.ਆਰ. ਵਿੱਚ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਇਸ ਘਟਨਾ ਦੀ ਪਲ -ਪਲ ਦੀ ਜਾਣਕਾਰੀ ਲੈ ਰਹੇ ਹਨ। ਬਸਪਾ ਆਗੂਆਂ ਨੇ ਪੀੜਿਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਦੋਵਾਂ ਲੜਕੀਆਂ ਦੀ ਸ਼ਾਦੀ ਦੋਬਾਰਾ ਕੀਤੀ ਜਾਵੇਗੀ। ਬਸਪਾ ਪੀੜਿਤ ਪਰਿਵਾਰ ਦਾ ਆਰਥਿਕ ਪੱਖੋਂ ਵੀ ਸਹਿਯੋਗ ਕਰੇਗੀ। ਪੀੜਤ ਪਰਿਵਾਰ ਨੂੰ ਸਿਕਿਉਰਟੀ ਦੇਣ ਦੀ ਮੰਗ ਵੀ ਕੀਤੀ ਹੈ। ਪੀੜਿਤ ਪਰਿਵਾਰ ਲਗਾਤਾਰ ਨਿਆ ਦੀ ਮੰਗ ਕਰ ਰਿਹਾ ਹੈ। 28 ਫਰਵਰੀ ਨੂੰ ਆਜ਼ਾਦ ਸਮਾਜ ਪਾਰਟੀ ਦੇ ਸੰਸਥਾਪਕ ਚੰਦਰ ਸ਼ੇਖਰ ਆਜ਼ਾਦ ਵੀ ਪੀੜਤ ਪਰਿਵਾਰ ਦੇ ਘਰ ਗਏ । ਉਹਨਾਂ ਇਸ ਘਟਨਾ ਦੀ ਨਿੰਦਾ ਕੀਤੀ। ਸਰਕਾਰ ਵਲੋਂ ਇਕ ਲੱਖ ਰੁਪਏ ਪੀੜਿਤ ਪਰਿਵਾਰ ਨੂੰ ਦੇਣ ਦੇ ਐਲਾਨ ਨੂੰ ਕੋਝਾ ਮਜ਼ਾਕ ਦੱਸਿਆ। ਵਾਪਸ ਜਾਂਦੇ ਵਕਤ ਅਣਪਛਾਤਿਆਂ ਵੱਲੋਂ ਉਹਨਾਂ ਦੇ ਕਾਫਲੇ ‘ਤੇ ਪੱਥਰ ਸੁੱਟੇ ਗਏ। ਉਪਰੋਤਕ ਦਿਲ ਕੰਬਾਊ ਘਟਨਾ ਨਿੰਦਣਯੋਗ ਹੈ। ਜਿਹੜਾ ਕਹਿਰ ਦੋ ਦਲਿਤ ਬੇਟੀਆਂ ਦੀ ਸ਼ਾਦੀ ‘ਤੇ ਯਾਦਵ ਗੁੰਡਿਆਂ ਵੱਲੋਂ ਕੀਤਾ ਗਿਆ ਹੈ, ਉਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਦਲਿਤ ਬੇਟੀਆਂ ਨਾਲ ਜਿਹੜੀ ਹਰਕਤ ਪਿੰਡ ਦੇ ਹੀ ਯਾਦਵਾਂ ਨੇ ਕੀਤੀ ਹੈ। ਉਹ ਸ਼ਰਮਨਾਕ ਹੈ। ਮਹਿਲਾਵਾਂ ‘ਤੇ ਅੱਤਿਆਚਾਰ ਦਿਨੋ -ਦਿਨ ਵੱਧ ਰਹੇ ਹਨ ।ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪੀੜਿਤ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰਨੀ ਚਾਹੀਦੀ ਹੈ ਸਰਕਾਰ ਵੀ ਕਰੇ ਤੇ ਸਮਾਜ ਵੀ ਕਰੇ। ਕਿਉਂਕਿ ਇਹ ਪਰਿਵਾਰ ਮਾਨਸਿਕ ਤੌਰ ‘ਤੇ ਕਾਫੀ ਟੁੱਟ ਚੁੱਕਾ ਹੈ। ਇਸ ਪਿੰਡ ਵਿੱਚ ਦਲਿਤਾਂ ਦੀ ਗਿਣਤੀ ਘੱਟ ਹੈ ਅਤੇ ਯਾਦਵਾਂ ਦੀ ਜ਼ਿਆਦਾ ਹੈ। ਜਿਸ ਕਰਕੇ ਉਹ ਦਲਿਤਾਂ ‘ਤੇ ਆਪਣਾ ਦਬਦਬਾ ਰੱਖਦੇ ਹਨ। ਯੂਪੀ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਅਦਿੱਤਿਆ ਨਾਥ ਜੋਗੀ ਜੀ ਨੂੰ ਇਸ ਮਸਲੇ ਦੇ ਹੱਲ ਲਈ ਯੋਗ ਯਤਨ ਕਰਨੇ ਚਾਹੀਦੇ ਹਨ। ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਫਾਸਟ ਟਰੈਕ ਰਾਹੀਂ ਅਦਾਲਤ ਇਸ ਦਾ ਹੱਲ ਜਲਦੀ ਕਰੇ।ਸਟੇਟ ਵਿੱਚ ਜਾਤੀ ਦੁਸ਼ਮਣੀ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ। ਇੱਕ ਪਾਸੇ ਜੋਗੀ ਜੀ ਸਾਰੇ ਵਰਗਾਂ ਦੀ ਬਰਾਬਰਤਾ ਦੀ ਗੱਲ ਕਰਦੇ ਹਨ, ਦੂਜੇ ਪਾਸੇ ਉਚ ਜਾਤਾਂ ਵਾਲੇ ਗਰੀਬ ਵਰਗ ਨੂੰ ਟਿੱਚ ਸਮਝਦੇ ਹਨ, ਦਲਿਤ ਔਰਤਾਂ ‘ਤੇ ਅੱਤਿਆਚਾਰ ਕਰਦੇ ਹਨ। ਸੋ ਇਹਨਾਂ ‘ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਿਹਨਾਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਤੇ ਯੂਪੀ ਸਟੇਟ ਅਤੇ ਭਾਰਤ ਦੇਸ਼ ਨੂੰ ਕਲੰਕਿਤ ਕੀਤਾ ਹੈ। ਇਹ ਦੋ ਦਲਿਤ ਭੈਣਾਂ ਦੇ ਘਰ ਉਜਾੜੇ ਹਨ। ਦੋਸ਼ੀ ਮਾਫੀ ਯੋਗ ਨਹੀਂ ਹਨ। ਸਰਕਾਰ ਪੀੜਿਤ ਪਰਿਵਾਰ ਦੀਆਂ ਲੜਕੀਆਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦੇਵੇ। ਦੋਵੇਂ ਪੀੜਿਤ ਲੜਕੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦਬੰਗਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਗਰੀਬ ਤੇ ਦਲਿਤ ਲੋਕ ਇਸ ਫਿਜਾ ਵਿੱਚ ਸਾਹ ਲੈ ਸਕਣ। ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਅਕਸਰ ਕਿਹਾ ਕਰਦੇ ਸਨ ਕਿ “ਦਲਿਤਾਂ ਅਤੇ ਔਰਤਾਂ’ ਤੇ ਅੱਤਿਆਚਾਰ ਉਦੋਂ ਤੱਕ ਹੁੰਦੇ ਰਹਿਣਗੇ ,ਜਦ ਤੱਕ ਤੁਹਾਡੀ ਆਪਣੀ ਸਰਕਾਰ ਨਹੀਂ ਬਣ ਜਾਂਦੀ।” ਸੋਚਣ ਵਾਲੀ ਗੱਲ ਇਹ ਹੈ ਕਿ ਜਿਨਾਂ ਨੂੰ ਦਲਿਤ ਭਰਾ ਵੋਟਾਂ ਪਾ ਕੇ ਜਿਤਾਉਂਦੇ ਹਨ, ਉਹਨਾਂ ਪਾਰਟੀਆਂ ਨੇ ਉਪਰੋਤਕ ਘਟਨਾ ਦੀ ਨਿੰਦਾ ਕਰਨੀ ਵੀ ਜਰੂਰੀ ਨਹੀਂ ਸਮਝੀ। ਹੁਣ ਤੁਸੀਂ ਸੋਚਣਾ ਹੈ ?
-ਪ੍ਰਿੰਸੀਪਲ ਪਰਮਜੀਤ ਜੱਸਲ 98721 -80653

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleSAMAJ WEEKLY = 01/03/2025
Next articleਪੁੱਤ ਬਣਿਆ ਕਪੁੱਤ