ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਬਾਲੋਂ ਸਕੂਲ ਨੂੰ ਸਹਾਇਤਾ 

ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਭੇਜੀ ਸਹਾਇਤਾ ਦਿੰਦੇ ਹੋਏ ਲੈਕ:ਸ਼ੰਕਰ ਦਾਸ ਨਾਲ ਸਕੂਲ ਮੁਖੀ ਅਸ਼ੋਕ ਪਠਲਾਵਾ ਤੇ ਪੰਚਾਇਤ ਪਿੰਡ ਬਾਲੋਂ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪ੍ਰਵਾਸੀ ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਪਿਛਲੇ ਕਾਫੀ ਸਾਲਾਂ ਤੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਹੇ ਹਨ । ਉਹਨਾਂ ਨੇ ਸੇਵਾ ਦੇ ਕਾਰਜਾਂ ਵਿੱਚ ਵਾਧਾ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਬਾਲੋਂ ਦੇ ਬੱਚਿਆਂ ਲਈ ਸਹਾਇਤਾ ਭੇਜੀ ਹੈ। ਉਹਨਾਂ ਨੇ ਸਕੂਲ ਦੇ ਲੋੜਵੰਦ ਬੱਚਿਆਂ ਦੀ ਬਿਹਤਰੀ ਲਈ 10 ਹਜ਼ਾਰ ਰੁਪੈਏ ਦੀ ਸਹਾਇਤਾ ਦਿੱਤੀ ਹੈ।ਇਸ ਮੌਕੇ ਤੇ ਬੋਲਦਿਆਂ ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਦੋਸਤ ਲੈਕਚਰਾਰ ਸ਼ੰਕਰ ਦਾਸ ਨੇ ਦੱਸਿਆ ਕਿ ਉਹ ਹਰ ਸਾਲ
ਕਈ ਸਕੂਲਾਂ ਵਿੱਚ ਜਾਂਦੇ ਹਨ ,ਜਿਹਨਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਬਾਲੋਂ ਵੀ ਹੈ।ਸਕੂਲ ਦੇ ਸਟਾਫ ਦੀ ਉਹਨਾਂ ਨੇ ਸਿਫਤ ਕਰਦਿਆਂ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਬੱਚੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਬਲਾਕ ਅਤੇ ਜਿਲਾ ਪੱਧਰ ਤੇ ਮੱਲਾਂ ਮਾਰ ਰਹੇ ਹਨ । ਇਸ ਕਰਕੇ ਉਹਨਾਂ ਦਾ ਮਨ ਇੱਥੇ ਵਾਰ ਵਾਰ ਆਉਣ ਨੂੰ ਕਰਦਾ ਰਹਿੰਦਾ ਹੈ, ਤੇ ਉਹ ਬੱਚਿਆਂ ਦੀ ਬਿਹਤਰੀ ਲਈ ਇਸ ਤਰਾਂ ਦੇ ਕਾਰਜ ਕਰਦੇ ਰਹਿਣਗੇ। ਸਕੂਲ ਦੇ ਮੁਖੀ ਮਾਸਟਰ ਅਸ਼ੋਕ ਕੁਮਾਰ ਪਠਲਾਵਾ ਨੇ ਕਿਹਾ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਪਹਿਲਾਂ ਵੀ ਕਾਫੀ ਵਾਰ ਸਾਡੇ ਸਕੂਲ ਨੂੰ ਸਹਾਇਤਾ ਦਿੱਤੀ ਗਈ ਹੈ। ਨੰਬਰਦਾਰ ਹਰਮੇਲ ਸਿੰਘ ਅਤੇ ਸਾਬਕਾ ਪੰਚ ਕਮਲਜੀਤ ਸਿੰਘ ਨੇ ਇਸ ਸਹਾਇਤਾ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਰਸ਼ਨ ਸਿੰਘ ਸਾਬਕਾ ਪੰਚ, ਜਸਵੀਰ ਕੌਰ ਸਾਬਕਾ ਸਰਪੰਚ, ਸਿਮਰ ਕੌਰ ਪੰਚ,ਪਰਮਜੀਤ ਸਿੰਘ ਪੰਚ, ਹਰਭਜਨ ਸਿੰਘ ਸਾਬਕਾ ਪੰਚ, ਪਰਮਜੀਤ ex ਚੇਅਰਮੈਨ smc,CHT ਸ਼ਾਲਿਨੀ,ਹੈਡਮਾਸਟਰ ਸੁਦੇਸ਼ ਦੀਵਾਨ, ਮੁੱਖ ਅਧਿਆਪਕ ਹਰਦੀਪ ਕੌਰ, ਹਰਜਿੰਦਰ ਕੌਰ ਹੀਉਂ , ਨਰਿੰਦਰ ਕੌਰ ਹੀਉਂ ਆਦਿ ਅਧਿਆਪਕ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਜਰਖੜ ਵਿਖੇ ਕਵਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫੈਲੇ ਪ੍ਰਦੂਸ਼ਣ ਵਿੱਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ 
Next articleਆਪ ਪਾਰਟੀ ਦਾ ਭੂਬੜਾ ਕਿਸੇ ਵੀ ਟਾਈਮ ਫਟ ਸਕਦਾ:ਗੋਲਡੀ ਪੁਰਖਾਲੀ