HOME ਬੀ ਪੀ ਈ ਉ ਸੰਜੀਵ ਕੁਮਾਰ ਹਾਂਡਾ ਨੇ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ...

ਬੀ ਪੀ ਈ ਉ ਸੰਜੀਵ ਕੁਮਾਰ ਹਾਂਡਾ ਨੇ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ ਅਤੇ ਮਸੀਤਾਂ ਦਾ ਵਾਧੂ ਚਾਰਜ ਸੰਭਾਲਿਆ 

1
ਕੈਪਸ਼ਨ- ਬਤੌਰ ਬੀ ਪੀ ਈ ਉ ਵਜੋਂ ਅਹੁਦਾ ਸੰਭਾਲਣ ਮੌਕੇ ਸੰਜੀਵ ਕੁਮਾਰ ਹਾਂਡਾ ਦਾ ਸਵਾਗਤ ਕਰਦੇ ਹੋਏ ਅਧਿਆਪਕ ਆਗੂ

ਅਧਿਆਪਕਾਂ ਵੱਲੋਂ ਨਿੱਘਾ ਸਵਾਗਤ

ਕਪੂਰਥਲਾ,  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ) – ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਬਲਾਕ ਕਪੂਰਥਲਾ -2 ਵਿੱਚ ਬਤੌਰ ਬੀ ਪੀ ਈ ਉ ਵਜੋਂ ਬਾਖੂਬੀ ਸੇਵਾਵਾਂ ਨਿਭਾਅ ਰਹੇ ਸੰਜੀਵ ਕੁਮਾਰ ਹਾਂਡਾ ਨੇ ਅੱਜ ਬਲਾਕ ਸੁਲਤਾਨਪੁਰ ਲੋਧੀ 1 ਅਤੇ ਮਸੀਤਾਂ ਦਾ ਬਤੌਰ ਬੀ ਪੀ ਈ ਉ ਵਜੋਂ ਵਾਧੂ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਇਸ ਤੋਂ ਪਹਿਲਾਂ ਬਲਾਕ ਸਿੱਖਿਆ ਦਫ਼ਤਰ ਸੁਲਤਾਨਪੁਰ ਲੋਧੀ ਪਹੁੰਚਣ ਤੇ ਦੋਵਾਂ ਸਿੱਖਿਆ ਬਲਾਕਾਂ ਦੇ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਮੌਕੇ ਬੀ ਪੀ ਈ ਉ ਸੰਜੀਵ ਕੁਮਾਰ ਹਾਂਡਾ ਨੇ ਕਿਹਾ ਕਿ ਉਹ ਅਧਿਆਪਕਾਂ ਦੇ ਸਹਿਯੋਗ ਨਾਲ ਵਿਭਾਗ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਮਰੱਥ ਦੇ ਟੀਚਿਆਂ ਤੇ ਦਾਖਲਾ ਮੁਹਿੰਮ ਵਿੱਚ ਬੱਚਿਆਂ ਦੀ ਗਿਣਤੀ ਸਕੂਲਾਂ ਵਿਚ ਵਧਾਉਣ ਦੇ ਵੀ ਟੀਚਿਆਂ ਨੂੰ ਪੂਰਾ ਕਰਨਗੇ ਅਤੇ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਪਰ ਚੁੱਕਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਤਨੋਂ ਮਨੋਂ ਸਮਰਪਿਤ ਹੋ ਕੇ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦੇ ਨਾਲ ਨਾਲ ਵਿਭਾਗ ਦੇ ਟੀਚਿਆਂ ਨੂੰ ਵੀ ਪੂਰਾ ਕਰਨ। ਉਨ੍ਹਾਂ ਨੇ ਕਿਹਾ ਕਿ ਦਫ਼ਤਰ ਵਿੱਚ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਜੀਵ ਪਠਾਣੀਆਂ, ਅਮਨਦੀਪ ਕੌਰ, ਸਰਬਜੀਤ ਕੌਰ ਕੁਲਦੀਪ ਸਿੰਘ ਸੀ ਐੱਚ ਟੀ ਮੁਹੱਬਲੀਪੁਰ, ਹਰਵਿੰਦਰ ਜੀਤ ਕੌਰ ਸੀ ਐੱਚ ਟੀ ਸੁਲਤਾਨਪੁਰ ਲੋਧੀ,ਰਵੀ ਵਾਹੀ ਸੀ ਐੱਚ ਟੀ ਚੂਹੜਪੁਰ,ਰਾਜ ਕੁਮਾਰ ਸੀ ਐੱਚ ਟੀ ਮੇਵਾ ਸਿੰਘ ਵਾਲਾ,ਜਸਪਾਲ ਸਿੰਘ ਐੱਚ ਟੀ, ਬਰਿੰਦਰ ਸਿੰਘ, ਤਜਿੰਦਰ ਸਿੰਘ ਵਰਿੰਦਰ ਸਿੰਘ, ਜਗਮੋਹਨ ਸਿੰਘ,ਅਧਿਆਪਕ ਦਲ ਦੇ ਸੂਬਾਈ ਆਗੂ ਗੁਰਮੁੱਖ ਸਿੰਘ ਬਾਬਾ,ਸੀ ਐੱਚ ਟੀ ਬਿਕਰਮਜੀਤ ਸਿੰਘ, ਬਨਵਾਰੀ ਲਾਲ,ਕੁਲਦੀਪ ਚੰਦ, ਹਰਪ੍ਰੀਤ ਸਿੰਘ,ਸਰਬਜੀਤ ਸਿੰਘ ਅਮਰਕੋਟ, ਪ੍ਰਧਾਨ ਦੀਪਕ ਆਨੰਦ, ਯੋਗੇਸ਼ ਸ਼ੋਰੀ, ਆਦਿ ਅਧਿਆਪਕ ਤੇ ਸਮੂਹ ਸਟਾਫ਼ ਦਫਤਰ ਮੌਜੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSEVA Trust UK (India) organised an Educational Session for rural students in Narangwal Village, Distt Ludhiana (Punjab) led by Dr Pant from IIT Bombay
Next articleਗ਼ਜ਼ਲ