ਇੱਕ ਨੰਬਰ ਨਾਲ ਆਪਣੇ ਸਿਹਤ ਰਿਕਾਰਡ ਦੀ ਰੱਖੋ ਜਾਣਕਾਰੀ : ਡਾਕਟਰ ਹਰਦੀਪ ਸ਼ਰਮਾ

ਫੋਟੋ ਕੈਪਸ਼ਨ: ਸਰਕਾਰੀ ਹਸਪਤਾਲ ਖਿਆਲਾ ਕਲਾਂ ਵਿਖੇ ਆਭਾ ਨੰਬਰ ਜਨਰੇਟ ਕਰਨ ਦੀ ਜਾਗਰੂਕਤਾ ਸੈਮੀਨਾਰ ਦਾ ਦ੍ਰਿਸ਼।

ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਬਣਾਓ ਆਭਾ ਨੰਬਰ 

ਮਾਨਸਾ 24 ਫਰਵਰੀ (ਸਮਾਜ ਵੀਕਲੀ)- ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਆਭਾ ਨੰਬਰ (ਆਯੂਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣ ਦੀ ਜਾਗਰੂਕਤਾ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ । ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਭਾਰਤ ਸਰਕਾਰ ਦਾ ਇੱਕ ਅਹਿਮ ਪ੍ਰੋਜੈਕਟ ਹੈ।ਜਿਸ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਜਨਰੇਟ ਕਰਕੇ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ।ਉਹਨਾਂ ਕਿਹਾ ਕਿ ਆਪਣੇ ਮੋਬਾਇਲ ਵਿੱਚ ਪਲੇ ਸਟੋਰ ਵਿੱਚ ਜਾ ਕੇ ਆਭਾ ਐਪ ਨੂੰ ਆਪਣੇ ਮੋਬਾਇਲ ਵਿੱਚ ਡਾਉਨਲੋਡ ਕਰਕੇ ਜਾਂ ਇਹਨਾਂ ਬੈਨਰ/ ਪੋਸਟਰਾਂ ਵਿੱਚ ਲਗੇ ਕੋਡ ਨੂੰ ਸਕੈਨ ਕਰਕੇ ਆਪਣੇ ਅਧਾਰ ਨੰਬਰ ਜਾਂ ਮੋਬਾਇਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਉਂਟ ਬਣਾ ਸਕਦਾ ਹੈ।ਉਹਨਾਂ ਕਿਹਾ ਕਿ ਆਭਾ ਆਈ.ਡੀ ਨੰਬਰ ਜਨਰੇਟ ਹੋਣ ਤੇਂ ਸਿਹਤ ਨਾਲ ਸਬੰਧਤ ਸਾਰੇ ਵੇਰਵੇ ਅਤੇ ਰਿਪੋਰਟਾਂ ਇੱਕ ਹੀ ਥਾਂ ਤੇਂ ਮੋਬਾਈਲ ਐਪਲ਼ੀਕੇਸ਼ਨ ਵਿੱਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ ਅਤੇ ਬਿਮਾਰ ਹੋਣ ਦੀ ਸੂਰਤ ਵਿੱਚ ਡਾਕਟਰ ਨੂੰ ਦਿਖਾਉਣ ਲਈ ਮਰੀਜ ਨੂੰ ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀ ਹੋਵੇਗੀ ਬਲਕਿ ਮਰੀਜ ਆਭਾ ਆਈ.ਡੀ ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ।ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੋਖਾ ਹੋਵੇਗਾ।ਕੋਈ ਵੀ ਵਿਅਕਤੀ ਜਨਰੇਟ ਹੋਏ ਆਭਾ ਨੰਬਰ ਜਿਸ ਉਪਰ ਉਸਦਾ ਨਾਮ ਅਤੇ ਆਈ.ਡੀ.ਨੰਬਰ ਮੋਜੂਦ ਹੋਵੇਗਾ, ਦਾ ਪ੍ਰਿੰਟ ਕਰਵਾ ਕੇ ਉਸ ਨੂੰ ਲੈਮੀਨੇਸ਼ਨ ਕਰਵਾ ਕੇ ਆਪਣੇ ਕੋਲ ਰੱਖ ਸਕਦਾ ਹੈ।

ਮੈਡੀਕਲ ਅਫਸਰ ਡਾਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਹਸਪਤਾਲਾ ਵਿੱਚ ਅਜਿਹੇ ਬੈਨਰ/ਪੋਸਟਰ ਲਗਾਉਣ ਨਾਲ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਇਹ ਕਾਰਡ ਬਣਾਉਣ ਦੇ ਲਾਭ ਨੂੰ ਸਮਝਦੇ ਹੋਏ ਕੋਡ ਸਕੇਨ ਕਰਕੇ ਆਪਣਾ ਆਭਾ ਨੰਬਰ ਜਨਰੇਟ ਕਰਨ ਵਿੱਚ ਅਸਾਨੀ ਹੋਵੇਗੀ । ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਆਈ ਡੀ ਬਣਾਈ ਗਈ ਹੈ ਜਿਸ ਰਾਹੀਂ ਹਸਪਤਾਲ ਵਿਚ ਸਿਹਤ ਸੇਵਾਵਾਂ ਲਈ ਆਏ ਮਰੀਜ਼ ਦੀ ਹਿਸਟਰੀ ਬਾਰੇ ‘ ਆਭਾ ਕਾਰਡ ‘ ਉਪਲਬਧ ਹੋਣ ਨਾਲ ਮਰੀਜ ਦੀ ਸਮੇਂ ਦੀ ਬੱਚਤ ਹੋਵੇਗੀ। ਇਸ ਮੌਕੇ ਰਘਵੀਰ ਸਿੰਘ ਅਤੇ ਦੀਦਾਰ ਸਿੰਘ ਸਿਹਤ ਕਰਮਚਾਰੀ ਹਾਜਰ ਸਨ।

 

Previous articleਮਾਂ ਬੋਲੀ ਦਾ ਰੁਤਬਾ
Next articleਵਣ ਰੇਂਜ ਵਿਸਥਾਰ ਲੁਧਿਆਣਾ ਨੇ ਫਸਲੀ ਵਿਭਿੰਨਤਾ ਲਈ ਵਣ ਖੇਤੀ ਸਬੰਧੀ ਕਿਸਾਨਾਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ