ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਸ: ਤਰਸੇਮ ਸਿੰਘ ਭਿੰਡਰ ਕਨੈਡਾ ਦੀ ਫੇਰੀ ਮੌਕੇ ਉਹ ਵੱਖ-ਵੱਖ ਸ਼ਹਿਰਾਂ ਵਿੱਚ ਵਿਚਰਦੇ ਹੋਏ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਨੇ ਬੰਗਾ ਕਾਲਜ ਨੂੰ ਸਮਾਰਟ ਕਾਲਜ ਬਨਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ।25 ਸਾਲ ਖਾਲਸਾ ਕਾਲਜ ਜਲੰਧਰ ਵਿਖੇ ਪ੍ਰਿਸੀਪਲ ਦੀ ਸੇਵਾ ਨਿਭਾਈ ਅਤੇ ਹੁਣ ਆਪਣੇ ਇਲਾਕੇ ਦੇ ਕਾਲਜ ਦੀ ਵਾਗਡੋਰ ਸੰਭਾਲੀ ਹੈ ਜਿਥੇ ਕਿ ਉਹ ਖੁਦ ਵਿਦਿਆਰਥੀ ਵੀ ਰਹੇ ਹਨ। ਉਹਨਾਂ ਦੇ ਨੇਕ ਇਰਾਦਿਆਂ ਨੂੰ ਖੂਬ ਬੂਰ ਪਿਆ ਇਲਾਕਾ ਨਿਵਾਸੀਆਂ ਨੇ ਹਰ ਤਰ੍ਹਾਂ ਨਾਲ ਭਰਪੂਰ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ.ਉਹ ਸਾਡੇ ਗ੍ਰਹਿ ਵੀ ਆਏ ਜਿੱਥੇ ਉਹਨਾਂ ਨਾਲ ਨਿੱਘੀ ਮੁਲਾਕਾਤ ਹੋਈ ਅਤੇ ਉਹਨਾਂ ਦੇ ਵਿਚਾਰਾਂ ਨਾਲ ਆਨ-ਪ੍ਰਦਾਨ ਹੋਇਆ ਅਤੇ ਅਸੀਂ ਆਪਣੇ ਪਰਿਵਾਰ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ. ਪਿੰਡ ਦੇ ਸਕੂਲ ਵਿੱਚ ਮਾਇਕ ਤੌਰ ਤੇ ਸੱਭ ਤੋਂ ਵੱਧ ਯੋਗਦਾਨ ਪਾਉਣ ਤੋਂ ਬਾਅਦ ਹੁਣ ਅਸੀਂ ਸਾਰੇ ਭਰਾ ਇਲਾਕੇ ਦੇ ਕਾਲਜ ਲਈ ਸਹਿਯੋਗ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਬਾਕੀ ਸਾਰਿਆਂ ਨੂੰ ਜੋ ਵੀ ਇਸ ਕਾਲਜ ਵਿੱਚ ਪੜ੍ਹਦੇ ਰਹੇ ਹਨ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਸਾਨੂੰ ਬਹੁਤ ਮਾਣ ਹੈ ਕਿ ਅਸੀਂ ਪੰਜੇ ਭਰਾ ਇਸ ਮਾਣਮੱਤੇ ਕਾਲਜ ਦੇ ਵਿਦਿਆਰਥੀ ਰਹੇ ਹਾਂ।
ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਭਿੰਡਰ ਨੂੰ ਕਨੇਡਾ ਨਿਵਾਸੀਆਂ ਵਿਸ਼ਵਾਸ ਦਿਵਾਇਆ ਕਿ ਕਾਲਜ ਨੂੰ ਸਮਾਰਟ ਬਣਾਉਣ ਲਈ ਸਹਾਇਤਾ ਕਰਨਗੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



