HOME ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।

ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।

3

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ 11ਤਰੀਕ ਤੋਂ 18 ਤਰੀਕ ਤੱਕ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਣਾ ਹੈ। ਇਸ ਵਿੱਚ ਆਬਾਦੀ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਫੈਮਿਲੀ ਤਰੀਕੇ ਅਪਣਾਏ ਚਾਹੀਦੇ ਹਨ। ਜਿਨ੍ਹਾਂ ਦਾ ਪਰਿਵਾਰ ਪੂਰਾ ਹੈ ਦੋ ਜਾਂ ਤਿੰਨ ਬੱਚੇ ਹਨ ਉਨ੍ਹਾਂ ਨੂੰ ਟੂਬੈਕਟਮੀ ਜਾਂ ਮਰਦਾਂ ਨੂੰ ਟੂਬੈਕਟਮੀ ਚੀਰਾ ਰਹਿਤ ਨਸਬੰਦੀ ਕਰਾਉਣੀ ਚਾਹੀਦੀ ਹੈ। ਵਿਆਹ ਵਾਲੀ ਲੜਕੀ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਉਸ ਤੋਂ ਪਹਿਲਾਂ ਵਿਆਹ ਕਰਨਾ ਕਾਨੂੰਨ ਸੰਬੰਧੀ ਜੁਰਮ ਹੈ। ਸਰਕਾਰ ਹਸਪਤਾਲਾਂ ਵਿੱਚ ਫੈਮਿਲੀ ਪਲੈਨਿਗ ਦੇ ਤਰੀਕੇ ਮੁਫ਼ਤ ਦਿੱਤੇ ਜਾਂਦੇ ਹਨ। ਜਿਵੇਂ ਕਿ ਨਿਰੋਧ,ਮਾਲਾ ਡੀ ਐਨ, ਛਾਇਆ ਗੋਲੀਆਂ, ਐਮਰਜੈਂਸੀ ਗੋਲੀਆਂ ਅਤੇ ਅੰਤਰਾਂ ਦਾ ਟੀਕਾ ਲਗਾਇਆ ਜਾਂਦਾ ਹੈ। ਇਸ ਵਿੱਚ ਡਾ ਬਲਜਿੰਦਰ ਕੁਮਾਰ,ਡਾ ਹਨੀ ਚੰਦੇਲ,ਡਾ ਨਵਨੀਤ ਕੌਰ,ਡਾ ਤਜਿੰਦਰ ਸਿੰਘ, ਮੈਡਮ ਮਨਜੀਤ ਕੌਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਫੀਮੇਲ, ਮੈਡਮ ਦਲਜੀਤ ਕੌਰ ਏ ਐਨ ਐਮ, ਰਾਜ ਕੁਮਾਰ ਮੇਲ ਵਰਕਰ, ਆਸ਼ਾ ਵਰਕਰ ਅਤੇ ਬਾਕੀ ਸਭ ਵਿਅਕਤੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਅਤੇ ਵਾਰ ਐਕਟੀਵਿਟੀ ਕੀਤੀ ਗਈ।
Next articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਭਿੰਡਰ ਨੂੰ ਕਨੇਡਾ ਨਿਵਾਸੀਆਂ ਵਿਸ਼ਵਾਸ ਦਿਵਾਇਆ ਕਿ ਕਾਲਜ ਨੂੰ ਸਮਾਰਟ ਬਣਾਉਣ ਲਈ ਸਹਾਇਤਾ ਕਰਨਗੇ