ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ )– ਬੀਕੇਯੂ ਦੁਆਬਾ ਇਕਾਈ ਬਲਾਕ ਮਹਿਤਪੁਰ ਦਾ ਵਫ਼ਦ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਮਾਣਯੋਗ ਐਸ ਐਸ ਪੀ ਦਿਹਾਤੀ ਜਲੰਧਰ ਨੂੰ ਮਿਲਿਆ। ਵਫ਼ਦ ਵੱਲੋਂ ਐਸ ਐਸ ਪੀ ਸਾਹਿਬ ਨੂੰ ਲਿਖ਼ਤੀ ਮੰਗ ਪੱਤਰ ਸੌਂਪਿਆ ਉਨ੍ਹਾਂ ਕਿਹਾ ਕਿ ਅਸੀ ਮੰਗ ਪੱਤਰ ਜਰੀਏ ਮਾਣਯੋਗ ਐਸ ਐਸ ਪੀ ਜੀ ਦੇ ਧਿਆਨ ਹਿੱਤ ਲਿਆਂਦਾ ਹੈ ਕਿ ਪਿਛਲੇ ਲੰਘੇ ਦਿਨਾ ਦੌਰਾਨ ਮਹਿਤਪੁਰ ਇਲਾਕੇ ਵਿੱਚ ਚੋਰੀ ਦੀਆ ਵਾਰਦਾਤਾਂ ਨੂੰ ਲੈ ਕਿ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਹੌਲ ਹੈ। ਵਫ਼ਦ ਨੇ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋ ਇਨ੍ਹਾ ਚੋਰੀਆਂ ਨੂੰ ਲੈ ਕਿ ਸੰਤੋਸ਼ ਜਨਕ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ਼ ਹੈ । ਵਫ਼ਦ ਵੱਲੋਂ ਮਾਣਯੋਗ ਐਸ ਐਸ ਪੀ ਦੇ ਧਿਆਨ ਹਿੱਤ ਲਿਆਉਂਦਿਆਂ ਇਹ ਵੀ ਦੱਸਿਆ ਕਿ ਮਈ 28 ਅਤੇ 29 ਦੀ ਰਾਤ ਨੂੰ ਪਿੰਡ ਪਛਾੜੀਆਂ ਦੇ ਗੁਰਮੇਲ ਸਿੰਘ ਦੇ ਘਰੋ 12 / 13 ਤੋਲੇ ਸੋਨਾ 2 ਲੱਖ ਨਗਦੀ ਚੋਰਾ ਵੱਲੋ ਚੋਰੀ ਕੀਤੀ ਗਈ । ਇਸੇ ਤਰਾ ਪਿੰਡ ਅਵਾਣ ਖਾਲਸਾ ਤੋ 5/ 6 ਤੋਲੇ ਸੋਨਾ ਅਤੇ 2 ਲੱਖ 50 ਹਜਾਰ ਰੁਪਏ ਦੀ ਰਾਸ਼ੀ ਚੋਰੀ ਕੀਤੀ ਗਈ ਹੈ ।ਇਸੇ ਤਰਾਂ ਪਿੰਡ ਸਿੰਘ ਪੁਰ ਤੋ 8/9 ਤੋਲੇ ਸੋਨਾ ਅਤੇ ਰਾਸ਼ੀ ਚੋਰੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲਗਾਤਾਰ ਵਾਪਰ ਰਹੀਆ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ਼ ਪ੍ਰਸ਼ਾਸ਼ਨ ਬੁਰੀ ਤਰਾਂ ਨਕਾਮ ਸਾਬਤ ਹੋਇਆ ਹੈ । ਕਸ਼ਮੀਰ ਸਿੰਘ ਪੰਨੂ ਨੇ ਕਿਹਾ ਕਿ ਇਨ੍ਹਾਂ ਵਾਰਦਾਤਾ ਬਾਬਤ ਅਸੀ ਇਲਾਕੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵੀ ਮਿਲ ਕਿ ਬੇਨਤੀ ਚੁੱਕੇ ਹਾ ਪੁਲਿਸ ਪ੍ਰਸ਼ਾਸ਼ਨ ਵੱਲੋ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਗਈ ਕਿਸਾਨ ਆਗੂਆਂ ਵੱਲੋਂ ਐਸ ਐਸ ਪੀ ਦਿਹਾਤੀ ਨੂੰ ਮੰਗ ਪੱਤਰ ਸੋਪਦਿਆ ਮੰਗ ਕੀਤੀ ਹੈ ਕਿ ਉਹ ਆਪ ਇਸ ਪਾਸੇ ਖਾਸ ਤੌਰ ਤੇ ਉਚੇਚਾ ਧਿਆਨ ਦੇਣ ਤਾਂ ਕਿ ਇਲਾਕੇ ਵਿਚ ਚੋਰਾਂ ਦੀ ਦਹਿਸ਼ਤ ਤੋਂ ਨਿਯਾਤ ਮਿਲ ਸਕੇ। ਪੰਨੂ ਨੇ ਕਿਹਾ ਕਿ ਮਾਣਯੋਗ ਐਸ ਐਸ ਪੀ ਦਿਹਾਤੀ ਜਲੰਧਰ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਖੁਦ ਇਸ ਮਾਮਲੇ ਨੂੰ ਦੇਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਉਧੋਵਾਲ, ਬਲਬੀਰ ਸਿੰਘ ਉਧੋਵਾਲ, ਗੁਰਮੇਲ ਸਿੰਘ ਪਛਾੜੀਆ, ਗੁਰਦੀਪ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



