ਸ਼੍ਰੀ ਤਾਰਾ ਚੰਦ ਜੀ ਦੀ ਬਰਸੀ ਸ਼ਾਨਦਾਰ ਢੰਗ ਨਾਲ ਮਨਾਈ ਗਈ
ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ, ਵਿੱਚ ਸਕੂਲ ਦੇ ਸੰਸਥਾਪਕ ਅਤੇ ਸਕੂਲ ਨੂੰ ਆਪਣਾ ਨਾਮ ਬਖ਼ਸ਼ਣ ਵਾਲੇ ਸੇਠ ਤਾਰਾ ਚੰਦ ਜੀ ਦੀ ਬਰਸੀ ਆਦਰ ਅਤੇ ਸ਼ਰਧਾ ਨਾਲ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮੰਗਲਮਈ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਬ੍ਰਹਮਕੁਮਾਰੀ ਆਸ਼ਰਮ ਭੀਖੀ ਦੀ ਸੰਚਾਲਿਕਾ ਦੀਦੀ ਰੂਪਿੰਦਰ ਜੀ ਨੇ ਸੇਠ ਤਾਰਾ ਚੰਦ ਜੀ ਦੇ ਚਰਨਾਂ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ, ਸੱਚੇ ਰਸਤੇ ਅਤੇ ਸੰਸਕਾਰਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ ਨੇ ਸਕੂਲ ਦੀ ਸਥਾਪਨਾ ਨਾਲ ਸੰਬੰਧਤ ਆਪਣੇ ਕੀਮਤੀ ਤਜਰਬੇ ਸਾਂਝੇ ਕੀਤੇ ਅਤੇ ਸੇਠ ਤਾਰਾ ਚੰਦ ਦੁਆਰਾ ਕੀਤੇ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੇਠ ਜੀ ਨੇ ਸਮਾਜ ਦੇ ਬੱਚਿਆਂ ਦੀ ਸਿੱਖਿਆ ਲਈ ਨਿਸ਼ਕਾਮ ਭਾਵਨਾ ਨਾਲ ਸੇਵਾ ਸਮਰਪਿਤ ਕੀਤੀ। ਇਸ ਮੌਕੇ ’ਤੇ ਸਕੂਲ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ ਤੇ ਬ੍ਰਹਮਕੁਮਾਰੀ ਆਸ਼ਰਮ ਭੀਖੀ ਦੀ ਸੰਚਾਲਿਕਾ ਦੀਦੀ ਰੂਪਿੰਦਰ ਤੋਂ ਇਲਾਵਾ ਸਹਿ-ਸੰਚਾਲਿਕਾ ਦੀਦੀ ਸਪਨਾ, ਹੋਰ ਸੇਵਿਕਾਵਾਂ, ਸਥਾਨਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬ੍ਰਿਜ ਲਾਲ, ਪ੍ਰਬੰਧਕ ਅਤੇ ਸੇਠ ਤਾਰਾ ਚੰਦ ਦੇ ਦਾਮਾਦ ਸਤੀਸ਼ ਕੁਮਾਰ, ਉਪ-ਪ੍ਰਧਾਨ ਅਤੇ ਸੇਠ ਤਾਰਾ ਚੰਦ ਦੇ ਪੋਤੇ ਐਡਵੋਕੇਟ ਮਨੋਜ ਕੁਮਾਰ, ਕਮੇਟੀ ਮੈਂਬਰ ਰਾਕੇਸ਼ ਕੁਮਾਰ, ਨੀਲਮ ਮਨਚੰਦਾ, ਡਾਕਟਰ ਅਸ਼ੋਕ ਕੁਮਾਰ ਅਤੇ ਸੇਠ ਤਾਰਾ ਚੰਦ ਜੀ ਦੀਆਂ ਧੀਆਂ ਦੀਦੀ ਸਰੋਜ ਅਤੇ ਦੀਦੀ ਮੀਨਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਰੋਹ ਦੇ ਅੰਤ ‘ਤੇ ਦੀਦੀ ਸਰੋਜ ਵੱਲੋਂ ਸਕੂਲ ਦੇ ਸਮੂਹ ਵਿਦਿਅਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਖ਼ੀਰ ਪ੍ਰਸਾਦ ਦਾ ਵਿਤਰਨ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਭਰਾਵਾਂ, ਸੇਵਾ ਅਤੇ ਸਤਿਕਾਰ ਦੀ ਭਾਵਨਾ ਨਾਲ ਭਰ ਗਿਆ। ਇਸ ਮੌਕੇ ਦੀਦੀ ਸਰੋਜ ਅਤੇ ਸਤੀਸ਼ ਕੁਮਾਰ ਨੇ ਸੇਠ ਤਾਰਾ ਚੰਦ ਨੂੰ ਯਾਦ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਪਿਤਾ ਦੇ ਨਾਂ ਤੇ ਚੱਲਦਾ ਸਕੂਲ ਇਲਾਕੇ ਵਿੱਚ ਦਿਨ ਦੁਗਨੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਤੇ ਸਕੂਲ ਦਾ ਨਾਂ ਵਧਣ ਦੇ ਨਾਲ ਨਾਲ ਉਹਨਾਂ ਦੇ ਪਿਤਾ ਦਾ ਨਾਮ ਵੀ ਵੱਧ ਰਿਹਾ ਹੈ। ਅੰਤ ਵਿੱਚ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੀਦੀ ਸਰੋਜ, ਦੀਦੀ ਰੁਪਿੰਦਰ ਅਤੇ ਸਮੂਹ ਪ੍ਰਬੰਧ ਸਮਿਤੀ ਦਾ ਧੰਨਵਾਦ ਕੀਤਾ। ਪੂਰੇ ਸਮਾਗਮ ਦੌਰਾਨ ਸੇਠ ਤਾਰਾ ਚੰਦ ਜੀ ਦੇ ਉੱਚ ਆਦਰਸ਼ਾਂ ਅਤੇ ਸਿੱਖਿਆ ਪ੍ਰਤੀ ਉਨ੍ਹਾਂ ਦੀ ਅਟੱਲ ਨਿਸ਼ਠਾ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ। ਸਮਾਰੋਹ ਦਾ ਸਮਾਪਨ ਸ਼ਾਂਤੀ ਪਾਠ ਨਾਲ ਕੀਤਾ ਗਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



