ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੇ ਇਤਿਹਾਸ ਸ਼੍ਰੀ ਮਛਵਾੜਾ ਸਾਹਿਬ ਬਲਾਕ ਨਾਲ ਸਬੰਧਿਤ ਜ਼ਿਲਾ ਪਰਿਸ਼ਦ ਜੋਨ ਨੀਲੋ ਤੋਂ ਭੁਪਿੰਦਰ ਸਿੰਘ ਸੈਂਸੋਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦਾ ਚੋਣ ਕਾਫਲਾ ਅੱਜ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਇਰਾਕ ਭੱਟੀਆਂ ਤੱਖਰਾਂ ਦੇ ਵਿੱਚ ਚੋਣ ਪ੍ਰਚਾਰ ਲਈ ਪਿੰਡਾਂ ਵਿੱਚ ਗਿਆ। ਪਿੰਡ ਤੱਖਰਾ ਦੀ ਬਲਾਕ ਸੰਮਤੀ ਜੋਨ ਤੋਂ ਕੁਲਦੀਪ ਕੌਰ ਪਤਨੀ ਸੂਬੇਦਾਰ ਨਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਪਿੰਡ ਪੱਥਰਾਂ ਦੇ ਵਿੱਚ ਪ੍ਰਮੁੱਖ ਚੌਧਰਿਆ ਉਤੇ ਇਕ ਭਰਮੀ ਮੀਟਿੰਗ ਹੋਈ ਜਿਸ ਵਿੱਚ ਜਿਲਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਸੈਸੋਂਵਾਲ,ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਸੋਨੂ ਕੁੰਦਰਾ, ਪ੍ਰਿੰਸ ਮਿੱਠੇਵਾਲ ਸਰਪੰਚ ਗੁਰਪ੍ਰੀਤ ਸਿੰਘ ਈਸੇਪੁਰ ਤੇ ਹੋਰ ਪਾਰਟੀ ਦੇ ਆਗੂ ਵਰਕਰ ਇਸ ਮੀਟਿੰਗ ਵਿੱਚ ਪੁੱਜੇ ਉਹਨਾਂ ਨੇ ਲਗਨ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਆਉਣ ਵਾਲੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਤੇ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਸੂਬੇਦਾਰ ਨਰਿੰਦਰ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਆਤਮਾ ਸਿੰਘ ਬਾਬਾ ਅਮਰ ਸਿੰਘ ਕੁਲਦੀਪ ਸਿੰਘ ਲਾਲਾ ਬਿਜਲੀ ਵਾਲਾ ਗੁਰਮੀਤ ਸਿੰਘ ਖੋਖਰਾਂ ਹਰਮੋਹਨ ਸਿੰਘ ਗੁਰਦੀਪ ਭਲਵਾਨ ਲਾਭ ਸਿੰਘ ਜਗਰਾਜ ਸਿੰਘ ਜ਼ਾਦੀ ਤੱਖਰਾਂ ਅਮੀ ਦੀਨ ਬੋਹਾਪੁਰ ਨੂਰਦੀਨ ਖੋਖਰਾਂ ਸ਼ੇਰ ਸਿੰਘ ਸੋਨੀ ਨਾਗਰਾ ਨਗਰ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



