HOME ਪੀਐਨਬੀ ਦੇ ਸਕਿਊਰਟੀ ਗਾਰਡ ਨੇ ਕੈਨਰਾ ਬੈਂਕ ਦਾ ਚੋਰ ਫੜ ਕੇ ਕੀਤਾ...

ਪੀਐਨਬੀ ਦੇ ਸਕਿਊਰਟੀ ਗਾਰਡ ਨੇ ਕੈਨਰਾ ਬੈਂਕ ਦਾ ਚੋਰ ਫੜ ਕੇ ਕੀਤਾ ਪੁਲਿਸ ਹਵਾਲੇ

ਕੁਝ ਦਿਨ ਪਹਿਲਾਂ ਹੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ 

ਸ਼ਾਹਕੋਟ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਪੀਐਨਬੀ ਸ਼ਾਹਕੋਟ ਦੇ ਸਕਿਊਰਟੀ ਗਾਰਡ ਸੁਖਦੇਵ ਸਿੰਘ ਨੇ ਡਿਊਟੀ ਦੌਰਾਨ ਨਾਮਣਾ ਖੱਟਦੇ ਹੋਏ ਸੀ ਸੀ ਟੀਵੀ ਕੈਮਰੇ ਵਿਚ ਕੈਦ ਹੋਏ ਕੈਨਰਾ ਬੈਂਕ ਵਿਚ ਚੋਰੀ ਦੀ ਘਟਨਾ ਵਿਚ ਲੋੜੀਂਦੇ ਪ੍ਰਵਾਸੀ ਚੋਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕਿਊਰਟੀ ਗਾਰਡ ਸੁਖਦੇਵ ਸਿੰਘ ਨੇ ਦੱਸਿਆ ਕਿ ਇਕ ਪ੍ਰਵਾਸੀ ਨੋਜਵਾਨ ਸ਼ਾਹਕੋਟ ਕੈਨਰਾ ਬੈਂਕ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਕੈਨਰਾ ਬੈਂਕ ਵਿਚ ਦਾਖਲ ਹੋ ਗਿਆ। ਜਦੋਂ ਕੈਨਰਾ ਬੈਂਕ ਵਿਚ ਇਕ ਗ੍ਰਾਹਕ ਆਪਣੇ ਪੈਸੇ ਜਮਾਂ ਕਰਵਾਉਣ ਲਈ ਆਇਆ ਤਾਂ ਇਸ ਪ੍ਰਵਾਸੀ ਚੋਰ ਨੂੰ ਉਸ ਦੇ ਕੋਟ ਦੀ ਜੇਬ ਵਿਚੋਂ ਕਰੀਬ 50 ਹਜ਼ਾਰ ਰੁਪਏ ਦੀ ਰਕਮ ਚੋਰੀ ਕਰ ਲਈ ਅਤੇ ਆਪਣੇ ਸਾਥੀ ਨਾਲ ਬਾਈਕ ਤੇ ਫਰਾਰ ਹੋ ਗਿਆ। ਇਹ ਘਟਨਾ ਬੈਕ ਵਿਚ ਲੱਗੇ ਕੈਮਰਿਆਂ ਵਿਚ ਰਿਕਾਰਡ ਹੋ ਗਈ। ਅੱਜ ਫਿਰ ਇਹੀ ਨੋਜਵਾਨ ਸ਼ੱਕੀ ਹਾਲਾਤ ਵਿੱਚ ਪੀਐਨਬੀ ਬੈਂਕ ਨਜ਼ਦੀਕ ਏ ਟੀ ਐਮ ਮਸ਼ੀਨ ਨਜ਼ਦੀਕ ਘੁੰਮਦਾ ਸਕਿਊਰਟੀ ਗਾਰਡ ਦੀ ਨਜ਼ਰ ਚੜ ਗਿਆ। ਜਿਸ ਤੇ ਬੜੀ ਹੁਸ਼ਿਆਰੀ ਨਾਲ ਸਕਿਊਰਟੀ ਗਾਰਡ ਸੁਖਦੇਵ ਸਿੰਘ ਵੱਲੋਂ ਹੁਸਿਆਰੀ ਵਰਤਦੇ ਹੋਏ ਇਸ ਪ੍ਰਵਾਸੀ ਚੋਰ ਨੂੰ ਫੜ ਲਿਆ ਅਤੇ ਮੌਕੇ ਤੇ ਪੁਲਿਸ ਹਵਾਲੇ ਕਰ ਦਿੱਤਾ। ਯਾਦ ਰਹੇ ਕਿ ਬੈਂਕਾ ਨਜ਼ਦੀਕ ਅਕਸਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਵਿਚ ਔਰਤਾਂ ਅਤੇ ਮਰਦਾਂ ਦਾ ਗ੍ਰੋਹ ਕਾਫੀ ਚਰਚਾ ਵਿਚ ਹੈ। ਹੁਣ ਤੱਕ ਅਨੇਕਾਂ ਕਸਟਮਰਾ ਦੀਆਂ ਜੇਬਾਂ ਕੱਟੀਆਂ ਜਾ ਚੁਕੀਆਂ ਹਨ। ਇਸ ਲਈ ਬੈਕ ਮਨੈਜਰ ਵੱਲੋਂ ਖਾਸ ਤਗੀਦ ਕੀਤੀ ਗਈ ਹੈ ਕਿ ਪਬਲਿਕ ਹੁਸ਼ਿਆਰੀ ਤੋਂ ਕੰਮ ਲਵੇ ਅਤੇ ਪੂਰੀ ਤਰਾਂ ਸੁਚੇਤ ਹੋ ਕੇ ਲੈਣ ਦੇਣ ਕਰੇ। ਤਾਂ ਕਿ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਫੜਿਆ ਗਿਆ ਪ੍ਰਵਾਸੀ ਗੋਨਿਆਣੇ ਮੰਡੀ ਜ਼ਿਲ੍ਹਾ ਬਠਿੰਡਾ ਦਾ ਦੱਸਿਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਠ ਤਾਰਾ ਚੰਦ ਜੀ ਦੀ ਬਰਸੀ ਉਤਸਾਹ ਅਤੇ ਸ਼ਰਧਾ ਨਾਲ ਮਨਾਈ ਗਈ।
Next articleਆਰ ਸੀ ਐਫ ਮਜ਼ਦੂਰ ਯੂਨੀਅਨ ਚਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਘਰਸ਼ ਲਈ ਤਿਆਰ