HOME ਸੇਲਕੀਆਣਾ ਵਾਸੀਆਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਦਿੱਤਾ ਠੇਕੇ ਅੱਗੇ...

ਸੇਲਕੀਆਣਾ ਵਾਸੀਆਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਦਿੱਤਾ ਠੇਕੇ ਅੱਗੇ ਧਰਨਾ

3

*ਅੱਜ ਧਰਨਾ ਦੂਸਰੇ ਦਿਨ ‘ਚ ਦਾਖਲ*ਪਿੰਡ ਵਾਸੀਆਂ ਦਾ ਕਹਿਣਾ-ਸ਼ਰਾਬ ਦਾ ਠੇਕਾ ਚੁੱਕਣ ਤੱਕ ਅਣਮਿੱਥੇ ਸਮੇਂ ਲਈ ਚੱਲੇਗਾ ਧਰਨਾ*

ਫਿਲੌਰ/ਅੱਪਰਾ    (ਸਮਾਜ ਵੀਕਲੀ)    (ਦੀਪਾ)-ਨਜ਼ਦੀਕੀ ਪਿੰਡ ਸੇਲਕੀਆਣਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਠੇਕਾ ਬੰਦ ਕਰਵਾਉਣ ਲਈ ਠੇਕੇ ਅੱਗੇ ਧਰਨਾ ਲਾਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਇਸ ਠੇਕੇ ਕਰਕੇ ਬਹੁਤ ਦੁੱਖੀ ਹਾਂ ਕਿਉਂ ਕਿ ਸ਼ਰਾਬੀ ਸ਼ਰਾਬ ਪੀ ਕੇ ਅਕਸਰ ਇੱਥੇ ਹੱਲਾ ਗੁਲਾ ਕਰਦੇ ਰਹਿੰਦੇ ਨੇ ਅਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਰਹਿੰਦੇ ਹਨ ਜਿਸ ਕਰਕੇ ਔਰਤਾਂ ਅਤੇ ਸਕੂਲ ਦੇ ਬੱਚਿਆਂ ਦਾ ਆਉਣਾ ਜਾਣਾ ਵੀ ਔਖਾ ਹੋ ਗਿਆ ਹੈ। ਇਹ ਠੇਕਾ ਬੰਦ ਕਰਵਾਉਣ ਸਬੰਧੀ ਡੀ, ਸੀ ਜਲੰਧਰ ਅਤੇ ਐਸ, ਡੀ ਐਮ ਫਿਲੌਰ ਨੂੰ ਕਈ ਵਾਰੀ ਲਿਖਤੀ ਦਰਖ਼ਾਸਤ ਦੇ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਪਿੰਡ ਵਾਸੀਆਂ ਨੇ ਅਣਮਿਥੇ ਸਮੇਂ ਲਈ ਠੇਕਾ ਬੰਦ ਕਰਵਾਉਣ ਲਈ ਧਰਨਾ ਲਾਇਆ ਹੈ, ਠੇਕਾ ਬੰਦ ਹੋਣ ਤੱਕ ਇਹ ਧਰਨਾ ਜ਼ਾਰੀ ਰਹੇਗਾ । ਇਸ ਸਮੇਂ ਸਰਪੰਚ ਜੋਗਿੰਦਰ ਰਾਮ ਸੇਲਕੀਆਣਾ, ਸਰਪੰਚ ਗੁਰਵਿੰਦਰ ਰਾਮ ਦਿਆਲਪੁਰ, ਪੰਚ ਸੱਤਪਾਲ, ਪੰਚ ਰਵੀ ਕੁਮਾਰ, ਪੰਚ ਦਵਿੰਦਰ ਕੁਮਾਰ, ਬਿੱਟੂ, ਸੋਢੀ, ਬਲਕਾਰ, ਮਨਜੀਤ, ਸ਼ਿੰਗਾਰਾ, ਮੱਖਣ, ਮਨਜੀਤ ਸਿੰਘ ਪੰਚ, ਜੈਲਾ ਪੰਚ, ਕਾਲਾ, ਹਰਮੇਸ਼ ਲਾਲ ਆਦਿ ਹਾਜ਼ਿਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲਿਆ
Next articleਛੋਕਰਾਂ ਦੀ ਕ੍ਰਿਕਿਟ ਟੀਮ ਪਿੰਡ ਭੱਟੀਆਂ ਦੇ ਟੂਰਨਾਮੈਂਟ ‘ਚ ਰਹੀ ਉਪ ਜੈਤੂ