ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਬ ਇੰਸਪੈਕਟਰ ਨਿਰਮਲ ਸਿੰਘ ਨੇ ਅੱਜ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲ ਲਿਆ | ਉਹ ਪਹਿਲਾਂ ਵੀ ਪੁਲਿਸ ਚੌਂਕੀ ਅੱਪਰਾ ਵਿਖੇ ਸੇਵਾ ਨਿਭਾ ਚੁੱਕੇ ਹਨ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਇਲਾਕੇ ਦੇ ਨਸ਼ਾ ਤਸਕਰ ਤੇ ਮਾੜੇ ਅਨਸਰ ਸੁਧਰ ਜਾਣ ਨਹੀਂ ਤਾਂ ਉਨਾਂ ਦਾ ਅਸਲੀ ਟਿਕਾਣਾ ਜੇਲ ਹੋਵੇਗੀ | ਉਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਕੰਮ ਕਾਰ ਤੋਂ ਬਜ਼ਾਰਾਂ ‘ਚ ਗੇੜੀਅ ਨਾ ਮਾਰਨ ਤੇ ਆਪਣੇ ਵਹੀਕਲਾਂ ਦੇ ਪੂਰੇ ਕਾਗਜ਼ਾਤ ਰੱਖਣ | ਨਾਲ ਹੀ ਉਨਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਹੀਕਲਾਂ ਦੇ ਵੀ ਆਉਣ ਵਾਲੇ ਦਿਨਾਂ ‘ਚ ਚਲਾਨ ਕੱਟੇ ਜਾਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



