HOME *’ਪੰਜਾਬ ਸੰਭਾਲੋ ਮੁਹਿੰਮ’ ਨੂੰ ਸਫਲ ਬਣਾਉਣ ਲਈ* ਖੁਸ਼ੀ ਰਾਮ ਜਿਲਾ ਪ੍ਰਭਾਰੀ...

*’ਪੰਜਾਬ ਸੰਭਾਲੋ ਮੁਹਿੰਮ’ ਨੂੰ ਸਫਲ ਬਣਾਉਣ ਲਈ* ਖੁਸ਼ੀ ਰਾਮ ਜਿਲਾ ਪ੍ਰਭਾਰੀ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਜਾਰੀ

1
ਖੁਸ਼ੀ ਰਾਮ

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)- ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ‘ਪੰਜਾਬ ਸੰਭਾਲੋ ਮੁਹਿੰਮ’ ਨੂੰ  ਸਫਲ ਬਣਾਉਣ ਲਈ* ਖੁਸ਼ੀ ਰਾਮ ਜਿਲਾ ਪ੍ਰਭਾਰੀ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਜਾਰੀ ਜਾਰੀ ਹੈ | ਇਸ ਮੌਕੇ ਸੈਕਟਰ ਲਸਾੜਾ ਦੇ ਪਿੰਡਾਂ ਸੇਲਕੀਆਣਾ, ਅਸ਼ਾਹੂਰ, ਸੋਡੋਂ, ਪੁਆਰੀ ਤੇ ਹੋਰ ਪਿੰਡਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਬੋਲਦਿਆਂ ਖੁਸ਼ੀ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਾੜੀਆਂ ਤੇ ਰਜਵਾੜਸ਼ਾਹੀ ਨੀਤੀਆਂ ਤੋਂ ਲੋਕ ਬੁਰੀ ਤਰਾਂ ਅੱਕ ਤੇ ਥੱਕ ਚੁੱਕੇ ਹਨ | ਇਸ ਸਰਕਾਰ ਦੇ ਸਮੇਂ ਨਸ਼ਾ ਬਹੁਤ ਵੱਧ ਗਿਆ ਹੈ ਤੇ ਆਪਣੀ ਚਰਮ ਸੀਮਾ ਤੇ ਹੈ | ਹੁਣ ਤਾਂ ਨਸ਼ੇ ਦੀ ਹੋਮ ਡਲਿਵਰੀ ਵੀ ਹੋਣ ਲੱਗ ਪਈ ਹੈ | ਇਸੇ ਤਰਾਂ ਲੈਂਡ ਪੁਲਿਗ ਬਿੱਲ ਨੂੰ  ਵੀ ਪੰਜਾਬ ਵਾਸੀਆਂ ਨੇ ਨਕਾਰ ਦਿੱਤਾ ਹੈ ਤੇ ਸਰਕਾਰ ਨੂੰ  ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਮਾਰਟ ਸਕੂਲਾਂ ਦੇ ਨਾਂ ਤੇ ਆਮ ਲੋਕਾਂ ਨੂੰ  ਹਨੇਰੇ ‘ਚ ਰੱਖਿਆ ਜਾ ਰਿਹਾ ਹੈ ਜਦਕਿ ਸਰਕਾਰੀ ਸਕੂਲ ਅਧਿਆਪਕਾਂ ਤੋਂ ਵਾਂਝੇ ਹਨ | ਜਿਸ ਕਾਰਣ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੀ ਹੈ | ਉਨਾਂ ਅੱਗੇ ਕਿਹਾ ਪੰਜਾਬ ਵਾਸੀਆਂ ਦਾ ਝੁਕਾਅ ਬਸਪਾ ਵੱਲ ਹੈ, ਕਿਉਂਕਿ ਬਸਪਾ ਹੀ ਸਾਰੇ ਵਰਗਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਵਾਲੀ ਸਰਬ ਸਾਂਝੀ ਪਾਰਟੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article23 ਅਗਸਤ 2025 ਨੂੰ ਲੋਕਾਂ ਨੂੰ ਲਾਮਬੰਦ ਕਰਕੇ ਚੱਬੇਵਾਲ ਲੈਕੇ ਜਾਵਾਂਗੇ –ਐਡਵੋਕੇਟ ਮਲਵਿੰਦਰ ਮਾਨਾ
Next articleਲੈਂਡ ਪੁਲਿਗ ਬਿੱਲ ਵਾਪਿਸ ਲੈਣਾ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ-ਰਜਿੰਦਰ ਸਿੰਘ, ਭਾਰਦਵਾਜ ਤੇ ਗਰੇਵਾਲ