ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਿਤੀ 13.08.2025 ਨੂੰ ਘਰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਪਿੰਡ ਜੈਤਪੁਰ ਅਤੇ ਬੱਸੀ ਦੌਲਤ ਖਾਂ ਵਿਖ਼ੇ ਮੀਟਿੰਗਾ ਕੀਤੀਆਂ ਗਈਆਂ, ਇਨ੍ਹਾਂ ਮੀਟਿੰਗਾਂ ਵਿਚ ਸਤਿਕਾਰ ਯੋਗ ਐਡਵੋਕੇਟ ਪਲਵਿੰਦਰ ਮਾਨਾ ਜਿਲ੍ਹਾ ਇੰਚਾਰਜ ਅਤੇ ਇੰਚਾਰਜ ਹਲਕਾ ਚੱਬੇਵਾਲ ਜੀ ਵਿਸ਼ੇਸ਼ ਤੋਰ ਤੇ ਪੁਹੰਚੇ । ਇਸ ਮੀਟਿੰਗ ਵਿੱਚ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਜੋ ਰੈਲੀ ਹਲਕਾ ਚੱਬੇਵਾਲ ਵਿਖੇ ਮਿਤੀ 23 ਅਗਸਤ ਨੂੰ ਰੱਖੀ ਗਈ ਹੈ ਉਸ ਦੇ ਸੰਬੰਧ ਵਿੱਚ ਚਰਚਾ ਹੋਈ ਅਤੇ ਆਗੂ ਸਹਿਬਾਨਾ ਨੂੰ ਅਤੇ ਵਰਕਰ ਸਹਿਬਾਨਾਂ ਨੂੰ ਲਾਮਬੰਦ ਕੀਤਾ ਤੇ ਪਿੰਡਾਂ ਵਿੱਚੋ ਬੱਡੀਆਂ ਗੱਡੀਆਂ ਦਾ ਪਰਵੰਦ ਕਰਕੇ ਰੈਲ਼ੀ ਵਿਚ ਪੁਹੰਚਣ ਦੀ ਅਪੀਲ ਕੀਤੀ । ਇਹ ਰੈਲ਼ੀ ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਸਰਕਾਰ ਦਵਾਰਾ ਦਲਿਤਾਂ ਅਤੇ ਪੱਛੜਿਆ ਤੇ ਹੋ ਰਹੇ ਜਬਰ ਜ਼ੁਲਮ ਤੇ ਅਤਿਆਚਾਰ ਦੇ ਵਿਰੋਧ ਵਿਚ ਰੱਖੀ ਹੈ । ਇਸ ਦੌਰਾਨ ਰਾਕੇਸ਼ ਕਿੱਟੀ ਜੀ ਜਿਲ੍ਹਾ ਸਕੱਤਰ, ਪ੍ਰੇਮ ਸਿੰਘ ਖਾਲਸਾ ਜੀ, ਵਿੱਕੀ ਬੰਗਾ BVF, ਅਮਨਦੀਪ ਸਿੱਧੂ ਜੀ, ਬਲਵੰਤ ਸਹਿਗਲ, ਮੋਹਨ ਸਿੰਘ ਤੇ ਜੋਗਿੰਦਰ ਕੌਰ ਸਮਿਤੀ ਮੇਂਬਰ, ਸਰਪੰਚ ਸਾਹਿਬਾ, ਦਲਜੀਤ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਮੰਗਲ ਨਾਥ ਜੀ, ਰਾਜੇਸ਼ ਭੂੰਨੋ ਹਲਕਾ ਖਜਾਨਚੀ, ਜਗਦੀਪ, ਬੂਟਾ ਰਾਮ ਜੀ ਹਾਜ਼ਰ ਸਨ।


