ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਦੀ ਆਪ ਸਰਕਾਰ ਵਲੋਂ ਲਾਗੂ ਕੀਤਾ ਗਿਆ ਲੈਂਡ ਪੁਲਿਗ ਬਿੱਲ ਨੂੰ ਵਾਪਿਸ ਲੈਣਾ ਇੱਕ ਸ਼ਲਾਘਾਯੋਗ ਕਦਮ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਰਜਿੰਦਰ ਸਿੰਘ ਰਿਟਾਇਰਡ ਕਾਨੂੰਨਗੋ ਮੁਕੰਦਪੁਰ, ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ ਤੇ ਯੂਥ ਭਾਕਿਯੂ ਆਗੂ ਗੁਰਤੇਜ ਸਿੰਘ ਗਰੇਵਾਲ ਨੇ ਕਿਹਾ ਕਿ ਜਿੱਥੇ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਧੱਕ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ ਕੀਤੀ ਸੀ, ਪਰੰਤੂ ਉਹ ਫੇਲ ਹੋ ਗਈ | ਇਸੇ ਤਰਾਂ ਹੀ ਪੰਜਾਬ ‘ਚ ਆਪ ਸਰਕਾਰ ਕਰ ਰਹੀ ਹੈ | ਉਨਾਂ ਅੱਗੇ ਕਿਹਾ ਕਿ ਕਿਸਾਨੀ ਪੂਰੇ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ | ਲੈਂਡ ਪੁਲਿਸ ਬਿੱਲ ਲਾਗੂ ਕਰਕੇ ਉਨਾਂ ਦੀਆਂ ਜ਼ਮੀਨਾਂ ਨੂੰ ਦੱਕੇ ਨਾਲ ਖੋਹ ਕੇ ਕਲੋਨੀਆਂ ਉਸਾਰਨਾ ਸਰਾਸਰ ਗਲਤ ਹੈ | ਇਸ ਲਈ ਇਸ ਨੂੰ ਤਬਾਹ ਕਰਨਾ ਦੇਸ਼ ਨੂੰ ਤਬਾਹ ਕਰਨ ਦੇ ਬਰਾਬਰ ਹੈ | ਪ੍ਰਧਾਨ ਰਜਿੰਦਰ ਸਿੰਘ ਰਿਟਾਇਰਡ ਕਾਨੂੰਨਗੋ ਮੁਕੰਦਪੁਰ, ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ ਤੇ ਯੂਥ ਭਾਕਿਯੂ ਆਗੂ ਗੁਰਤੇਜ ਸਿੰਘ ਗਰੇਵਾਲ ਨੇ ਅੱਗੇ ਕਿਹਾ ਕਿ ਸਰਕਾਰ ਨੇ ਉਕਤ ਬਿੱਲ ਨੂੰ ਵਾਪਿਸ ਲੈ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ |
ਲੈਂਡ ਪੁਲਿਗ ਬਿੱਲ ਵਾਪਿਸ ਲੈਣਾ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ-ਰਜਿੰਦਰ ਸਿੰਘ, ਭਾਰਦਵਾਜ ਤੇ ਗਰੇਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



