ਫਿਰੋਜ਼ਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਨੇੜਲੇ ਪਿੰਡ ਠੇਠਰ ਖੁਰਦ ਵਿਖੇ ਸ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਜੀ ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ, ਜਸਬੀਰ ਸਿੰਘ ਗਿੱਲ ਕਰਮੂਵਾਲਾ ਕੋਰ ਕਮੇਟੀ ਮੈਂਬਰ ਪੰਜਾਬ, ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਹਰਦੀਪ ਸਿੰਘ ਗਿੱਲ ਕਰਮੂਵਾਲਾ ਜਿਲਾ ਪ੍ਰਧਾਨ ਫਿਰੋਜ਼ਪੁਰ, ਰਾਜਵੀਰ ਸਿੰਘ ਗਿੱਲ ਸੰਧਵਾਂ ਜਿਲਾ ਪ੍ਰਧਾਨ ਫਰੀਦਕੋਟ, ਗੁਰਨਾਮ ਸਿੰਘ ਬੰਡਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਜਸਕਰਨ ਸਿੰਘ ਵਰਪਾਲ ਆਈਟੀ ਸੈਲ, ਗੁਰਜੀਤ ਸਿੰਘ ਕਰਮੂਵਾਲਾ ਆਈਟੀ ਸੈਲ, ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਟੇਜ ਦੀ ਕਾਰਵਾਈ ਅੱਗੇ ਤੋਰਦਿਆਂ ਹਰਦੀਪ ਸਿੰਘ ਗਿੱਲ ਕਰਮੂਵਾਲਾ ਜਿਲਾ ਪ੍ਰਧਾਨ ਫਿਰੋਜ਼ਪੁਰ ਨੇ ਵੱਖ ਵੱਖ ਬੁਲਾਰਿਆਂ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ ਅਤੇ ਬੁਲਾਰਿਆਂ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦਿਲ ਖੋਲ ਕੇ ਗੱਲਾਂ ਬਾਤਾਂ ਕੀਤੀਆਂ ਅੰਤ ਵਿੱਚ ਸੂਬਾ ਪ੍ਰਧਾਨ ਨੇ ਜਥੇਬੰਦੀ ਦੇ ਬੈਚ ਲਗਾ ਕੇ ਸਰਪੰਚ ਸਿਮਰਜੀਤ ਸਿੰਘ ਸਿੱਧੂ ਨੂੰ ਬਲਾਕ ਤਲਵੰਡੀ ਭਾਈ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਉਹਨਾਂ ਦੇ ਨਾਲ ਅਮਨਦੀਪ ਸਿੰਘ ਨੂੰ ਇਕਾਈ ਪ੍ਰਧਾਨ ਦਾ ਮਾਣ ਬਖਸ਼ਿਆ ਤੇ ਸਤਵਿੰਦਰ ਸਿੰਘ ਸੋਨਾ ਗਿੱਲ ਕਰਮੂਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਦੀ ਪ੍ਰੇਰਨਾ ਸਦਕਾ ਇਕਾਈ ਦਾ ਗਠਨ ਕੀਤਾ ਗਿਆ ਇਸ ਮੌਕੇ ਹਰਵਿੰਦਰ ਸਿੰਘ ਬਰਾੜ ਹਕੁਮਤ ਵਾਲਾ ਵੀ ਹਾਜ਼ਰ ਸਨ।
ਸਰਪੰਚ ਸਿਮਰਨਜੀਤ ਸਿੰਘ ਸਿੱਧੂ ਠੋਠਰ ਖੁਰਦ ਪਿੰਡ ਵਾਸੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਲ ਤਲਵੰਡੀ ਭਾਈ ਦੇ ਪ੍ਰਧਾਨ ਨਿਯੁਕਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



