HOME ਮੋਹਲੇ ਧਾਰ ਬਰਸਾਤ ਕਾਰਨ ਨੀਵੇਂ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਡੁੱਬੀ,...

ਮੋਹਲੇ ਧਾਰ ਬਰਸਾਤ ਕਾਰਨ ਨੀਵੇਂ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਡੁੱਬੀ, ਜਥੇਬੰਦੀਆਂ ਨੇ ਦੱਸਿਆ ਡਰੇਨ ਵਿਭਾਗ ਤੇ ਪ੍ਰਸ਼ਾਸਨ ਦੀ ਨਲਾਇਕੀ, ਤਹਿਸੀਲ ਦਾਰ ਨੂੰ ਮੰਗ ਪੱਤਰ ਸੌਂਪਿਆ

ਤਸਵੀਰ -ਪਾਣੀ ਵਿਚ ਡੁਬਿਆ ਝੋਨਾ , ਤਹਿਸੀਲਦਾਰ ਨੂੰ ਜਾਣੂੰ ਕਰਵਾਉਂਦੇ ਕਿਸਾਨ ਆਗੂ

ਮਹਿਤਪੁਰ,   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਮੋਹਲੇ ਧਾਰ ਬਰਸਾਤ ਨੇ ਕਿਸਾਨਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ। ਇਸ ਨਾਲ ਜਿੱਥੇ ਸਰਕਾਰ ਦੇ ਪ੍ਰਬੰਧਾ ਦੀ ਪੋਲ ਖੁੱਲ੍ਹੀ ਹੈ ਉਥੇ ਬਲਾਕ ਮਹਿਤਪੁਰ ਅਧੀਨ ਆਉਂਦੇ ਪਿੰਡਾਂ ਵਿਚ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ ਤੇ ਝੋਨੇ ਦੀ ਫ਼ਸਲ ਡੁੱਬ ਗਈ ਹੈ। ਬਲਾਕ ਮਹਿਤਪੁਰ ਦੇ ਪਿੰਡ ਝੁਗੀਆਂ, ਰਾਮੂਵਾਲ, ਉਧੋਵਾਲ ,ਬਾਲੋਕੀ, ਅਕਬਰਪੁਰ, ਆਦਰਾਮਾਨ,ਵਿਚ ਜਿਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਉਥੇ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਇਸ ਮੌਕੇ ਭਾਰੀ ਬਰਸਾਤ ਵਿਚ ਬੀਕੇਯੂ ਦੁਆਬਾ ਦੀ ਟੀਮ ਨੇ  ਬਲਾਕ  ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਵਿਚ ਨੁਕਸਾਨ ਦਾ ਜਾਇਜ਼ਾ ਲਿਆ ਟੀਮ ਵੱਲੋਂ ਇਸ ਮੌਕੇ ਨਾਇਬ ਤਹਿਸੀਲਦਾਰ ਮਹਿਤਪੁਰ ਨੂੰ ਫ਼ੋਨ ਕਰਕੇ ਮੌਕੇ ਤੇ ਬੁਲਾਇਆ ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਵਿਚ 1500 ਸੋ ਤੋ 2000 ਏਕੜ ਕਰੀਬ ਝੋਨੇ ਦੀ ਫ਼ਸਲ ਡੁੱਬ ਗਈ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਪਰਮਜੀਤ ਸਿੰਘ ਤੇ ਸੋਢੀ ਸਿੰਘ ਪਿੰਡ ਝੁਗੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ ਪੰਨੂ ਨੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦਾ ਕਾਰਨ ਸੜਕ ਦਾ ਉਂਚਾ ਹੋਣ , ਪੁਲੀਆਂ ਬੰਦ ਹੋਣ , ਡਰੇਨ ਦੀ ਸਫਾਈ ਨਾ ਹੋਣ, ਤੇ ਡਰੇਨ ਨੂੰ ਰਸਤੇ ਵਿਚ ਹੀ ਵਾਹ ਕੇ ਬੰਦ ਕਰਨ ਕਾਰਨ ਹੈ।  ਇਸ ਮੌਕੇ ਉਧੋਵਾਲ ਦੇ  ਸਾਬਕਾ ਸਰਪੰਚ ਰਾਜੂ ਖਹਿਰਾ ਨੇ ਦੱਸਿਆ ਕਿ ਐਨ ਆਰ ਆਈ ਨੇ ਆਪ ਆਦਮੀ ਪਾਰਟੀ ਦੇ ਆਗੂਆਂ ਦੀ ਸਹਿ ਤੇ ਸਤਲੁਜ ਦਰਿਆ ਦੇ ਵਹਿਣ ਨੂੰ ਰੋਕਿਆ ਗਿਆ ਜਿਸ ਵਜ੍ਹਾ ਕਰਕੇ ਪਾਣੀ ਦੀ ਡਾਫ ਲੱਗੀ ਤੇ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ । ਇਸ ਮੌਕੇ ਬੀਕੇਯੂ ਦੁਆਬਾ ਵੱਲੋਂ ਪ੍ਰਬੰਧਾਂ ਦੀ ਘਾਟ ਨੂੰ ਡਰੇਨ ਵਿਭਾਗ ਅਤੇ ਪ੍ਰਸ਼ਾਸਨ ਦੀ ਨਲਾਇਕੀ ਦੱਸਿਆ ਉਨ੍ਹਾਂ ਮੰਗ ਕੀਤੀ ਗਈ ਕਿ ਇਹ ਗੰਭੀਰ ਸਮੱਸਿਆ ਹੈ ਇਸ ਦੇ ਫੋਰੀ ਹੱਲ ਦਾ ਪ੍ਰਬੰਧ ਕੀਤਾ ਜਾਵੇ। ਤੇ  ਹੋਏ  ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਮੌਕੇ ਤੇ  ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਸਤਨਾਮ ਸਿੰਘ ਰਾਮੂਵਾਲ, ਜਗਦੀਸ਼ ਸਿੰਘ ਨੰਬਰਦਾਰ, ਬਿੰਦਰ ਸਿੰਘ ਝੁਗੀਆਂ, ਮਹਿੰਦਰਪਾਲ ਸਿੰਘ ਟੁਰਨਾ, ਸੰਤੋਖ ਸਿੰਘ ਝੁਗੀਆਂ, ਦਰਸ਼ਨ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਝੁਗੀਆਂ, ਬਲਵੀਰ ਸਿੰਘ ਉਧੋਵਾਲ, ਲਖਵੀਰ ਸਿੰਘ, ਮਨਜੀਤ ਸਿੰਘ ,ਮਨਪ੍ਰੀਤ ਸਿੰਘ ਖਹਿਰਾ, ਨਿਰਮਲ ਸਿੰਘ ਸੰਧੂ, ਸੁਖਵਿੰਦਰ ਸਿੰਘ ਸਮਰਾ, ਸਿਮਰਨਜੀਤ ਸਿੰਘ ਲਾਲੀ, ਨਛੱਤਰ ਸਿੰਘ, ਚਰਨਜੀਤ ਚੌਕੀਦਾਰ , ਜਸਵੀਰ, ਸੋਢੀ ਸਿੰਘ ,ਗੁਰਵਿੰਦਰ ਸਿੰਘ, ਹਰਮਨ ਸਿੰਘ, ਨਛੱਤਰ ਸਿੰਘ, ਖੁਸ਼ਪ੍ਰੀਤ ਸਿੰਘ, ਸਨਮਦੀਪ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ ,ਬਚਿੱਤਰ ਸਿੰਘ ,ਬਲਜੀਤ ਸਿੰਘ ਬਾਲੋਕੀ, ਕੁਲਵਿੰਦਰ ਸਿੰਘ ਕਿੰਦਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਮਨਦੀਪ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਨਾਮ ਚਮਕਾਇਆ : ਢੋਸੀਵਾਲ
Next articleਸਰਪੰਚ ਸਿਮਰਨਜੀਤ ਸਿੰਘ ਸਿੱਧੂ ਠੋਠਰ ਖੁਰਦ ਪਿੰਡ ਵਾਸੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਲ ਤਲਵੰਡੀ ਭਾਈ ਦੇ ਪ੍ਰਧਾਨ ਨਿਯੁਕਤ