ਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਮਿਲ ਰਿਹਾ ਭਰਵਾਂ ਹੁੰਗਾਰਾ

ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਉਮੀਦਵਾਰ ਸਰਦੂਲ ਸਿੰਘ ਅਤੇ ਉਹਨਾਂ ਨੂੰ ਸਮਰਥਨ ਦੇਣ ਆਏ ਡਰਾਈਵਰ

ਸੁਲਤਾਨਪੁਰ ਲੋਧੀ ਦੇ ਟੈਕਸੀ ਸਟੈਂਡ ਦੇ ਡਰਾਈਵਰਾਂ ਨੇ ਦਿੱਤਾ ਸਮਰਥਨ

ਕਪੂਰਥਲਾ / ਸੁਲਤਾਨਪੁਰ ਲੋਧੀ (ਕੌੜਾ)– ਹਲਕਾ ਸੁਲਤਾਨਪੁਰ ਲੋਧੀ ਤੋਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਨੂੰ ਉਸ ਸਮੇਂ ਵੱਡਾ ਬਲ ਮਿਲਿਆ । ਜਦੋਂ ਸੁਲਤਾਨਪੁਰ ਲੋਧੀ ਦੇ ਟੈਕਸੀ ਸਟੈਂਡ ਦੇ ਵੱਡੀ ਗਿਣਤੀ ਵਿੱਚ ਡਰਾਈਵਰਾਂ ਨੇ ਉਹਨਾਂ ਨੂੰ ਸਮਰਥਨ ਦੇ ਦਿੱਤਾ । ਸਰਦੂਲ ਸਿੰਘ ਨੇ ਕਿਹਾ ਕਿ ਸਾਰੇ ਡਰਾਈਵਰਾਂ ਵੀਰਾਂ ਨੇ ਵੱਡੀ ਗਿਣਤੀ ਵਿੱਚ ਮੇਰੇ ਦਫ਼ਤਰ ਆ ਕੇ ਮੈਨੂੰ ਸਮਰਥਨ ਦਿੱਤਾ ਅਤੇ ਮੈਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਪੂਰੀ ਮੱਦਦ ਕਰਾਂਗੇ ਵੱਡੀ ਲੀਡ ਨਾਲ ਜਿੱਤਾਵਾਂਗੇ । ਉਹਨਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ । ਹੁਣ ਤੱਕ ਕੋਈ ਵੀ ਪਾਰਟੀ ਨਸ਼ੇ ਦਾ ਖ਼ਾਤਮਾ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ । ਸਿਹਤ ਤੇ ਸਿੱਖਿਆ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਸੱਭ ਤੋਂ ਪਹਿਲਾਂ ਅਸੀਂ ਨਸ਼ੇ ਦਾ ਖ਼ਾਤਮਾ ਕਰਾਂਗੇ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ । ਲੋਕਾਂ ਲਈ ਮੁਫ਼ਤ ਮੈਡੀਕਲ ਇਲਾਜ਼ ਅਤੇ ਉੱਚ ਦਰਜੇ ਦੀ ਮੁਫਤ ਪੜ੍ਹਾਈ ਦੇਵਾਂਗੇ। ਸਰਦੂਲ ਸਿੰਘ ਨੇ ਸਮਰਥਨ ਦੇਣ ਆਏ ਸੁਲਤਾਨਪੁਰ ਲੋਧੀ ਟੈਕਸੀ ਸਟੈਂਡ ਦੇ ਡਰਾਈਵਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਬਲਵਿੰਦਰ ਸਿੰਘ,ਗੋਲਡੀ ਦਵਿੰਦਰ ਸਿੰਘ ਬੱਗਾ,ਵਿੱਕੀ ਸ਼ਰਮਾ,ਬਲਵੀਰ ਸਿੰਘ ਬੂਸੋਵਾਲ, ਗੁਰਮੀਤ ਸਿੰਘ ਗੋਪੀ, ਸੋਨੀਸ਼ੇਰਪੁਰ,ਸੁਰਿੰਦਰ ਸਿੰਘ, ਪਿਆਰਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬਾਪ
Next articleFIH Pro League: Confident France beat Indian men’s hockey team 5-2