ਮਾਂ ਬਾਪ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਮਾਂ ਬਾਪ ਦੀ ਸੇਵਾ ਉੱਤਮ ਕਦੇ ਵੀ ਮੂੰਹ ਫ਼ਿਰਾਇਓ ਨਾ।
ਮਾਂ ਬਾਪ ਮੁੜ ਨਹੀਂ ਲੱਭਣੇ ਸੇਵਾ ਮੌਕਾ ਗਵਾਇਓ ਨਾ।
ਮਾਂ ਬਾਪ ਜਗ ਦਿਖਾਇਆ ਪਿੱਠ ਕਦੇ ਦਿਖਾਇਓ ਨਾ।
ਮਾਂ ਬਾਪ ਅਸੀਂ ਪਾਲ਼ਦੇ ਮਨ ‘ ਚ ਭਰਮ ਲਿਆਇਓ ਨਾ।
ਮਾਂ ਬਾਪ ਦੇ ਪਿਆਰ ਦੁਲਾਰ ਦਾ ਮੁੱਲ ਲਗਾਇਓ ਨਾ।
ਫੋਕੀ ਟੌਹਰ ਲਈ ਮਾਂ ਬਾਪ ਨਾਲ ਦਗਾ ਕਮਾਇਓ ਨਾ।
ਮਾਂ ਬਾਪ ਦੀ ਛਾਂ ਮਾਨਣ ਦਾ ਮੌਕਾ ਕਦੇ ਖੁੰਝਾਇਓ ਨਾ।
ਲੋਭ ‘ ਚ ਫਸ ਕੇ ਰਤਨ ਕੌਡੀਆਂ ਪਿੱਛੇ ਗੁਆਇਓ ਨਾ।
ਮਾਂ ਬਾਪ ਥਾਂ ਕੋਈ ਹੋਜੂ ਮਨ ‘ ਚ ਭਰਮ ਲਿਆਇਓ ਨਾ।
ਮਾਂ ਬਾਪ ਤੋਂ ਮੁੱਖ ਮੋੜਕੇ ਦੁੱਖਾਂ ਨਾਲ ਮੱਥਾ ਲਾਇਓ ਨਾ।
ਮਾਂ ਬਾਪ ਦੇ ਉਪਕਾਰਾਂ ਨੂੰ ਭੁੱਲ ਕਦੇ ਵੀ ਜਾਇਓ ਨਾ।
ਮਾਂ ਬਾਪ ਦੀਆਂ ਦਿਲੀਂ ਅਸੀਸਾਂ ਤੋਂ ਵਾਂਝੇ ਹੋ ਜਾਇਓ ਨਾ।
ਮਾਂ ਬਾਪ ਨੂੰ ਦੁੱਖਾਂ ਵਿੱਚ ਪਾ ਕੇ ਘੋਰ ਪਾਪ ਕਮਾਇਓ ਨਾ।
ਮਾਂ ਬਾਪ ਤਿਆਗ ਕੇ ਖ਼ੁਸ਼ੀਆਂ ਦੀ ਉਮੀਦ ਲਗਾਇਓ ਨਾ।
ਮਾਂ ਬਾਪ ਘਰ ਦਾ ਚਾਨਣ ਹਨੇਰੇ ‘ਚ ਰਹਿ ਜਾਇਓ ਨਾ।
ਮਾਂ ਬਾਪ ਨੇ ਖ਼ੁਸ਼ੀਆਂ ਵੰਡਦੇ ਦੇਖਿਓ ਰਹਿ ਜਾਇਓ ਨਾ।
ਗੁਰਦੇਵ ਪਿਤਾ ਗੁਰਦੇਵ ਮਾਤਾ ਗੁਰਬਾਣੀ ਭੁਲਾਇਓ ਨਾ।
ਮਾਂ ਬਾਪ ਸੱਚਾ ਤੀਰਥ ਭਾਵੇਂ ਬਾਹਰ ਨਾਵਣ ਜਾਇਓ ਨਾ।
ਮਾਂ ਬਾਪ ਰੱਬ ਦਾ ਨਾਂ ਹੈ ਦੂਜਾ ਭੁੱਲ ਕਦੇ ਵੀ ਜਾਇਓ ਨਾ।
ਮਾਂ ਬਾਪ ਦੇ ਤੁਰ ਜਾਵਣ ਤੇ ਫਿਰ ਪਿੱਛੋਂ ਪਛਤਾਇਓ ਨਾ।

( ਇਕਬਾਲ ਸਿੰਘ ਪੁੜੈਣ 8872897500)


Kind Regards

Devinder Chander

Director

———-

Samaj Media Enterprise Ltd

Mobile; +44 7878 456 484

www.samajweekly.com

www.theasianindependent.co.uk

https://www.facebook.com/theasianindependent/

https://www.facebook.com/samajweekly/

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭੇਟਾ ਦੇ 10 ਪਰਿਵਾਰਾਂ ਦੇ ਫੜਿਆ ਭਾਜਪਾ ਪੱਲਾ,ਖੋਜੇਵਾਲ ਨੂੰ ਦਿੱਤਾ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਦਾ ਭਰੋਸਾ
Next articleਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਮਿਲ ਰਿਹਾ ਭਰਵਾਂ ਹੁੰਗਾਰਾ