ਪਲਾਂ ਵਿੱਚੀਂ ਗੁਜ਼ਰਦਿਆਂ

ਡਾ਼ ਮੇਹਰ ਮਾਣਕ 
         (ਸਮਾਜ ਵੀਕਲੀ)
ਬੜੀ ਦੂਰ ਕਿਤੇ ਹੁਣ ਤਪਦੇ ਲਾਵੇ ਰਹਿ ਗਏ ਨੇ।
ਦਿਵਸ ਤਾਂ ਬਣ ਬਸ ਮਹਿਜ਼ ਦਿਖਾਵੇ ਰਹਿ ਗਏ ਨੇ।
ਧੂਫ ਬੱਤੀਆਂ ਦੀ ਬਜ਼ਾਰ ‘ਚ ਵੇਖ ਕੇ ਬੱਲੇ ਬੱਲੇ ਨੂੰ
ਪਟਾਕਿਆਂ ਵਾਲ਼ੇ ਵੀ ਆ ਦੀਵੇ ਬੱਤੀਆਂ ਲੈ ਗਏ ਨੇ।
ਵਿੱਚ ਨ੍ਹੇਰੇ ਦੇ ਜਦੋਂ ਦੀ ਬੱਤੀ ਬਿਜਲੀ ਦੀ ਗੁੱਲ ਹੋਈ
ਓਦੋਂ ਦੇ ਸਾਇੰਸਦਾਨ ਵੀ ਸਿਵੇ ਜਗਾ ਕੇ ਬਹਿ ਗਏ ਨੇ।
ਪੱਤਣਾਂ ‘ਤੇ ਆ ਕੇ ਬੜਿਆ ਨੇਂ ਬੇੜੀ ਰੋੜ੍ਹ ਦਿੱਤੀ
ਲੇਡੀ ਮੀਂਟਣ ਨਾਲ਼ ਜੋ ਤੁਰ੍ਹਲੇ ਖਹਿ ਗਏ ਨੇ।
ਉੱਠ ਉੱਠ ਕੇ ਜੋ  ਉਂਗਲ਼ ਚਾਰ ਚੁਫੇਰੇ ਘੁੰਮਦੀ ਐ
ਕਦੋਂ ਵੇਖੂ ਜੋ ਕਿੰਗਰੇ ਘਰਾਂ ਦੇ ਢਹਿ ਗਏ ਨੇ।
ਵੱਡੇ ਮੋਹਤਬਰ ਨਾਲ਼ ਬਿਨਾਂ ਕਿਸੇ ਸਕੀਰੀ ਤੋਂ
ਐਵੇਂ ਤਾਂ ਨਹੀਂ ਮੰਜੇ ਆਣ ਦਰਾਂ ‘ਚ ਡਹਿ ਗਏ ਨੇ।
ਡੱਡੂਆਂ ਨੂੰ ਅੱਜਕਲ੍ਹ ਖੂਹ ਸਮੁੰਦਰ ਲਗਦਾ ਹੈ
ਜੋ ਬਿਨਾਂ ਰੋਕ ਟੋਕ ਤੋਂ ਛੜੱਪਿਆਂ ਜੋਗੇ ਰਹਿ ਗਏ ਨੇ।
 – ਡਾ਼ ਮੇਹਰ ਮਾਣਕ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਈ ਦਿਵਸ
Next articleਨਿੰਦਿਆ ਰਸ