ਪਿੰਡ ਬਦਿਆਲਾ ਵਿਖੇ ਜਲਦ ਹੀ ਲੱਗੇਗਾ ਵਿਸ਼ਾਲ ਮੈਡੀਕਲ ਕੈਂਪ – ਪ੍ਰੋ ਜੇ. ਐਸ ਬਰਾੜ
(ਸਮਾਜ ਵੀਕਲੀ) ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ.ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਬੱਲ੍ਹੋ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਠਿੰਡਾ ਇਕਾਈ ਅਤੇ ਪ੍ਰਧਾਨ ਮਾਲਵਾ ਜੋਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ ਗਿਆ । ਇਸ ਵਿਚ ਡੀ ਐਮ ਸੀ ਹਸਪਤਾਲ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਤੁਸ਼ਾਰ ਸਿੰਗਲਾ ਐਮ ਐਸ ਓਰਥੋ, ਡਾ ਮੇਘਾ ਸਿੰਗਲਾ ਐਮ ਡੀ ਮੈਡੀਸਿਨ ਵਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਪਲਾ ਕੰਪਨੀ ਵਲੋਂ ਫੇਫੜਿਆਂ ਦੀ ਜਾਂਚ ਦਾ ਸਫੈਰੋਮੀਟਰੀ ਟੈਸਟ ਮੁਫਤ ਕੀਤਾ ਗਿਆ। ਪੱਤਰਕਾਰਾਂ ਦਾ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਟਰੱਸਟ ਵਲੋਂ ਬਠਿੰਡਾ ਜਿਲ੍ਹੇ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ R.O. ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਟਰੱਸਟ ਦੀ ਖਾਸੀਅਤ ਇਹ ਹੈ ਕਿ ਟਰੱਸਟ ਵਲੋਂ ਕਿਸੇ ਤੋਂ 1 ਰੁ. ਵੀ ਦਾਨ ਵਜੋਂ ਨਹੀਂ ਲਿਆ ਜਾਂਦਾ। ਸਾਰਾ ਖਰਚਾ ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ। ਟਰੱਸਟ ਵੱਲੋ 15 ਜੁਲਾਈ ਤੱਕ ਪਿੰਡ ਮੱਲਵਾਲਾ ਜਿਲ੍ਹਾ ਬਠਿੰਡਾ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਇਸ ਤੋਂ ਪਹਿਲਾ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾ ਤੇ 7 ਲੈਬੋਰੇਟਰੀ ਕੰਮ ਕਰ ਰਹੀਆਂ ਹਨ। ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਟੈਸਟ ਕੀਤੇ ਜਾਂਦੇ ਹਨ। ਟਰੱਸਟ ਵਲੋਂ ਜਲਦ ਹੀ ਪਿੰਡ ਬਦਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ , ਕੈਸ਼ੀਅਰ ਬਲਦੇਵ ਸਿੰਘ ਅਤੇ ਮੈਂਬਰ ਸ. ਸੁਰਿੰਦਰ ਸਿੰਘ ਧਾਲੀਵਾਲ, ਪ੍ਰੀਤਮ ਸਿੰਘ, ਰਘਵੀਰ ਸ਼ਰਮਾ, ਗੁਰਪਿਆਰ ਸਿੰਘ, ਜੋਗਿੰਦਰ ਸਿੰਘ, ਬਲਬੀਰ ਸਿੰਘ ਹਾਜਰ ਸਨ। ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸਮੂਹ ਨਗਰ ਨਿਵਾਸੀਆਂ ਸਿਪਲਾ ਕੰਪਨੀ ਡੀ ਐਮ ਸੀ ਹਸਪਤਾਲ ਬਰਨਾਲਾ ਗ੍ਰਾਮ ਪੰਚਾਇਤ ਬੱਲ੍ਹੋ ਗੁਰੂਦੁਆਰਾ ਪ੍ਰਬੰਧਕ ਕਮੇਟੀ ਬੱਲ੍ਹੋ ਸਵਰਗੀਆਂ ਸਰਦਾਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ (ਬੱਲ੍ਹੋ) ਦਾ ਧੰਨਵਾਦ ਕੀਤਾ। ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਵੱਲੋ ਡਾ ਸਾਹਿਬਾਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੌਕੇ ਅਮਰਜੀਤ ਕੌਰ ਸਰਪੰਚ , ਗੁਰਮੀਤ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਚੇਅਰਮੈਨ, ਰਾਜਵੀਰ ਕੌਰ ਪੰਚ, ਹਰਵਿੰਦਰ ਕੌਰ ਪੰਚ, ਜਗਸੀਰ ਸਿੰਘ ਪੰਚ, ਰਾਮ ਸਿੰਘ ਪੰਚ, ਰਣਜੀਤ ਸਿੰਘ ਪ੍ਰਧਾਨ ਗੁਰਦੁਆਰਾ, ਅਵਤਾਰ ਸਿੰਘ ਨੰਬਰਦਾਰ, ਕੇਵਲ ਸਿੰਘ ਸਾਬਕਾ ਪ੍ਰਧਾਨ, ਤੀਰਥ ਸਿੰਘ ਸੇਵਾਦਾਰ,ਭੁਪਿੰਦਰ ਸਿੰਘ ਜਟਾਣਾ ਸੈਕਟਰੀ , ਕਰਮਜੀਤ ਸਿੰਘ ਪ੍ਰਧਾਨ ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ, ਕਰਮਜੀਤ ਸਿੰਘ ਫੌਜੀ ਮੈਂਬਰ, ਮੈਂਗਲ ਸਿੰਘ, ਰਾਜਵਿੰਦਰ ਕੌਰ ਲਾਈਬਰੇਰੀਅਨ , ਪਰਮਜੀਤ ਸਿੰਘ ਭੁੱਲਰ ਗ੍ਰਾਮ ਸੇਵਕ ਅਤੇ ਪ੍ਰੋ ਗੁਰਪ੍ਰੀਤ ਸਿੰਘ ਹਾਜ਼ਰ ਸਨ ਅਤੇ ਕੈਪ ਦਾ ਸਮੁੱਚਾ ਪ੍ਰਬੰਧ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਕੀਤਾ ।



