HOME ਵੈਨਕੂਵਰ ਚ ਆਰਿਫ ਲੁਹਾਰ ਸੋਅ 27 ਜੁਲਾਈ ਨੂੰ- ਲੋਕਾਂ ਚ ਭਾਰੀ ਉਤਸ਼ਾਹ

ਵੈਨਕੂਵਰ ਚ ਆਰਿਫ ਲੁਹਾਰ ਸੋਅ 27 ਜੁਲਾਈ ਨੂੰ- ਲੋਕਾਂ ਚ ਭਾਰੀ ਉਤਸ਼ਾਹ

1
ਕੈਪਸ਼ਨ ਸ਼ੋਅ ਦਾ ਇੱਕ ਪੋਸਟਰ

ਵੈਨਕੂਵਰ  (ਸਮਾਜ ਵੀਕਲੀ)  ( ਮਲਕੀਤ ਸਿੰਘ )-ਜਫਰ ਖਾਨ ਇੰਟਰਟੇਨਮੈਂਟ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 27 ਜੁਲਾਈ ਨੂੰ ਵਿਸ਼ਵ ਪ੍ਰਸਿੱਧ ਪਾਕਿਸਤਾਨੀ ਗਾਇਕ ਅਤੇ ਜੁਗਨੀ ਦੇ ਬਾਦਸ਼ਾਹ ਆਰਿਫ ਲੁਹਾਰ ਦਾ ਸ਼ੋਅ ਐਲਜਾਬਾਥ ਥਿਏਟਰ ਵੈਨਕੂਵਰ ਚ ਵੱਡੇ ਪੱਧਰ ਤੇ ਕਰਵਾਏ ਜਾਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਅਤੇ ਕਨੇਡਾ ਵਸਦੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਿੱਚ ਇਸ ਸ਼ੋਅ ਨੂੰ ਵੇਖਣ ਲਈ ਭਰਵਾਂ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਕਤ ਸ਼ੋਅ ਦੇ ਆਯੋਜਕ ਜਫਰ ਖਾਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 27 ਜੁਲਾਈ ਨੂੰ ਸ਼ਾਮੀ 6 30 ਵਜੇ ਤੋਂ ਰਾਤ 11 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਸ਼ੋਅ ਚ ਵੱਡੀ ਗਿਣਤੀ ਚ ਦਰਸ਼ਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਸ਼ੋਅ ਚ ਉੱਘੇ ਪੰਜਾਬੀ ਗਾਇਕ ਦੀਪ ਜੰਡੂ ਅਤੇ ਰੌਚ ਕਿਲਾ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾਈ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ਾ ਵੇਚਣ ਅਤੇ ਖਰੀਦਣ ਵਾਲੇ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ : ਇੰਸਪੈਕਟਰ ਰਜਿੰਦਰ ਮਿਨਹਾਸ
Next articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬੱਲ੍ਹੋ ਵਿਚ ਵਿਸ਼ਾਲ ਮੈਡੀਕਲ ਕੈਂਪ