ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸਰਸਵਤੀ ਪਬਲਿਕ ਸਕੂਲ ਭੀਖੀ ਦੀ ਸਲਾਨਾ ਜੂਨੀਅਰ ਅਥਲੈਟਿਕ ਮੀਟ ਸਫਲਤਾ ਪੂਰਵਕ ਸੰਪੰਨ ਹੋਈ l ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਪ੍ਰਿੰਸੀਪਲ ਮੈਡਮ ਸ਼ੀਖਾ ਰਾਣੀ ਨੇ ਦੱਸਿਆ ਕਿ ਇਸ ਜੂਨੀਅਰ ਥਲੈਟਿਕ ਮੀਟ ਵਿੱਚ ਨਰਸਰੀ ਕਲਾਸ ਤੋਂ ਸੈਕਿੰਡ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ, ਛੋਟੇ ਛੋਟੇ ਵਿਦਿਆਰਥੀਆਂ ਨੇ ਪੂਰੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰਾ ਆਨੰਦ ਮਾਣਿਆ l ਉਨਾ ਹੋਰ ਵੀ ਦੱਸਿਆ ਕਿ ਸਕੂਲ ਵੱਲੋਂ ਨਵੇਂ ਪਿਰਤ ਪਾਉਂਦਿਆਂ ਛੋਟੇ ਬੱਚਿਆਂ ਦੇ ਨਾਲ ਘਰ ਦੇ ਬਜ਼ੁਰਗਾਂ ਜਿਵੇਂ ਦਾਦਾ ਦਾਦੀ ਤੇ ਨਾਨਾ ਨਾਨੀ ਨੂੰ ਵੀ ਬੁਲਾਇਆ ਗਿਆ ਸੀ ਤਾਂ ਕਿ ਉਹ ਆਪਣੇ ਪੋਤੇ- ਪੋਤੀਆਂ ਨਾਲ ਆਨੰਦ ਮਾਣ ਸਕਣ l ਇਸ ਖਾਸ ਮੌਕੇ ਉੱਪਰ ਬਜ਼ੁਰਗਾਂ ਦਾ ਉਤਸਾਹ ਦੇਖਣ ਵਾਲਾ ਸੀ ਸਕੂਲ ਵੱਲੋਂ ਬਜ਼ੁਰਗਾਂ ਦੀਆਂ ਖੇਡਾਂ ਜਿਵੇਂ ਦੌੜਾ, ਮਟਕਾ ਰੇਸ, ਲੰਗੜੀ ਰੇਸ ਆਦਿ ਕਰਵਾਈਆਂ ਗਈਆl ਇਸ ਤੋਂ ਇਲਾਵਾ ਬਜ਼ੁਰਗਾਂ ਦਾ ਭੰਗੜਾ ਅਤੇ ਉਨਾ ਵੱਲੋਂ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਪਾਈਆਂ ਗਈਆਂ ਬੋਲੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆl ਸਕੂਲ ਚੇਅਰਮੈਨ ਸੁਰੇਤ ਸਿੰਘਲਾ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



