HOME *ਮੇਰਿਟ ਪਰੰਪਰਾ ਕਾਇਮ ਰੱਖਣ ਲਈ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਲਈ ਵਾਧੂ ਗਿਆਨਵਰਧਕ...

*ਮੇਰਿਟ ਪਰੰਪਰਾ ਕਾਇਮ ਰੱਖਣ ਲਈ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਲਈ ਵਾਧੂ ਗਿਆਨਵਰਧਕ ਕਲਾਸਾਂ ਸ਼ੁਰੂ*

1
ਭੀਖੀ,  (ਸਮਾਜ ਵੀਕਲੀ)  ( ਕਮਲ ਜਿੰਦਲ) ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਸਕੂਲ ਦੀ ਮੇਰਿਟ ਪਰੰਪਰਾ ਨੂੰ ਕਾਇਮ ਰੱਖਣ ਲਈ ਸਕੂਲ ਪ੍ਰਬੰਧਨ ਵੱਲੋਂ ਖ਼ਾਸ ਪਹਿਲ ਕੀਤੀ ਗਈ ਹੈ। ਸਕੂਲ ਕੈਂਪਸ ਵਿੱਚ ਬੋਰਡ ਕਲਾਸਾਂ (ਅੱਠਵੀਂ, ਦਸਵੀਂ ਅਤੇ ਬਾਰਹਵੀਂ) ਦੇ ਵਿਦਿਆਰਥੀਆਂ ਲਈ ਵਾਧੂ ਗਿਆਨਵਰਧਕ ਕਲਾਸਾਂ ਨਿਯਮਿਤ ਤੌਰ ‘ਤੇ ਚਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਬੋਰਡ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਰਹੇ ਹਨ। ਪਿਛਲੇ ਸੈਸ਼ਨ ਵਿੱਚ ਵੀ ਸਕੂਲ ਦਾ ਇਹਨਾਂ ਬੋਰਡ ਕਲਾਸਾਂ ਦਾ ਰਿਜਲਟ 100% ਰਿਹਾ ਅਤੇ ਬਾਰਹਵੀਂ ਕਲਾਸ ਦੀ ਵਿਦਿਆਰਥਣ ਅਰਸ਼ ਨੇ ਪੰਜਾਬ ਮੇਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ। ਇਸ ਸ਼ਾਨਦਾਰ ਉਪਲਬਧੀ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਕੂਲ ਵੱਲੋਂ ਇਹ ਵਾਧੂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ੇਸ਼ ਮਾਰਗਦਰਸ਼ਨ, ਦੁਰਹਾਈ, ਪ੍ਰੈਕਟਿਸ ਟੈਸਟ ਅਤੇ ਸੰਦੇਹ ਨਿਵਾਰਣ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਰਪਿੰਦਰ ਪਟਿਆਲ ਨੇ ਕਿਹਾ ਕਿ ਇਹ ਵਾਧੂ ਕਲਾਸਾਂ ਵਿਦਿਆਰਥੀਆਂ ਦੇ ਗਿਆਨ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨਗੀਆਂ ਅਤੇ ਆਉਣ ਵਾਲੇ ਬੋਰਡ ਪ੍ਰੀਖਿਆ ਨਤੀਜਿਆਂ ਵਿੱਚ ਸਕੂਲ ਦੀ ਮੇਰਿਟ ਪਰੰਪਰਾ ਨੂੰ ਹੋਰ ਮਜ਼ਬੂਤੀ ਮਿਲੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਪਟਨ ਰੋਹਿਤ ਸ਼ਰਮਾ ਨੇ ਭਾਰਤੀ ਫੌਜ ਵਿੱਚ ਮੇਜਰ ਦੇ ਅਹੁਦੇ ‘ਤੇ ਤਰੱਕੀ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ
Next article*ਸਰਸਵਤੀ ਪਬਲਿਕ ਸਕੂਲ ਭਿੱਖੀ ਦੀ ਜੂਨੀਅਰ ਅਥਲੈਟਿਕ ਮੀਟ ਸਫਲਤਾ ਪੂਰਵਕ ਸੰਪੰਨ*