ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) – ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਰਵੀ ਚਾਣਕੀਆ ਨੇ ਮਿਸ਼ਨ ਨਿਊ ਇੰਡੀਆ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਦੋਸਤ(ਰਾਏਕੋਟ)ਦੀਆਂ ਗਤੀ-ਵਿਧੀਆਂ ਨੂੰ ਦੇਖਦੇ ਹੋਏ ਅਤੇ ਮਿਸ਼ਨ ਨਿਊ ਇੰਡੀਆ ਦੇ ਕੌਮੀ ਜੱਥੇਬੰਦਕ ਜਨਰਲ ਸਕੱਤਰ ਡਾ.ਰਾਕੇਸ ਪੁੰਜ ਦੀ ਸਿਫਾਰਸ਼ ‘ਤੇ ਪੰਜਾਬ ਸੂਬੇ ਦਾ ਸੀਨੀ.ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਨਵੀਂ ਨਿਯੁਕਤੀ ਕਰਨ ਉਪਰੰਤ ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਰਵੀ ਚਾਣਕੀਆ ਨੇ ਉਮੀਦ ਪ੍ਰਗਟ ਕੀਤੀ ਕਿ ਨਿਰਮਲ ਦੋਸਤ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਮਿਸ਼ਨ ਨਿਊ ਇੰਡੀਆ ਲਈ ਕੰਮ ਕਰਨਗੇ।ਉਨ੍ਹਾਂ ਆਪਣੇ ਵਧਾਈ ਸੰਦੇਸ਼ ‘ਚ ਕਿਹਾ ਕਿ “ਨਿਰਮਲ ਦੋਸਤ ਵਰਗੇ ਨਿਰਪੱਖ, ਨਿਡਰ ਅਤੇ ਜਨ-ਸਮਰਪਿਤ ਪੱਤਰਕਾਰ ਦਾ ਮਿਸ਼ਨ ਨਿਊ ਇੰਡੀਆ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੇ ਅਨੁਭਵ ਅਤੇ ਜਨ-ਸੰਪਰਕ ਨਾਲ ਪੰਜਾਬ ‘ਚ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ। ਮਿਸ਼ਨ ਨਿਊ ਇੰਡੀਆ ਦੇ ਕੌਮੀ ਜੱਥੇਬੰਦਕ ਜਨਰਲ ਸਕੱਤਰ ਡਾ.ਰਾਕੇਸ਼ ਪੁੰਜ ਨੇ ਆਪਣੇ ਵਧਾਈ ਸੰਦੇਸ਼ ‘ਚ ਕਿਹਾ ਕਿ “ਨਿਰਮਲ ਦੋਸਤ ਵੱਲੋਂ ਹੁਣ ਤੱਕ ਪੱਤਰਕਾਰਤਾ ਦੇ ਮਾਧਿਅਮ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਜੋ ਕਾਰਜ ਕੀਤਾ ਹੈ,ਉਹ ਬਹੁਤ ਸ਼ਲਾਘਾਯੋਗ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮਿਸ਼ਨ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਨਿਰਮਲ ਦੋਸਤ ਨੇ ਆਪਣੀ ਨਵੀਂ ਨਿਯੁਕਤੀ ਪ੍ਰਤੀ ਮਿਸ਼ਨ ਨਿਊ ਇੰਡੀਆ ਦੀ ਕੌਮੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ “ਮੈਂ ਮਿਸ਼ਨ ਨਿਊ ਇੰਡੀਆ ਦੀ ਵਿਚਾਰਧਾਰਾ ਅਨੁਸਾਰ ਸਮਾਜ, ਰਾਸ਼ਟਰ ਅਤੇ ਪੱਤਰਕਾਰਤਾ ਦੇ ਮੁੱਲਾਂ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਕੰਮ ਕਰਾਂਗਾ। ਇਸ ਦੌਰਾਨ ਨਿਰਮਲ ਦੋਸਤ(ਰਾਏਕੋਟ)ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਆਗੂਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
https://play.google.com/store/apps/details?id=in.yourhost.samajweekly


