ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਮੁਬਾਰਕਬਾਦ
ਬਾਘਾਪੁਰਾਣਾ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਬਾਘਾਪੁਰਾਣਾ ਦੀ ਪੰਚਾਇਤ ਸੰਮਤੀ ਦੀ ਚੇਅਰਮੈਨੀ ਦਾ ਤਾਜ ਆਮ ਆਦਮੀ ਪਾਰਟੀ ਦੇ ਵਰਕਰ ਬੀਬੀ ਸਰਬਜੀਤ ਕੌਰ ਨੱਥੂਵਾਲਾ ਗਰਬੀ ਦੇ ਸਿਰ ਸਜਿਆ ਹੈ। ਇਸੇ ਤਰ੍ਹਾਂ ਭਲੂਰ ਦੇ ਜਸਵੀਰ ਸਿੰਘ ਕੰਡਾ ਨੂੰ ਵਾਇਸ ਚੇਅਰਮੈਨ ਬਣਾਇਆ ਗਿਆ। ਬੀਤੇ ਕੱਲ੍ਹ ਇਸ ਚੋਣ ਨੂੰ ਲੈ ਕੇ ਕਾਫੀ ਤੂੰ ਤੂੰ ਮੈਂ ਮੈਂ ਵੀ ਹੋਈ। ਇਸ ਖਿੱਚੋਤਾਣ ਦੌਰਾਨ ਹੀ ਬਾਘਾਪੁਰਾਣਾ ਦੀ ਪੰਚਾਇਤ ਸੰਮਤੀ ਦੇ ਚੇਅਰਮੈਨ ਦੀ ਚੋਣ ਹੋਈ। ਇੱਥੇ ਗੱਲਬਾਤ ਕਰਦਿਆਂ ਬਾਘਾਪੁਰਾਣਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਉਹ ਲਗਾਤਾਰ ਹਲਕੇ ਦਾ ਵਿਕਾਸ ਕਾਰਜਾਂ ਲਈ ਤਤਪਰ ਹਨ ਅਤੇ ਇਹਨਾਂ ਕਾਰਜਾਂ ਵਿਚ ਲੋਕਾਂ ਦਾ ਭਾਰੀ ਸਹਿਯੋਗ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਹਲਕੇ ਦੇ ਲੋਕ ਬੇਹੱਦ ਖੁਸ਼ ਹਨ ਅਤੇ ਉਹ ਲਗਾਤਾਰ ਵਧਾਈਆਂ ਭੇਜ ਰਹੇ ਹਨ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਚੇਅਰਮੈਨ ਸਰਬਜੀਤ ਨੱਥੂਵਾਲਾ ਗਰਬੀ ਦੇ ਪਰਿਵਾਰ ਅਤੇ ਸਮੁੱਚੇ ਪਿੰਡ ਨੱਥੂਵਾਲਾ ਗਰਬੀ ਨੂੰ ਮੁਬਾਰਕਬਾਦ ਦਿੰਦਿਆਂ ਬਾਘਾਪੁਰਾਣਾ ਸ਼ਹਿਰ ਅਤੇ ਹਲਕੇ ਦੇ ਸਾਰੇ ਪਿੰਡਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਸੀਨੀਅਰ ਆਪ ਆਗੂ ਪ੍ਰੇਮ ਸਿੰਘ ਬਾਠ ਨੱਥੂਵਾਲਾ ਗਰਬੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਲਈ ਸਾਰਥਕ ਤੇ ਸਲਾਹੁਣਯੋਗ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਬਾਘਾਪੁਰਾਣਾ ਤੋਂ ਸਰਬਜੀਤ ਕੌਰ ਨੱਥੂਵਾਲਾ ਗਰਬੀ ਦਾ ‘ਪੰਚਾਇਤ ਸੰਮਤੀ ਚੇਅਰਮੈਨ’ ਬਣਨਾ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਰਕਰਾਂ ਨੂੰ ਉਤਸ਼ਾਹਿਤ ਵੀ ਕਰੇਗਾ। ਇਸ ਮੌਕੇ ਪੰਚਾਇਤ ਸੰਮਤੀ ਚੇਅਰਮੈਨ ਸਰਬਜੀਤ ਕੌਰ ਨੱਥੂਵਾਲਾ ਗਰਬੀ ਅਤੇ ਵਾਇਸ ਚੇਅਰਮੈਨ ਜਸਵੀਰ ਸਿੰਘ ਕੰਡਾ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਸਾਹਿਬਾਨ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



