(ਸਮਾਜ ਵੀਕਲੀ)
ਜੋ ਮਾਂ -ਪਿਓ ਦੀ ਦੌਲਤ ਤੇ ਸਮਝਣ ਆਪਣਾ ਹੱਕ,
ਉਹ ਉਨ੍ਹਾਂ ਨੂੰ ਆਪਣੇ ਨਾ’ ਰੱਖ ਕੇ ਕਿਉਂ ਜਾਵਣ ਅੱਕ?
ਆਪਣਾ ਕੰਮ ਉਨ੍ਹਾਂ ਨੇ ਸਮੇਂ ਸਿਰ ਕੀ ਕਰਨਾ ਖਤਮ?
ਜੋ ਥੋੜ੍ਹਾ ਜਿਹਾ ਕੰਮ ਕਰਕੇ ਹੀ ਜਾਂਦੇ ਨੇ ਥੱਕ।
ਉਹ ਕਦੇ ਖੁਸ਼ ਨ੍ਹੀ ਰਹਿ ਸਕਦੇ ਆਪਣੇ ਜੀਵਨ ਵਿੱਚ,
ਜਿਹੜੇ ਪਤੀ-ਪਤਨੀ ਕਰਦੇ ਇਕ ਦੂਜੇ ਤੇ ਸ਼ੱਕ।
ਉਹ ਮੀਂਹ ਤੋਂ ਡਰਦਾ ਕਰਦਾ ਰਹਿੰਦਾ ਹੈ ਰੱਬ, ਰੱਬ,
ਜਦ ਖੇਤਾਂ ਵਿੱਚ ਕਿਰਸਾਨ ਦੀ ਫਸਲ ਜਾਂਦੀ ਹੈ ਪੱਕ।
ਧੀਆਂ -ਪੁੱਤਾਂ ਦੇ ਵਿਆਹਾਂ ਤੇ ਵੱਧ ਖਰਚ ਕੇ ਨੋਟ,
ਮੂਰਖ ਲੋਕੀ ਂਆਪਣਾ ਰੱਖਦੇ ਨੇ ਯਾਰੋ, ਨੱਕ।
ਜੇ ਖੁਸ਼ ਹੈ ਰਹਿਣਾ, ਚਾਦਰ ਵੇਖ ਪਸਾਰੋ ਪੈਰ,
ਆੜ੍ਹਤੀਆਂ ਤੋਂ ਪੈਸੇ ਲੈ ਕੇ ਨਾ ਲਹਾਓ ਸੱਕ।
ਫਿਰ ਪਛਤਾਣੇ ਨਾਲੋਂ ਸੱਸੇ ਅਕਲ ਤੋਂ ਲੈ ਕੰਮ,
ਤੇਰੇ ਤਾਹਨੇ ਸੁਣ ਕੇ ਕਿਤੇ ਨੂੰਹ ਨਾ ਜਾਵੇ ਅੱਕ।
ਮਹਿੰਦਰ ਸਿੰਘ ਮਾਨ



