HOME ਸੰਤ ਹਰੀ ਦਾਸ ਉਦਾਸੀਨ ਆਸ਼ਰਮ ਵਲੋਂ ਇਲਾਕਾ ਨਿਵਾਸੀਆਂ ਨੂੰ ਮੋਰਚਰੀ ਵੈਨ ਸਮਰਪਿਤ...

ਸੰਤ ਹਰੀ ਦਾਸ ਉਦਾਸੀਨ ਆਸ਼ਰਮ ਵਲੋਂ ਇਲਾਕਾ ਨਿਵਾਸੀਆਂ ਨੂੰ ਮੋਰਚਰੀ ਵੈਨ ਸਮਰਪਿਤ ਕੀਤੀ

1

ਕੈਬਨਿਟ ਮੰਤਰੀ ਡਾ. ਰਵਜੋਤ ਨੇ ਸਮਾਜ ਸੇਵੀ ਕਾਰਜ ਦੀ  ਕੀਤੀ ਸ਼ਲਾਘਾ

ਸਰੀ /ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ )-ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਕ ਨੂੰ ਅਮਲੀ ਜਾਮਾ ਪਹਿਨਾਉਣ, ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੀ ਸੰਤ ਸੁਰਿੰਦਰ ਦਾਸ ਜੀ ਵੈਲਫ਼ੇਅਰ ਸੋਸਾਇਟੀ ਮੁੱਖ ਦਫ਼ਤਰ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ -ਢੇਪੁਰ (ਅੱਡਾ ਕਠਾਰ ) ਜਿਲ੍ਹਾ ਜਲੰਧਰ ਵੱਲੋਂ ਅੱਜ ਉਸ ਸਮੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ ਸੋਸਾਇਟੀ ਦੇ ਚੇਅਰਮੈਨ ਅਤੇ ਆਸ਼ਰਮ ਦੇ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਅਤੇ ਸੋਸਾਇਟੀ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਡਾ. ਰਵਜੋਤ ਸਿੰਘ ਦੀ ਹਾਜ਼ਰੀ ਵਿੱਚ ਇੱਕ ਮੋਰਚਰੀ ਵੈਨ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤੀ | ਸੋਸਾਇਟੀ ਦੇ ਇਸ ਕਾਰਜ ਲਈ ਡਾ. ਰਵਜੋਤ ਸਿੰਘ ਨੇ ਸੰਤ ਪ੍ਰਦੀਪ ਦਾਸ ਜੀ ਅਤੇ ਸੋਸਾਇਟੀ ਮੈਬਰਾਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਅਪਣੇ ਵਲੋਂ ਹਰ ਸਮੇਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦਾ ਵਫਦ ਉੱਪ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਮਿਲਿਆ
Next articleਬਸਪਾ ਦੇ ਸੰਘਰਸ਼ ਦੀ ਇਤਿਹਾਸਿਕ ਜਿੱਤ ਖੁਰਾਲਗੜ੍ਹ ਸਾਹਿਬ ਚ ਠੇਕਾ ਬੰਦ, ਸਾਰੇ ਠੇਕੇ ਚੁੱਕਣ ਤੱਕ ਬਸਪਾ ਦਾ ਸੰਘਰਸ਼ ਜਾਰੀ ਰਹੇਗਾ। -ਕਰੀਮਪੁਰੀ