HOME ਸੰਗਤਾਂ 2027 ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਸੋਚ ਦਾ ਬੇਗਮਪੁਰਾ ਬਣਾਉਣ...

ਸੰਗਤਾਂ 2027 ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਸੋਚ ਦਾ ਬੇਗਮਪੁਰਾ ਬਣਾਉਣ ਲਈ ਡਟ ਜਾਣ-ਕਰੀਮਪੁਰੀ

3

ਸਰਪੰਚ ਸੰਦੀਪ ਚੀਨਾ ਜੀ ਦੀ ਬਰਸੀ ਤੇ ਸੰਤ ਸੰਮੇਲਨ ਚ ਸੰਤਾਂ ਅਤੇ ਸੰਗਤਾਂ ਦਾ ਆਸ਼ੀਰਵਾਦ ਲਿਆ ਇਸ ਮੌਕੇ ਬੋਲਦੇਆਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ 2027 ਚ ਬਣਾਉਣ ਲਈ ਡੱਟ ਜਾਣ, ਸਰਪੰਚ ਸੰਦੀਪ ਚੀਨਾ ਦੀ ਯਾਦ ਵਿੱਚ ਦੂਸਰਾ ਮਹਾਨ ਚੇਤਨਾ ਸੰਤ ਸੰਮੇਲਨ ਕਰਵਾਇਆ ਗਿਆ

ਅੱਡਾ ਦੋਸੜਕਾ , (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ): ਸਵਰਗੀ ਸਰਪੰਚ ਸੰਦੀਪ ਚੀਨਾ ਦੀ ਬਰਸੀ ਨੂੰ ਸਮਰਪਿਤ “ਦੂਸਰਾ ਮਹਾਨ ਚੇਤਨਾ ਸੰਤ ਸੰਮੇਲਨ” ਅੱਡਾ ਦੋਸੜਕਾ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁੱਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਮੌਜੂਦਾ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਸਰਕਾਰਾਂ ਦੀਆਂ ਦਲਿਤ ਵਿਰੋਧੀ ਨੀਤੀਆਂ ‘ਤੇ ਡਾ ਅਵਤਾਰ ਸਿੰਘ. ਕਰੀਮਪੁਰੀ ਦਾ ਤਿੱਖਾ ਹਮਲਾ ਅਤੇ ਸਰਕਾਰ ਦੇ ਜਬਰ ਵਿਰੁੱਧ ਲੜਾਈ ਲੜਨ ਦਾ ਸੱਦਾ, ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਸਪਾ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ: ਦਿੱਲੀ ਤੁਗਲਕਾਬਾਦ: ਭਾਜਪਾ ਦੀ ਕੇਂਦਰ ਸਰਕਾਰ ਨੇ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਗੁਰੂ ਘਰ ਨੂੰ ਤੋੜ ਕੇ ਉਸ ‘ਤੇ ਕਬਜ਼ਾ ਕਰ ਲਿਆ। ਧਲੇਤਾ ਕਾਂਡ: ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਨੇ ਪਿੰਡ ਧਲੇਤਾ ਵਿਖੇ ਗੁਰੂ ਰਵਿਦਾਸ ਗੁਰੂ ਘਰ ‘ਤੇ ਹਮਲਾ ਕਰਵਾ ਕੇ ਚਾਰਦੀਵਾਰੀ ਤੋੜੀ, ਪਰ ਬਸਪਾ ਨੇ ਡਟ ਕੇ ਲੜਾਈ ਲੜੀ ਅਤੇ ਉੱਥੇ ਹੀ ਗੁਰੂ ਘਰ ਦਾ ਮੁੜ ਨਿਰਮਾਣ ਕਰਵਾਇਆ। ਬੁੱਤਾਂ ਦੀ ਬੇਅਦਬੀ: ਪਿੰਡ ਕਲੋਲੀ ਵਿਖੇ ਸਰਕਾਰ ਦੀ ਸ਼ਹਿ ‘ਤੇ ਰਜਵਾੜਾਸ਼ਾਹੀ ਸੋਚ ਵਾਲੇ ਲੋਕਾਂ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਉਖਾੜਿਆ। ਚਾਂਗ ਬਸੋਹਾ ਦਾ ਮਸਲਾ: ਪਿੰਡ ਚਾਂਗ ਬਸੋਹਾ ਵਿਖੇ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਲਈ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ‘ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ‘ਪੰਜਾਬ ਸੰਭਾਲੋ ਮੁਹਿੰਮ’ ਦਾ ਹੋਕਾ ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਵਿੱਢੀ ਗਈ “ਪੰਜਾਬ ਸੰਭਾਲੋ ਮੁਹਿੰਮ” ਤਹਿਤ ਇਨ੍ਹਾਂ ਸਾਰੇ ਮੁੱਦਿਆਂ ਨੂੰ ਜੋਰ-ਸ਼ੋਰ ਨਾਲ ਉਠਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਅਤੇ ਧਾਰਮਿਕ ਅਸਥਾਨਾਂ ਦੀ ਰਾਖੀ ਲਈ ਇਕਜੁੱਟ ਹੋਣ ਸਮਾਗਮ ਵਿੱਚ ਬਸਪਾ ਦੇ ਸਟੇਟ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਅਤੇ ਮਿਸ਼ਨਰੀ ਕਲਾਕਾਰ ਐੱਸ.ਐੱਸ. ਆਜ਼ਾਦ ਨੇ ਵੀ ਹਾਜ਼ਰੀ ਭਰੀ। ਐੱਸ.ਐੱਸ. ਆਜ਼ਾਦ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਵਿੱਚ ਚੇਤਨਾ ਪੈਦਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਲੀਡਰਸ਼ਿਪ ਅਤੇ ਇਲਾਕਾ ਨਿਵਾਸੀ ਮੌਜੂਦ ਸਨ ਇਸ ਮੌਕੇ ਸੰਗਤਾਂ ਨੂੰ ਪੰਜਾਬ ਸੰਭਾਲੋ ਮਹਿਮ ਨਾਲ ਜੁੜਨ ਦਾ ਸੱਦਾ ਦਿੱਤਾ। ਤਾਂ ਕਿ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੋਹੜੀ -ਤਿਲੀ ਉਸ ਘਰ ਜਾ, ਜਿੱਥੇ ਕਾਕੇ ਦਾ ਵਿਆਹ ਪਰ ਕਾਕੇ ਕਾਕੀਆਂ ਤਾਂ ਪ੍ਰਦੇਸੀ ਤੁਰ ਗਏ !
Next articleਗੀਤ ਖ਼ੁਸ਼ੀਆਂ ਵੰਡਦੇ ਸੰਗਤਾਂ ਨੂੰ 12 ਕਲਾਕਾਰ ਸੁਰੀਲੀਆਂ ਆਵਾਜ਼ਾਂ ਵਿੱਚ ਲੈਕੇ ਹਾਜ਼ਰ ਹਨ