ਪਰਚਾ ਬਿਲਕੁਲ ਸਹੀ ਤੇ ਸਬੂਤ ਦੇ ਅਧਾਰ ਤੇ ਹੋਇਆ- ਡੀ ਐਸ ਪੀ ਬਰਾੜ

ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ) – ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੰਦੀਪ ਅਰੋੜਾ ਵੱਲੋਂ ਡੀ ਐਸ ਪੀ ਸ਼ਾਹਕੋਟ ਦੇ ਹੁਕਮ ਤੇ ਮਹਿਤਪੁਰ ਪੁਲਿਸ ਵੱਲੋਂ ਕੀਤੇ ਪਰਚੇ ਨੂੰ ਝੂਠਾ ਕਰਾਰ ਦਿੰਦਿਆਂ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਕੁੱਲ ਹਿੰਦ ਕਿਸਾਨ ਸਭਾ ਦੇ ਸੰਦੀਪ ਅਰੋੜਾ,ਬਲਵਿੰਦਰ ਸਿੰਘ,ਤੇ ਸਤਨਾਮ ਸਿੰਘ ਦੀ ਪ੍ਰਧਾਨਗੀ ਮੰਡਲ ਹੇਠ ਬੱਸ ਅੱਡਾ ਮਹਿਤਪੁਰ ਵਿੱਚ ਵਿਸ਼ਾਲ ਰੈਲੀ ਦੇ ਰੂਪ ਵਿੱਚ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸੰਯੁਕਤ ਮੋਰਚੇ ਦੇ ਪ੍ਰਮੁੱਖ ਆਗੂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਸੂਬਾ ਮੀਤ ਸਕੱਤਰ ਲਖਵੀਰ ਸਿੰਘ ਨਿਜ਼ਾਮਪੁਰ, ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਸੂਬਾਈ ਆਗੂਆਂ ਵਿਚ ਬਲਕਾਰ ਸਿੰਘ ਵਲਟੋਹਾ, ਚਮਕੋਰ ਸਿੰਘ ਬੀਰਮੀ, ਜਸਵੀਰ ਸਿੰਘ ਝੱਜ ਲੁਧਿਆਣਾ, ਰਾਜਵਿੰਦਰ ਸਿੰਘ ਰਾਣਾ, ਮੁਕੰਦ ਸਿੰਘ ਕਪੂਰਥਲਾ, ਤਰਲੋਕ ਸਿੰਘ ਭਬਿਆਣਾ, ਮਾਸਟਰ ਚਰਨ ਸਿੰਘ ,ਅਮਰਜੀਤ ਸਿੰਘ ਸੁਲਤਾਨਪੁਰ ਲੋਧੀ, ਦਿਲਬਾਗ ਸਿੰਘ ਚੰਦੀ,ਰਜਿੰਦਰ ਹੈਪੀ,ਮਨਦੀਪ ਸਿੱਧੂ, ਮਜਦੂਰ ਆਗੂ ਸਿਕੰਦਰ ਸੰਧੂ, ਸੁਨੀਲ ਕੁਮਾਰ ਤੇ ਵੀਰ ਕੁਮਾਰ ਕਰਤਾਰਪੁਰ, ਕਾਮਰੇਡ ਸੁਰਿੰਦਰ ਖੀਵਾ, ਸੋਢੀ ਹੰਸ,ਤੇ ਸੀ ਪੀ ਆਈ ਦੇ ਜਿਲਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਆਗੂਆਂ ਵੱਲੋਂ ਡੀ ਐਸ ਪੀ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਐਚ ਓ ਮਹਿਤਪੁਰ ਵੱਲੋਂ ਸੰਦੀਪ ਅਰੋੜਾ ਤੇ ਕੀਤੇ ਪਰਚੇ ਨੂੰ ਝੂਠਾ ਪਰਚਾ ਕਰਾਰ ਦਿੱਤਾ । ਆਗੂਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ 10 ਸਾਲ ਦੀ ਗੱਲ ਹੈ ਇਸ ਸਬੰਧੀ ਸੰਦੀਪ ਅਰੋੜਾ ਵੱਲੋਂ ਕੋਰਟ ਕੇਸ ਵੀ ਕੀਤਾ ਹੋਇਆ ਹੈ। ਅਤੇ ਡੀ ਆਈ ਜੀ ਸਾਹਿਬ ਪਾਸੋਂ ਇਨਕਵੈਰੀ ਵੀ ਮਾਰਕ ਕਰਵਾਈ ਗਈ । ਇਸਦੇ ਬਾਵਜੂਦ ਸੰਦੀਪ ਅਰੋੜਾ ਤੇ ਭਾਰੀ ਪੁਲਿਸ ਫੋਰਸ ਭੇਜ ਕੇ ਉਸਨੂੰ ਗਿਰਫ਼ਤਾਰ ਕੀਤਾ ਗਿਆ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ , ਆਗੂਆਂ ਨੇ ਕਿਹਾ ਕਿ ਸੰਦੀਪ ਅਰੋੜਾ ਤੇ ਕੀਤਾ ਪਰਚਾ ਰੱਦ ਹੋਣ ਚੁੱਪ ਨਹੀਂ ਬੈਠਾਗੇ। ਸੰਦੀਪ ਅਰੋੜਾ ਨੇ ਕਿਹਾ ਕਿ ਉਹ ਕੱਲ ਵੀ ਲਾਲ ਝੰਡੇ ਦਾ ਜਰਨੈਲ ਸੀ ਅੱਜ ਵੀ ਹੈ ਅਤੇ ਕੱਲ ਵੀ ਰਹੇਗਾ। ਅੰਤ ਵਿਚ ਸ਼ਹਿਰ ਵਿਚ ਰੋਸ਼ ਪ੍ਰਦਰਸਨ ਕਰਨ ਤੋਂ ਬਾਅਦ ਯੂਨੀਅਨਾਂ ਵੱਲੋਂ ਮਹਿਤਪੁਰ ਮੁੱਖ ਚੌਕ ਵਿਚ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਜਲਾਇਆ ਗਿਆ ਇਸ ਮੌਕੇ ਵਿਕਾਸ ਕੱਕੜ, ਟੀਨੂੰ ਮਿਗਲਾਨੀ,ਅਮਰਦੀਪ ਢਿੱਲੋਂ,ਭਰਾਤਰੀ ਜੱਥੇਬੰਦੀ ਬੀ ਕੇ ਯੁੂ ਤੋਤੇਵਾਲ ਦੇ ਜਿਲਾ ਪ੍ਰਧਾਨ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਹਗੜ੍ਹ, ਸੀ ਪੀ ਆਈ ਐਮ ਪਰਵਿੰਦਰ ਕਾਲਾ ਸ਼ਾਹਕੋਟ, ਕਿਰਤੀ ਕਿਸਾਨ ਯੂਨੀਅਨ ਦੇ ਅਮਨ ਚੀਦਾ ਵੀ ਹਾਜਰ ਸਨ। ਦੂਜੇ ਪਾਸੇ ਡੀ ਐਸ ਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਪੁਲਿਸ ਪ੍ਰਸ਼ਾਸਨ ਆਪਨਾ ਕੰਮ ਤਨਦੇਹੀ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਸੰਦੀਪ ਅਰੋੜਾ ਤੇ ਪਰਚਾ ਬਿਲਕੁਲ ਸਹੀ ਤੇ ਸਬੂਤਾਂ ਦੇ ਆਧਾਰ ਤੇ ਕੀਤਾ ਗਿਆ ਹੈ। ਸਾਡੇ ਡਿਪਾਰਟਮੇਂਟ ਤੇ ਲੱਗੇ ਇਲਜ਼ਾਮਾਂ ਦੀ ਤਫਤੀਸ਼ ਕੀਤੀ ਜਾਵੇ, ਜੇਕਰ ਪੁਲਿਸ ਪ੍ਰਸ਼ਾਸਨ ਤੇ ਲਗਾਏ ਇਲਜ਼ਾਮ ਝੂਠੇ ਸਾਬਤ ਹੋਏ ਤਾਂ ਇਲਜਾਮ ਲਗਾਉਣ ਵਾਲਿਆਂ ਤੇ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਇਨਸਾਫ਼ ਸਭ ਨੂੰ ਮਿਲੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



