HOME ਨਕਲ/ ਬਾਲ ਕਵਿਤਾ

ਨਕਲ/ ਬਾਲ ਕਵਿਤਾ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਨਕਲ ਬੰਦੇ ਨੂੰ ਨਲਾਇਕ ਬਣਾਵੇ ਬੱਚਿਓ,
ਇਹ ਦੂਜਿਆਂ ਦੀਆਂ ਨਜ਼ਰਾਂ ਚੋਂ ਗਿਰਾਵੇ ਬੱਚਿਓ।
ਨਕਲ ਬੰਦੇ ਨੂੰ ਬੇਈਮਾਨ ਤੇ ਰਿਸ਼ਵਤਖੋਰ ਬਣਾਵੇ,
ਮਿਹਨਤ ਉਸ ਨੂੰ ਸੱਚਾ ਤੇ ਈਮਾਨਦਾਰ ਬਣਾਵੇ ਬੱਚਿਓ।
ਮਿਹਨਤ ਕਰਨ ਵਾਲੇ ਦੀ ਸੋਚਣ ਸ਼ਕਤੀ ਵਧੇ,
ਨਕਲ ਕਰਨ ਵਾਲੇ ਨੂੰ ਕੁਝ ਸਮਝ ਨਾ ਆਵੇ ਬੱਚਿਓ।
ਨਕਲ ਕਰਨ ਵਾਲਾ ਪਾਸ ਹੋ ਕੇ ਵੀ ਰੋਂਦਾ ਹੈ,
ਉਸ ਨੂੰ ਸਮਾਜ ਕਦੇ ਮੂੰਹ ਨਾ ਲਾਵੇ ਬੱਚਿਓ।
ਨਕਲ ਕਰਨ ਵਾਲਾ ਕਸੂਰਵਾਰ ਹੁੰਦਾ ਹੈ,
ਉਹ ਫੜੇ ਜਾਣ ਤੇ ਸੈਂਟਰ ਚੋਂ ਬਾਹਰ ਹੋ ਜਾਵੇ ਬੱਚਿਓ।
ਵਿਦਿਆ ਪੜ੍ਹ ਕੇ ਬੰਦਾ ਵਿਦਵਾਨ ਬਣਦਾ ਹੈ,
ਨਕਲ ਕਰਨ ਵਾਲਾ ਕਦੇ ਮਾਣ ਨਾ ਪਾਵੇ ਬੱਚਿਓ।
ਪੜ੍ਹਨ ਵਾਲੇ ਦਾ ਭਵਿੱਖ ਸਦਾ ਸੁਨਹਿਰੀ ਹੁੰਦਾ ਹੈ,
ਨਕਲ ਕਰਨ ਵਾਲੇ ਨੂੰ ਇਹ ਨਜ਼ਰ ਨਾ ਆਵੇ ਬੱਚਿਓ।
ਮਿਹਨਤ ਕਰਨ ਵਾਲਾ ਪਹਿਲੇ ਦਰਜੇ ‘ਚ ਪਾਸ ਹੋਵੇ,
ਨਕਲ ਕਰਨ ਵਾਲੇ ਦੇ ਕੁਝ ਹੱਥ ਨਾ ਆਵੇ ਬੱਚਿਓ।
ਮਿਹਨਤ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ,
‘ਮਾਨ ਸਰ’ ਤੁਹਾਨੂੰ ਇਹ ਤਾਂ ਹੀ ਸਮਝਾਵੇ ਬੱਚਿਓ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  – 9915803554
Previous articleਯੁੱਧ ਨਸ਼ਿਆਂ ਵਿਰੁੱਧ
Next articleਸੰਦੀਪ ਅਰੋੜਾ ਤੇ ਕੀਤੇ ਪਰਚੇ ਨੂੰ ਝੂਠਾ ਕਰਾਰ ਦਿੰਦਿਆਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ , ਪੁਤਲਾ ਫੂਕਿਆ