ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ):- ਬੰਗਾ ਵਿਧਾਨ ਸਭਾ ਦੇ ਅਧੀਨ ਆਉਂਦੇ ਪਿੰਡ ਭਰੋਮਜਾਰਾ ਵਿੱਚ ਸਰਪੰਚ ਸੁਰਿੰਦਰ ਪਾਲ ਸੁੰਡਾ ਦੀ ਯੋਗ ਅਗਵਾਈ ਹੇਠ ਸਾਹਿਬ ਸ਼੍ਰੀ ਕਾਂਸ਼ੀ ਰਾਮ ਲਾਇਬ੍ਰੇਰੀ ਵਿਖੇ ਬਾਮਸੇਫ, ਡੀਐਸਫੋਰ ਅਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਸੁੰਡਾ ਨੇ ਕਿਹਾ ਕਿ ਸਾਹਿਬ ਨੇ ਦਲਿਤ, ਗਰੀਬ ਅਤੇ ਮਜ਼ਦੂਰ ਸਮਾਜ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਅੱਜ ਸਾਨੂੰ ਉਨ੍ਹਾਂ ਦੇ ਪੱਦ ਚਿੰਨ੍ਹਾਂ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਣਾਈ ਗਈ ਬਸਪਾ ਪਾਰਟੀ ਦਾ ਡੱਟ ਕੇ ਸਾਥ ਦੇਣ ਲਈ ਸਾਨੂੰ ਵਚਨਬੱਧ ਅਤੇ ਸੰਗਠਿਤ ਹੋਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਸਾਡੇ ਸਮਾਜ ਦਾ ਕੁਝ ਵੀ ਨਹੀਂ ਸੁਧਾਰਿਆ। ਇਸ ਮੌਕੇ “ਸਾਹਿਬ ਕਾਂਸ਼ੀ ਰਾਮ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਦੇ ਜੈਕਾਰੇ ਛੱਡੇ ਗਏ ਅਤੇ ਮਹੌਲ ਵਿੱਚ ਜੋਸ਼ ਭਰ ਗਿਆ। ਇਸ ਮੌਕੇ ਸੋਮ ਨਾਥ ਸਿੰਘ, ਮੇਜਰ ਸਿੰਘ ਬੀਸਲਾ ਜ਼ਿਲ੍ਹਾ ਪ੍ਰਧਾਨ ਅਜਾਦ ਸਮਾਜ ਪਾਰਟੀ, ਮੱਖਣ ਸਿੰਘ ਚੌਹਾਨ ਸੀਨੀਅਰ ਬਸਪਾ ਆਗੂ, ਸੁਰਜੀਤ ਸਿੰਘ ਕਰੀਮਪੁਰੀ, ਮੋਹਿਤ ਸੁੰਡਾ, ਲਵਪ੍ਰੀਤ ਸੁੰਡਾ, ਸਤੀਸ਼ ਕੁਮਾਰ ਬੱਲੀ, ਕੁਲਵਿੰਦਰ ਸੋਨੂੰ ਅਤੇ ਬਸਪਾ ਦੀਆਂ ਮਹਿਲਾ ਵਰਕਰਾਂ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



