HOME ਪ੍ਰਿੰ ਸੁਖਵਿੰਦਰ ਸਿੰਘ ਨੂੰ ‘ਫੁੱਟਬਾਲ ਦੇ ਅੰਗ ਸੰਗ’ ਕਿਤਾਬਾਂ ਭੇਂਟ ਕੀਤੀਆਂ

ਪ੍ਰਿੰ ਸੁਖਵਿੰਦਰ ਸਿੰਘ ਨੂੰ ‘ਫੁੱਟਬਾਲ ਦੇ ਅੰਗ ਸੰਗ’ ਕਿਤਾਬਾਂ ਭੇਂਟ ਕੀਤੀਆਂ

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਕੈਨੇਡਾ ਤੋਂ ਵਾਪਿਸ ਆ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਪਰਿਵਾਰ ਸਮੇਤ ਆਪਣੇ ਉਸਤਾਦ ਖੇਡ ਲੇਖਕ ਅਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ। ਉਨ੍ਹਾਂ ਨੂੰ ਮਿਲ ਕੇ ਸਰਬਜੀਤ ਦੇ ਪਰਿਵਾਰ ਨੇ ਬਹੁਤ ਫਖਰ ਮਹਿਸੂਸ ਕੀਤਾ। ਸਿੱਖਿਆ ਅਤੇ ਖੇਡਾਂ ਸਬੰਧੀ ਪ੍ਰਭੂਰ ਗੱਲ ਬਾਤ ਕੀਤੀ ਗਈ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੋਢੀਆਂ ਮੇਰਾ ਸ ਹ ਸਕੂਲ ਸਾਹਲੋਂ ਵਿਚ ਹੋਣਹਾਰ ਵਿਦਿਆਰਥੀ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਇਹ ਮੇਰੇ ਨਾਲ ਸ ਹਾਈ ਸਕੂਲ ਲੜੋਆ ਵਿਖੇ ਅਧਿਆਪਕ ਵੀ ਰਿਹਾ ਹੈ। ਅੱਜ ਕੱਲ੍ਹ ਸੁਖਵਿੰਦਰ ਸਿੰਘ ਸ ਸ ਸ ਸਕੂਲ ਰਟੈਂਡਾ ਵਿੱਚ ਪ੍ਰਿੰਸੀਪਲ ਵਜੋਂ ਡਿਊਟੀ ਨਿਭਾ ਰਹੇ ਹਨ। ਸੋ ਮੈਂ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਨ੍ਹਾਂ ਦੀਆਂ ਦੋਵੇਂ ਬੇਟੀਆਂ ਕਾਮਨਾ ਅਤੇ ਛੋਟੀ ਬੇਟੀ ਵੀ ਕੈਨੇਡਾ ਵਿਚ ਸਟੱਡੀ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਇਹ ਕੈਨੇਡਾ ਦੀ ਯਾਤਰਾ ਕਰਕੇ ਆਏ ਹਨ। ਸਾਨੂੰ ਇਨ੍ਹਾਂ ਤੋਂ ਕੈਨੇਡਾ ਦੇ ਵਾਤਾਵਰਨ ਬਾਰੇ ਵੀ ਕਾਫ਼ੀ ਜਾਣਕਾਰੀ ਮਿਲੀ। ਇਸ ਮਗਰੋਂ ਸੁਖਵਿੰਦਰ ਦੀ ਵਾਈਫ ਪਲਵਿੰਦਰ ਕੌਰ, ਬੇਟੇ ਮੋਹਿਤ ਰਾਜਾ ਨੂੰ ਅਤੇ ਪ੍ਰਿੰ ਸੁਖਵਿੰਦਰ ਸਿੰਘ ਨੂੰ ਸਕੂਲ ਲਾਇਬ੍ਰੇਰੀ ਵਿਚ ਰੱਖਣ ਵਾਸਤੇ ‘ਫੁੱਟਬਾਲ ਦੇ ਅੰਗ ਸੰਗ ‘ਕਿਤਾਬਾਂ ਦਿੱਤੀਆਂ ਗਈਆਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵੇਂ ਮਹਾਨ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਚੜ੍ਹਦੀ ਕਲਾ ਵਿੱਚ ਸੈਕਰਾਮੈਂਟੋ , ਅਮਰੀਕਾ ਦੀ ਧਰਤੀ ਉੱਤੇ ਸੰਪੰਨ ਹੋਏ।
Next articleਭਰੋਮਜਾਰਾ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਗਿਆ “ਕਾਂਸ਼ੀ ਰਾਮ ਤੇਰੀ ਸੋਚ ਤੇ” ਦੇ ਲੱਗੇ ਜੈਕਾਰੇ