ਕੈਨੇਡਾ ਐਡਮਿੰਟਨ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਡਮਿੰਟਨ ਵਿਖੇ 15 ਅਗਸਤ ਨੂੰ 50 ਸਟਰੀਟ ਤੇ ਇਲਰਸਲੀ ਰੋਡ ਦੇ ਕਾਰਨਰ ਵਿੱਚ ਸਥਿਤ ਪੁਸ਼ਾ ਗਰਾਊਂਡ ਵਿੱਚ 14ਵਾਂ ਮੇਲਾ ਪੰਜਾਬੀਆਂ ਦਾ ਉਪਿੰਦਰ ਮਠਾੜੂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੁਫਤ ਹੁੰਦਾ ਹੈ ਤੇ ਦੂਸਰਾ ਦੁਪਹਿਰੇ 12 ਕੁ ਵਜੇ ਸ਼ੁਰੂ ਹੋ ਕੇ ਰਾਤੀਂ 11 ਕੁ ਵਜੇ ਤੱਕ ਚਲਦਾ ਰਹਿੰਦਾ ਹੈ । ਇੱਥੇ ਟਿਕਟਾਂ ਉੱਤੇ ਬਹੁਤ ਸ਼ੋ ਹੁੰਦੇ ਰਹਿੰਦੇ ਹਨ । ਕਈ ਕਲਾਕਾਰਾਂ ਦੀਆਂ ਟਿਕਟਾਂ ਨਹੀਂ ਵੀ ਵਿਕਦੀਆਂ ਤੇ ਕਈਆਂ ਦੀਆਂ ਟਿਕਟਾਂ ਮਿਲਦੀਆਂ ਨਹੀਂ । ਪਰ ਇਸ ਮੇਲੇ ਵਿੱਚ ਹਜਾਰਾਂ ਹੀ ਦਰਸ਼ਕ ਸਰੋਤੇ ਪਹੁੰਚਦੇ ਹਨ ਤੇ ਮੇਲੇ ਦਾ ਅਨੰਦ ਮਾਣਦੇ ਹਨ । ਇਸ ਮੇਲੇ ਦੀ ਉਡੀਕ ਵੀ ਹਰ ਇੱਕ ਨੂੰ ਰਹਿੰਦੀ ਹੈ ਕਿਉਂਕਿ ਮੇਲਾ ਹੋਇਆ ਈ ਇੱਕ ਨਾ। ਪਿਛਲੇ ਸਾਲ ਦੇ ਮੇਲੇ ਵਿੱਚ ਜੋ ਰੰਗ ਬਲਕਾਰ ਸਿੱਧੂ ਨੇ ਬੰਨਿਆਂ ਉਹ ਲੋਕ ਅੱਜ ਤੱਕ ਯਾਦ ਕਰਦੇ ਨੇ । ਦੂਸਰੀ ਕਲਾਕਾਰਾ ਸਤਵਿੰਦਰ ਬਿੱਟੀ ਨੇ ਜਨਤਾ ਦਾ ਦਿਲ ਆਪਣੀਆਂ ਅਦਾਵਾਂ ਤੇ ਮਿਠਾਸ ਭਰੀ ਗਾਇਕੀ ਨਾਲ ਲੁੱਟ ਕੇ ਲੈ ਗਈ । ਜੋ ਲੀਹਾ ਇਹ ਕਲਾਕਾਰ ਪਿਛਲੇ ਸਾਲ ਪਾ ਗਏ ਕੀ ਇਸ ਸਾਲ ਪਹੁੰਚ ਰਹੇ ਹਰਜੀਤ ਹਰਮਨ ,ਕਰਮਜੀਤ ਅਨਮੋਲ ,ਬਲਵੀਰ ਬੋਪਾਰਾਏ, ਹਰਦੀਪ ਗਿੱਲ ਚੰਡੀਗੜੀਆ ਤੇ ਕੌਰ ਬੀ ਵਿੱਚੋਂ ਕਿਹੜੇ ਨਵੀਂ ਪੈੜ ਪਾ ਸਕਣਗੇ । ਕੌਰ ਬੀ ਦਾ ਕੋਈ ਹੋਰ ਮੁਕਾਬਲਾ ਹੀ ਨਹੀਂ । ਕਰਮਜੀਤ ਅਨਮੋਲ ਨੂੰ ਅਦਾਕਾਰ ਵਜੋਂ ਵੱਧ ਲੋਕ ਨਵ ਪੀੜ੍ਹੀ ਵਾਲੇ ਜਾਣਦੇ ਨੇ । ਹਰਜੀਤ ਹਰਮਨ ਇੱਕ ਵਿੱਲਖਣ ਗਾਇਕੀ ਦਾ ਸ਼ਾਹ ਸਵਾਰ ਹੈ ਤੇ ਬਲਵੀਰ ਬੋਪਾਰਾਏ ਗੇੜਾ ਦੇ ਦੇ ਨਾਲ ਜਿੱਥੇ ਗਿਆ ਸੀ ਉਥੋਂ ਵਾਪਸ ਨਹੀਂ ਆਇਆ ਅਜੇ ਵੀ ਲੋਕ ਉਸਦੇ ਇਸ ਗਾਣੇ ਨਾਲ ਸਭ ਕੁਝ ਭੁੱਲ ਜਾਂਦੇ ਨੇ । ਹੁਣ ਰਹੀ ਗੱਲ ਹਰਦੀਪ ਗਿੱਲ ਦੀ । ਸ਼ਹਿਰ ਪਟਿਆਲੇ ਦੇ ਨਾਲ ਜਾਣਿਆਂ ਜਾਂਦਾ ਇਹ ਗਾਇਕ ਵੱਖਰਾ ਰੁਤਬਾ , ਕੱਦ ,ਸ਼ਖਸ਼ੀਅਤ ,ਸਰੋਤਾ ਤੇ ਗਾਇਕੀ ਦਾ ਅੰਦਾਜ ਰੱਖਦਾ ਹੈ । ਉਹ ਬੜੀ ਦੇਰ ਬਾਅਦ ਕਨੇਡਾ ਦੀ ਧਰਤੀ ਤੇ ਉੱਤਰ ਰਿਹਾ ਹੈ । ਦੋ ਅਹਿਮ ਸ਼ਖਸ਼ੀਅਤਾਂ ਸ਼ਨਮਾਨ ਲਈ ਵੱਡੇ ਕੱਦ ਦਾ ਗੀਤਕਾਰ ਦਵਿੰਦਰ ਖੰਨੇਵਾਲਾ ਤੇ ਹਰਵਿੰਦਰ ਓਹੜਪੁਰੀ ਪਹੁੰਚ ਰਹੇ ਹਨ । ਗਾਇਕੀ ਦੇ ਨਵੇਂ ਚਿਹਿਰਿਆਂ ਵਿੱਚ ਜਾਪ ਹਾਜਰ ਹੈ । ਸਿਮਰਨ ਸਹੋਤਾ ਪਿਛਲੇ ਸਾਲ ਦੋਗਾਣਿਆਂ ਨਾਲ ਭਰਵੀਂ ਹਾਜਰੀ ਲਗਵਾ ਕੇ ਗਈ ਸੀ ਤੇ ਇਸ ਵਾਰ ਸੋਲੋ ਦਾ ਜਲਵਾ ਦਿਖਾਏਗੀ । ਕਈ ਵਾਰ ਮੈਦਾਨ ਵਿੱਚ ਪਤਾ ਹੀ ਨਹੀਂ ਲੱਗਦਾ ਕਿਹੜਾ ਬਾਜੀ ਮਾਰ ਜਾਵੇ ਜਿਸ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ । ਉਪਿੰਦਰ ਮਠਾੜੂ ਦੀ ਗਾਇਕੀ ਦਾ ਵੱਖਰਾ ਰੰਗ ਹੈ । ਉਹ ਬਹੁਤ ਦੇਰ ਤੋਂ ਗਾ ਰਿਹਾ ਹੈ । ਗਾਇਕੀ ਦਾ ਸ਼ੌਕ ਸੀ ਤੇ ਇਸ ਸ਼ੌਕ ਨੇ ਮੇਲੇ ਦਾ ਮੁੱਢ ਬੰਨਿਆਂ । ਇਸ ਮੇਲੇ ਵਿੱਚ ਗੀਤਕਾਰ ਲਾਡੀ ਸੂਸਾਂਵਾਲਾ ਦਾ ਰੋਲ ਉਹ ਹੈ ਜੋ ਵਿਆਹ ਵਿੱਚ ਮਠਿਆਈ ਵਾਲੀ ਕੋਠੀ ਦੀ ਚਾਬੀ ਸਾਂਭਣ ਵਾਲੇ ਦਾ ਹੁੰਦਾ ਏ। ਇਸ ਵਾਰ ਇਹ ਮੇਲਾ ਪੰਜਾਬੀ ਸਭਿਆਚਾਰ ਦੀਆਂ ਵਿਛੜ ਚੁਕੀਆਂ ਰੂਹਾਂ ਉਸਤਾਦ ਪੂਰਨਸ਼ਾਹਕੋਟੀ, ਜਸਵਿੰਦਰ ਭੱਲਾ ਤੇ ਰਾਜਵੀਰ ਜਵੰਦਾ ਨੂੰ ਕੀਤਾ ਹੈ ਜੋ ਸਲਾਹੁਣਯੋਗ ਹੈ। ਆਜੋ 15 ਅਗਸਤ ਨੂੰ ਫਿਰ ਗੱਲਾਂ ਕਰਾਂਗੇ ਕਿਹੜਾ ਲੁੱਟ ਕੇ ਲੈ ਗਿਆ -ਨਨਾਣੇ ਗੋਰੀਏ? ਯਾਦਵਿੰਦਰ ਸਿੱਧੂ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






