HOME ਸ. ਮਿਡਲ ਸਕੂਲ ਮਲਕਪੁਰ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਸ. ਮਿਡਲ ਸਕੂਲ ਮਲਕਪੁਰ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

4

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸਰਕਾਰੀ ਮਿਡਲ ਸਕੂਲ ਮਲਕਪੁਰ ਵਿਖੇ ਬਲਵਿੰਦਰ ਕੁਮਾਰ ਸ ਸ ਮਾਸਟਰ ਸਕੂਲ ਇੰਚਾਰਜ ਵਲ੍ਹੋਂ ਬੱਚਿਆਂ ਦੀ ਵਿਗਿਆਨਕ ਸੋਚ ਬਣਾਉਣ ਲਈ ਜਾਦੂ ਦਾ ਸ਼ੋਅ ਕਰਵਾਇਆ ਗਿਆ ਅਤੇ ਨਾਲ ਹੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਸੂਰਜ , ਅਰਮਾਨ ਸਿੰਘ, ਗੁਲਸ਼ਨ ਕੁਮਾਰ, ਏਕਮਦੀਪ ਸਿੰਘ, ਅਤੇ ਮੋਹਿਤ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। ਸੁਖਵਿੰਦਰ ਲੰਗੇਰੀ ਵੱਲੋ ਜਾਦੂ ਦਾ ਸ਼ੋਅ ਦਿਖਾਇਆ ਗਿਆ । ਟਰਿੱਕ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਤੇ ਦੱਸਿਆ ਇਹ ਸਿਰਫ ਹੱਥ ਦੀ ਸਫਾਈ ਹੈ, ਇਸਨੂੰ ਅਸੀ ਆਪਣੇ ਮਨੋਰੰਜਨ ਲਈ ਵਰਤਦੇ ਹਾਂ, ਇਹ ਕੋਈ ਸ਼ਕਤੀ ਨਹੀਂ ਹੈ। ਨਾਲ ਹੀ ਸੁਖਵਿੰਦਰ ਲੰਗੇਰੀ ਵੱਲ੍ਹੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ , ਬੱਚਿਆਂ ਨੇ ਕਿਤਾਬਾਂ ਵਿੱਚ ਰੁਚੀ ਦਿਖਾਈ। ਸਾਰੇ ਵਿਦਿਆਰਥੀਆਂ ਵੱਲੋ ਕਿਤਾਬਾਂ ਖਰੀਦੀਆ। ਅੰਤ ਵਿੱਚ ਸ੍ਰੀ ਬਲਵਿੰਦਰ ਕੁਮਾਰ ਵੱਲ੍ਹੋਂ ਸੁਖਵਿੰਦਰ ਲੰਗੇਰੀ ਦਾ ਧੰਨਵਾਦ ਕਰਦਿਆਂ ਬੱਚਿਆਂ ਨਾਲ ਵਿਗਿਆਨਕ ਸੋਚ ਅਪਣਾਉਣ ਲਈ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸ਼੍ਰੀਮਤੀ ਨੀਤੂ ਲੇਖ ਸਾਇੰਸ ਮਿਸਟ੍ਰੈਸ ,ਪ੍ਰਾਇਮਰੀ ਸਕੂਲ ਦੇ ਮਾਸਟਰ ਸੁਖਦੇਵ ਸਿੰਘ ਅਤੇ ਕੁਲਦੀਪ ਕੌਰ ਅਤੇ ਸਕੂਲ਼ ਦੇ ਬੱਚੇ ਸ਼ਾਮਿਲ ਸਨ।

ਸੁਖਵਿੰਦਰ ਲੰਗੇਰੀ
ਮੁਖੀ ਮਾਨਸਿਕ ਸਿਹਤ ਚੇਤਨਾ ਵਿਭਾਗ  ਇਕਾਈ ਬੰਗਾ।
ਫੋਨ 7009894460

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉ ਸਕੂਲੀ ਬੱਚਿਆਂ ਨੂੰ 110 ਬੈਂਗ ਵੰਡੇ ਗਏ
Next articleਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ 464 ਬੱਚਿਆਂ ਨੇ ਲਿਆ ਭਾਗ