HOME ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ 464...

ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ 464 ਬੱਚਿਆਂ ਨੇ ਲਿਆ ਭਾਗ

6

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਅੱਜ ਨਵਾਂਸ਼ਹਿਰ ਦੇ ਨਜਦੀਕੀ ਪਿੰਡ ਸ਼ਹਾਬ ਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਸੰਘਾ ਜੀ ਦੀ 33ਵੀਂ ਬਰਸੀ ਮੌਕੇ ਉਹਨਾਂ ਦੀ ਯਾਦਗਾਰ ਉੱਤੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿਚ 26 ਸਕੂਲਾਂ ਦੇ 464 ਬੱਚਿਆਂ ਨੇ ਭਾਗ ਲਿਆ। ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਨਵਜੋਤ ਵਾਲੀਆ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੜੋਆ ਫਸਟ, ਹਰਜੋਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਸੈਕੰਡ, ਹਰਤੇਜ ਸਿੰਘ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ ਅਤੇ ਜਸਪ੍ਰੀਤ ਸਿੰਘ ਸਕੂਲ ਆਫ ਐਮੀਨੇਸ ਨਵਾਂ ਸ਼ਹਿਰ ਚੌਥੇ ਸਥਾਨ ਉੱਤੇ ਆਏ। ਚਿੱਤਰਕਲਾ ਮੁਕਾਬਲੇ ਦੇ ਦੂਜੇ ਵਰਗ ਵਿੱਚ ਨਤੀਸ਼ ਚੁੰਬਰ ਆਰ ਐਮ ਬੀ ਡੀ ਏ ਵੀ ਪਬਲਿਕ ਸਕੂਲ ਨਵਾਂਸ਼ਹਿਰ ਫਸਟ, ਜਸਨੀਤ ਕੌਰ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਸੈਕੰਡ ,ਇੰਦਰਪ੍ਰੀਤ ਕੌਰ ਸਕੌਲਰ ਪਬਲਿਕ ਸਕੂਲ ਜਾਡਲਾ ਥਰਡ, ਕਿਰਨਦੀਪ ਕੌਰ ਸਕੌਲਰ ਪਬਲਿਕ ਸਕੂਲ ਜਾਡਲਾ ਚੌਥੇ ਸਥਾਨ ਉੱਤੇ ਆਏ। ਚਿੱਤਰਕਲਾ ਮੁਕਾਬਲੇ ਦੇ ਤੀਜੇ ਵਰਗ ਵਿੱਚ ਸਾਹਿਬਜੋਤ ਸਿੰਘ ਸਕੌਲਰ ਪਬਲਿਕ ਸਕੂਲ ਜਾਡਲਾ ਪਹਿਲੇ, ਦਵਿੰਦਰ ਕੁਮਾਰ ਦੂਜੇ, ਏਕਮ ਪ੍ਰੀਤ ਕੌਰ ਪੀ ਐਸ ਪਬਲਿਕ ਸਕੂਲ ਰਾਹੋ ਤੀਜੇ ਅਤੇ ਇਹਨਾਂ ਪ੍ਰੈਜੀਡੈਂਸੀ ਸਕੂਲ ਰਾਹੋਂ ਚੌਥੇ ਸਥਾਨ ਉੱਤੇ ਰਹੇ। ਚਿੱਤਰ ਕਲਾ ਮੁਕਾਬਲੇ ਦੇ ਚੌਥੇ ਵਰਗ ਵਿੱਚ ਜਸਪ੍ਰੀਤ ਕੌਰ ਪੀ ਐਸ ਪਬਲਿਕ ਸਕੂਲ ਰਾਹੋ ਪਹਿਲੇ ਨਮਨ ਸਰ ਮੁਕਾਲਿਫ ਸਕੂਲ ਮੋਹਾਲੀ ਦੂਜੇ, ਰਾਮੀਤ ਓਰੀਐਂਟਲ ਪਬਲਿਕ ਸਕੂਲ ਸਮੁੰਦੜਾ ਤੀਜੇ, ਰਿਤਿਕਾ ਰਾਣੀ ਵਾਈ ਐਸ ਆਰ ਐਮ ਆਦਰਸ਼ ਪਬਲਿਕ ਸਕੂਲ ਜਾਡਲਾ ਚੌਥੇ ਸਥਾਨ ਉੱਤੇ ਰਹੇ।ਸੁੰਦਰ ਲਿਖਾਈ ਮੁਕਾਬਲੇ ਵਿੱਚ ਭੂਮੀ ਸ਼ਰਮਾ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਪਹਿਲੇ ਪ੍ਰੀਆ ਕੁਮਾਰੀ ਸਕੂਲ ਆਫ ਐਮੀਨੈਂਸ ਦੂਜੇ ਮਨੀਲਾ ਕੰਡੂਲਨਾ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਤੀਜੇ ਆਵੰਤਿਕਾ ਸੂਦ ਚੌਥੇ ਸਥਾਨ ਉੱਤੇ ਰਹੇ। ਸੁੰਦਰ ਲਿਖਾਈ ਦੇ ਤੀਜੇ ਵਰਗ ਵਿੱਚ ਲਵਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਭੀਣ ਫਸਟ ਸ਼ਾਲਨੀ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਸੈਕੰਡ, ਸੰਧਿਆ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਮਾਈ ਥਰਡ, ਪ੍ਰਿਅੰਕਾ ਕੁਮਾਰੀ ਸਕੂਲ ਆਫ ਐਮੀਨੈਸ ਨਵਾਂਸ਼ਹਿਰ ਚੌਥੇ ਸਥਾਨ ਉੱਤੇ ਰਹੇ। ਸੁੰਦਰ ਲਿਖਾਈ ਚੌਥੇ ਵਰਗ ਵਿੱਚ ਅਨੂਰੀਤ ਕੌਰ ਮਾਨ ਸਕੌਲਰ ਪਬਲਿਕ ਸਕੂਲ ਫਸਟ, ਜਸਮੀਨ ਕੌਰ ਹੈਪੀ ਮਾਡਲ ਸਕੂਲ ਰਾਹੋਂ ਸੈਕੰਡ, ਅਰਸ਼ਦੀਪ ਕੌਰ ਹੈਪੀ ਮਾਡਲ ਸਕੂਲ ਰਾਹੋ ਤੀਜੇ ਅਤੇ ਰਾਕੇਸ਼ ਕੁਮਾਰ ਹੈਪੀ ਮਾਡਲ ਸਕੂਲ ਰਾਹੋ ਚੌਥੇ ਸਥਾਨ ਤੇ ਰਹੇ। ਇਸ ਮੌਕੇ ਬੱਚਿਆਂ ਦੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ। ਇਸਦਾ ਵਿਸ਼ਾ ਸੀ ਜਲ੍ਹਿਆਂਵਾਲਾ ਬਾਗ ਅਤੇ ਕੁਇਜ਼ ਮਾਸਟਰ ਬਲਵੀਰ ਕੁਮਾਰ।ਮੁਕਾਬਲੇ ਜੱਜਾਂ ਦੀ ਭੂਮਿਕਾ ,ਮਾਸਟਰ ਸ਼ਾਦੀ ਰਾਮ, ਸ਼ੰਗਾਰਾ ਸਿੰਘ, ਸ੍ਰੀਮਤੀ ਮੋਹਨ ਕੌਰ,ਬਗੀਚਾ ਸਿੰਘ ਸਹੂੰਗੜਾ ਨੇ ਨਿਭਾਈ।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ,ਬਲਬੀਰ ਸਿੰਘ ਸੰਘਾ, ਭੁਪਿੰਦਰ ਸਿੰਘ ਵੜੈਚ, ਦਿਲਬਾਗ ਸਿੰਘ ਸੇਵਾ ਮੁਕਤ ਜਿਲਾ ਸਿੱਖਿਆ ਅਫ਼ਸਰ,ਬਲਵੀਰ ਕੁਮਾਰ ਹਰਨਿੰਦਰ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਜੇਠੂ ਮਜਾਰਾ ਨੇ ਕੀਤੀ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਜਸਵਿੰਦਰ ਸਿੰਘ ਔਜਲਾ ਸਤਨਾਮ ਮੀਰਪੁਰ ਮਾਸਟਰ , ਭੁਪਿੰਦਰ ਸਿੰਘ , ਚੰਦਰਸ਼ੇਖਰ,ਮੁਕੇਸ਼ ਗੁਜਰਾਤੀ , ਸ਼ੰਕਰ ਦਾਸ ਬੰਗਾ,ਯਸ਼ਪਾਲ , ਜਗਦੀਪ ਸੈਂਪਲੇ, ਬਲਬੀਰ ਭੁੱਲਰ,ਵਿਨਾਇਕ ਲਖਨਪਾਲ,, ਬਲਵੀਰ ਸਿੰਘ ਬੀਰੋਵਾਲ,ਨਰਿੰਦਰ ਸਿੰਘ ਉੜਾਪੜ,ਸੁਰਜੀਤ ਸਿੰਘ ਉੜਾਪੜ ,ਪੀ.ਐਸ. ਯੂ ਆਗੂਆਂ ਬਲਜੀਤ ਸਿੰਘ ਧਰਮਕੋਟ, ਸ਼ਸ਼ੀ ਬਾਲਾ,ਰਾਜੂ ਬਰਨਾਲਾ, ਅੰਜਲੀ , ਸਿਮਰਨ ਅਤੇ ਗਗਨ,ਨੇ ਜਿੰਮੇਵਾਰੀਆਂ ਨਿਭਾਈਆਂ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ. ਮਿਡਲ ਸਕੂਲ ਮਲਕਪੁਰ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
Next article****ਜੱਗ ਜਿਉਂਦਿਆਂ ਦੇ ਮੇਲੇ****