ਐੱਸ ਡੀ ਕਾਲਜ ਫਾਰ ਵੂਮੈਨ ‘ਚ ਹਿੰਦੀ ਦਿਵਸ ਮਨਾਇਆ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਐਸ.ਡੀ.ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ I ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਮੈਡਮ ਰਜਨੀ ਵੱਲੋਂ ਪ੍ਰਿੰਸੀਪਲ ਡਾ.ਸ਼ੁਕਲਾ ਦਾ ਰਸਮੀ ਸਵਾਗਤ ਕੀਤਾ ਗਿਆ । ਇਸ ਮੌਕੇ ਵਿਦਿਆਰਥਣਾਂ ਵੱਲੋਂ ਹਿੰਦੀ ਦੇ ਮਹੱਤਵ ਨੂੰ ਪ੍ਰਗਟਾਉਂਦੇ ਹੋਏ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ I ਇਸ ਦੇ ਨਾਲ ਨਾਲ ਰਾਸ਼ਟਰ ਪ੍ਰੇਮ ਤੇ ਸਦਭਾਵਨਾ ਨੂੰ ਦੱਸਦੇ ਹੋਏ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ I ਨੁੱਕੜ ਨਾਟਕ ਦੇ ਜ਼ਰੀਏ ਵਿਦਿਆਰਥਣਾਂ  ਨੇ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਪੇਸ਼ ਕਰਦਿਆਂ ਇਸ ਭਾਸ਼ਾ ਦੀ ਸਰਲਤਾ ਮਿਠਾਸ ਤੇ ਵਿਸਤਰਿਤ ਰੂਪ ਵਿੱਚ ਮਨਮੋਹਕ ਝਾਂਕੀ ਪੇਸ਼ ਕੀਤੀ I ਵਿਦਿਆਰਥਣਾਂ ਅੰਦਰ ਹਿੰਦੀ ਭਾਸ਼ਾ ਪ੍ਰਤੀ ਪ੍ਰੇਮ ਪੈਦਾ ਕਰਨ ਵਿੱਚ ਇਹ ਨਾਟਕ ਯਾਦਗਾਰੀ ਹੋ ਨਿਬੜਿਆ I ਹਿੰਦੀ ਵਿਭਾਗ ਦੇ ਮੁਖੀ ਮੈਡਮ ਰਜਨੀ ਬਾਲਾ ਵੱਲੋਂ ਹਿੰਦੀ ਦਿਵਸ ਦੇ ਇਤਿਹਾਸ ਬਾਰੇ ਵਿਦਿਆਰਥਣਾਂ ਨੂੰ ਦੱਸਿਆ ਗਿਆ I ਇਸ ਦੌਰਾਨ ਪ੍ਰਿੰਸੀਪਲ ਡਾ.ਸ਼ੁਕਲਾ ਨੇ ਸਮਾਗਮ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਵੱਲੋਂ ਦਿਖਾਈ ਪ੍ਰਤਿਭਾ ਦੀ ਸ਼ਲਾਘਾ ਕੀਤੀ । ਇਸ ਸਮੇਂ ਸਮੂਹ ਸਟਾਫ਼ ਮੈਂਬਰ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹਿੰਦੀ ਪੰਦਰਵਾੜਾ ਸ਼ੁਰੂ
Next articleਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਧਾਲੀਵਾਲ ਦੋਨਾਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ