ਰੂਸ ਆਪਣੀਆਂ ਫੌਜਾਂ ਨੂੰ ਯੁਕਰੇਨ ਦੇ ਹੋਰ ਨੇੜੇ ਲਿਜਾ ਰਿਹੈ: ਅਮਰੀਕਾ

ਬਰਸਲਜ਼ (ਸਮਾਜ ਵੀਕਲੀ):  ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਪਣੀਆਂ ਫੋਜਾਂ ਨੂੰ ਯੁਕਰੇਨ ਦੇ ਹੋਰ ਨਜ਼ਦੀਕ ਲਿਜਾ ਰਿਹਾ ਹੈ ਤੇ ਖੂਨ ਦਾ ਸਟੋਕ ਵੀ ਇਕੱਠਾ ਕਰ ਰਿਹਾ ਹੈ ਤੇ ਯੁਕਰੇਨ ਸੀਮਾ ਨੇੜੇ ਆਪਣੇ ਲੜਾਕੂ ਜਹਾਜ਼ ਉਡਾ ਰਿਹਾ ਹੈ। ਇਹ ਜਾਣਕਾਰੀ ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਦਿੰਦਿਆਂ ਇਸ ਗੱਲ ਨੂੰ ਨਕਾਰ ਦਿੱਤਾ ਕਿ ਰੂਸ ਯੁਕਰੇਨ ਦੀ ਸਰਹੱਦ ਤੋਂ ਆਪਣੀਆਂ ਫੋਜਾਂ ਨੂੰ ਵਾਪਸ ਬੁਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਵੀ ਇਕ ਫੌਜੀ ਸੀ ਤੇ ਜਾਣਦਾਂ ਹਾਂ ਕਿ ਅਜਿਹੀਆਂ ਤਿਆਰੀਆਂ ਬਿਨਾਂ ਕਿਸੇ ਕਾਰਨ ਤੋਂ ਨਹੀਂ ਕੀਤੀਆਂ ਜਾਂਦੀਆਂ। ਜ਼ਿਕਰਯੋਗ ਹੈ ਕਿ ਲੋਇਡ ਆਸਟਿਨ ਸੇਵਾ-ਮੁਕਤ ਆਰਮੀ ਜਨਰਲ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਲ ਗੇਟਸ ਨੂੰ ‘ਹਿਲਾਲ-ਏ-ਪਾਕਿਸਤਾਨ’ ਐਵਾਰਡ
Next articleਸਿੱਧੂ ਦੀ ਸਥਿਤੀ ਮਜ਼ਬੂਤ ਕਰਨ ਲਈ ਮੈਦਾਨ ’ਚ ਡਟੇ ਚੰਨੀ