HOME ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਨੂੰਨਾਂ ਨੂੰ ਲੈ ਕੇ ਰੈਲੀਆਂ, ਆਗੂਆਂ ਦੀ...

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਨੂੰਨਾਂ ਨੂੰ ਲੈ ਕੇ ਰੈਲੀਆਂ, ਆਗੂਆਂ ਦੀ ਰਿਹਾਈ ਲਈ 27 ਨੂੰ ਸੰਗਰੂਰ ਪੁੱਜਣ ਦਾ ਸੱਦਾ

ਨਕੋਦਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਲਿਆਂਦੇ ਜਾ ਰਹੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ, ਬਿਜਲੀ ਸੋਧ ਬਿਲ, ਕਿਰਤ ਕਾਨੂੰਨ ਵਿੱਚ ਕੀਤੀਆਂ ਸੋਧਾਂ, ਬੀਜ ਬਿੱਲ ਵਰਗੇ ਕਾਲੇ ਕਾਨੂੰਨਾਂ ਵਿਰੁੱਧ ਤਿੱਖੇ ਹੋ ਰਹੇ ਸੰਘਰਸ਼ਾਂ ਨੂੰ ਦਬਾਉਣ ਲਈ ਕਿਰਤੀ ਲੋਕਾਂ ਦੇ ਆਗੂ ਮੁਕੇਸ਼ ਮਲੌਦ ਨੂੰ ਜੇਲੀ ਡੱਕਣ ਦੇ ਵਿਰੋਧ ਵਿੱਚ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਗਈਆਂ ਰੈਲੀਆਂ ਦੀ ਕੜੀ ਵਜੋਂ ਨਕੋਦਰ ਤਹਿਸੀਲ ਦੀ ਆਗੂ ਬਖਸ਼ੋ ਕਰਸ਼ੈਦਪੁਰ ਦੀ ਅਗਵਾਈ ਹੇਠ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵਿਕਸਿਤ ਭਾਰਤ ਜੀਅ ਰਾਮ ਜੀ ਕਾਨੂੰਨ ਨੂੰ ਨਾ ਲਾਗੂ ਕਰਨ ਲਈ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮਤਾ ਪਾਸ ਕਰ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ 14 ਫਰਵਰੀ ਆਰਥਿਕ ਸਲਾਹਕਾਰ ਐਸ ਆਪੁਰਥਾਂ ਸਵਾਮੀ ਵੱਲੋਂ ਜਾਰੀ ਪੱਤਰ  ਰਾਹੀਂ ਨੀਤੀ ਆਯੋਗ ਦੇ ਵਿਕਾਸ ਨਿਗਰਾਨੀ ਅਤੇ ਮੁਲੰਕਣ ਲਈ ਮਨਰੇਗਾ ਸਬੰਧੀ ਕੀਤੇ ਜਾ ਰਹੇ ਜਨਵਰੀ ਤੇ ਫਰਵਰੀ ਦੇ ਸਰਵੇਖਣ ਦੌਰਿਆਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਚੋਂ ਅੱਠ ਜਿਲ੍ਹਿਆਂ ਜਿਨਾਂ ਵਿੱਚ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਮੋਗਾ, ਮਲੇਰਕੋਟਲਾ, ਸ਼ਹੀਦ ਭਗਤ ਸਿੰਘ ਨਗਰ ,ਸੰਗਰੂਰ ਨੂੰ ਹੀ ਕੇਵਲ ਸਰਵੇਖਣ ਲਈ ਚੁਣਿਆ ਗਿਆ ਹੈ। ਸਬੰਧੀ ਪੰਜਾਬ ਦੀ ਆਮ ਆਦਮੀ ਸਰਕਾਰ ਚੁੱਪ ਧਾਰੀ ਬੈਠੀ ਹੈ। ਉਹਨਾਂ ਨੇ ਕਿਹਾ ਕਿ ਯੂਨੀਅਨ ਕੇਂਦਰ ਸਰਕਾਰ ਵੱਲੋਂ ਅਪ੍ਰੈਲ ਤੋਂ ਆਗੂ ਕੀਤੇ ਜਾ ਰਹੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੀ ਤਿਆਰੀ ਵਜੋਂ ਦੇਖਦੀ ਹੈ।ਇਸੇ ਲਈ ਕੇਂਦਰ ਦੇ ਇਸ ਪੱਤਰ ਵਿੱਚ ਮਨਰੇਗਾ ਦੇ ਮੁਲਾਂਕਣ ਚੋ ਗ੍ਰਾਮ ਰੁਜ਼ਗਾਰ ਸੇਵਕਾਂ ਨੂੰ ਬਾਹਰ ਕਰਨਾ ਮਨਰੇਗਾ ਮੁਲਾਜ਼ਮਾਂ ਲਈ ਰੋਜ਼ਗਾਰ ਲਈ ਖਤਰੇ ਦੀ ਘੰਟੀ ਹੈ।ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਬਹੁ ਗਿਣਤੀ ਜ਼ਿਲਿਆ ਦੇ ਮਨਰੇਗਾ ਮਜ਼ਦੂਰਾਂ ਨੂੰ ਇਸ ਸਰਵੇਖਣ ਚੋਂ ਬਾਹਰ ਰੱਖ ਕੇ ਪੰਜਾਬ ਦੇ ਕਿਰਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਦੀ ਵਿਰੋਧਤਾ ਕਰਨ ਦੀ ਸਜ਼ਾ ਦੇਣਾ ਚਾਹੁੰਦੀ ਹੈ। ਜਦ ਪੰਜਾਬ ਦੇ ਕਿਰਤੀ ਕੇਂਦਰ ਸਰਕਾਰ ਦੇ ਇਸ ਹਮਲੇ ਵਿਰੁੱਧ ਲਾਮਬੰਦ ਹੋ ਰਹੇ ਹਨ ਤਾਂ ਏਸੇ ਮੌਕੇ ਮੁਕੇਸ਼ ਮਲੌਦ ਵਰਗੇ ਸੰਘਰਸ਼ਸ਼ੀਲ ਆਗੂਆਂ ਨੂੰ ਜੇਲੀ ਡੱਕ ਕੇ ਇੱਕ ਢੰਗ ਦੇ ਨਾਲ ਕੇਂਦਰ ਸਰਕਾਰ ਦੀ ਮਦਦ ਕਰ ਰਹੀ ਹੈ। ਉਹਨਾਂ ਨੇ ਕਿਰਤੀ ਔਰਤਾਂ ਨੂੰ ਸੱਦਾ ਦਿੱਤਾ ਉਹ ਇਹਨਾਂ ਕਾਲੇ ਕਾਨੂੰਨਾਂ ਵਿਰੁੱਧ ਅਤੇ ਆਪਣੇ ਆਗੂ ਦੀ ਰਿਹਾਈ ਲਈ 27 ਜਨਵਰੀ ਨੂੰ  ਸੰਗਰੂਰ ਪਹੁੰਚਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ -ਮਜਾਰਾ ਪ੍ਰਬੰਧਕ ਕਮੇਟੀ
Next articleਨੰਬਰਦਾਰ ਯੂਨੀਅਨ ਦੇ ਵਿਹੜੇ ਪੰਜਾਬ ਦੀ ਸ਼ਾਨ ਐਮ.ਐਲ.ਏ ਰਾਣਾ ਗੁਰਜੀਤ ਸਿੰਘ ਲਹਿਰਾਉਣਗੇ ਦੇਸ਼ ਦਾ ਕੌਮੀ ਝੰਡਾ – ਅਸ਼ੋਕ ਸੰਧੂ ਜ਼ਿਲਾ ਪ੍ਰਧਾਨ